ਧੀਰਜ ਧੂਪਰ ਨੇ ‘ਕੁੰਡਲੀ ਭਾਗਯਾ’ ਨੂੰ ਕੀਤਾ ਅਲਵਿਦਾ, ਅਦਾਕਾਰ ਨੇ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

Sunday, Jun 12, 2022 - 01:51 PM (IST)

ਧੀਰਜ ਧੂਪਰ ਨੇ ‘ਕੁੰਡਲੀ ਭਾਗਯਾ’ ਨੂੰ ਕੀਤਾ ਅਲਵਿਦਾ, ਅਦਾਕਾਰ ਨੇ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

ਮੁੰਬਈ: ਸ਼ੋਅ ‘ਕੁੰਡਲੀ ਭਾਗਯਾ’ ਨਾਲ ਜੋੜੀ ਹਾਲ ਹੀ ’ਚ ਇਕ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਨੂੰ ਸੁਣਨ ਦੇ ਬਾਅਦ ਪ੍ਰਸ਼ੰਲਕ ਕਾਫ਼ੀ ਨਿਰਾਸ਼ ਹੋ ਗਏ ਹਨ। ਸ਼ੋਅ ’ਚ ਕਰਨ ਲੁਥਰਾਂ ਦਾ ਕਿਰਦਾਰ ਨਿਭਾਉਣ ਵਾਲੇ ਧੀਰਜ ਧੂਪਰ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਧੀਰਜ 5 ਸਾਲ ਤੋਂ ਇਸ ਸ਼ੋਅ ਦਾ ਹਿੱਸਾ ਸਨ। ਹੁਣ ਸ਼ਰਧਾ ਆਰੀਆ ਨਾਲ ਉਨ੍ਹਾਂ ਦੀ ਜੋੜੀ ਨਜ਼ਰ ਨਹੀਂ ਆਵੇਗੀ। ਹਾਲ ਹੀ ’ਚ ਧੀਰਜ ਨੇ ਇਕ ਇੰਟਰਵਿਊ ’ਚ  ਆਪਣੀ ਭਵਿੱਖ ਦੀ ਯੋਜਨਾ ਅਤੇ ਸ਼ੋਅ ਤੋਂ ਬਾਹਰ ਹੋਣ ਦੇ ਕਾਰਨਾਂ ਦਾ ਵੀ ਖ਼ੁਲਾਸਾ ਕੀਤਾ ਹੈ।

Bollywood Tadka

ਇਹ  ਵੀ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਵਿਚਕਾਰ ਆਈ ਇਕ ਤਸਵੀਰ, ਅਦਾਕਾਰਾ ਨੇ ਤਸਵੀਰ ਦੇਖ ਅਜਿਹਾ ਦਿੱਤਾ ਜਵਾਬ

ਧੀਰਜ ਨੇ ਕਿਹਾ ‘ਕੁੰਡਲੀ ਭਾਗਯਾ ਨੇ ਮੈਨੂੰ ਨਾਮ, ਪ੍ਰਸਿੱਧ ਅਤੇ ਸਟਾਰਡਮ ਦਿੱਤਾ ਹੈ।ਮੈਨੂੰ ਆਪਣੇ ਕਿਰਦਾਰ ਕਰਨ ਲੁਥਰਾ ਨਾਲ ਬਹੁਤ  ਪਿਆਰ ਹੈ ਪਰ ਸ਼ੋਅ ਤੋਂ ਅੱਗੇ ਵਧਣਾ ਸਕ੍ਰਿਪਟ ਦੀ ਮੰਗ ਅਤੇ ਸਮੇਂ ਦੀ ਲੋੜ ਸੀ। ਨਿਰਮਾਤਾ ਅਤੇ ਮੈਂ ਸ਼ੁਰੂਆਤੀ ਰੂਪ ਨਾਲ ਇਸ ਨਤੀਜੇ ’ਚ ਪਹੁੰਚੇ ਹਾਂ, ਜਿਸ ਤੋਂ ਬਾਅਦ ਮੈਂ ਸ਼ੋਅ ਛੱਡ ਰਿਹਾ ਹਾਂ।’

Bollywood Tadka

ਧੀਰਜ ਨੇ ਅੱਗੇ ਕਿਹਾ, ‘ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਹੁਣ ‘ਕੁੰਡਲੀ ਭਾਗਯਾ’ ਦਾ ਹਿੱਸਾ ਨਹੀਂ ਹਾਂ। ਕਰਨ ਅਤੇ ਧੀਰਜ ਇੱਕੋ ਜਿਹੇ ਹਨ ਅਤੇ ਇਸ ਲਈ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਮੈਂ ਕਰਨ ਤੋਂ ਵੱਖ ਹੋ ਸਕਾਂ। ਮੈਂ ਭਾਰੀ ਦਿਲ ਨਾਲ ‘ਕੁੰਡਲੀ ਭਾਗਯਾ’ ਨੂੰ ਅਲਵਿਦਾ ਕਹਿ ਰਿਹਾ ਹਾਂ ਪਰ ਜਿਵੇਂ ਕਿ ਮੈਂ ਕਿਹਾ ਹੈ ਕਿ ਸ਼ੋਅ ਅਤੇ ਮੇਰੇ ਲਈ ਨਵਾਂ ਸਫ਼ਰ ਸ਼ੁਰੂ ਕਰਨ ਦਾ ਸਮਾਂ ਹੈ।’

Bollywood Tadka

ਇਹ  ਵੀ ਪੜ੍ਹੋ : ਕਰਨ ਕੁੰਦਰਾ ਨੇ ਸਮੁੰਦਰ ਵਿਚਕਾਰ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ, ਦੇਖੋ ਤਸਵੀਰਾਂ

ਧੀਰਜ ਨੇ ਆਪਣੇ ਭਵਿੱਖ ਦੇ ਅਵਸਰਾਂ ਦੇ ਬਾਰੇ ’ਚ ਗੱਲ ਕਰਦੇ ਕਿਹਾ ਕਿ ਉਹ ਬਾਲੀਵੁੱਡ , ਪੰਜਾਬੀ ਫ਼ਿਲਮਾਂ ਅਤੇ ਓ.ਟੀ.ਟੀ ਸਪੇਸ ’ਚ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਛੋਟੇ ਪਰਦੇ ਨੂੰ ਕਿਸੇ ਹੋਰ ਪਲੇਟਫ਼ਾਰਮ ਲਈ ਨਹੀਂ ਛੱਡੇਗਾ ਅਤੇ ਦਿਲਚਸਪ ਪ੍ਰੋਜੈਕਟਾਂ ਨਾਲ ਜੁੜੇ ਰਹਿਣਾ ਚਾਹੁੰਣਗੇ।


author

Gurminder Singh

Content Editor

Related News