ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਨੇ ਨਸ਼ਿਆਂ ਖ਼ਿਲਾਫ਼ ਬਣਾਇਆ ਗੀਤ, ਸੁਣ ਤੁਹਾਡਾ ਵੀ ਪਸੀਜ ਜਾਵੇਗਾ ਦਿਲ

Monday, Jun 14, 2021 - 04:51 PM (IST)

ਜਲੰਧਰ (ਬਿਊਰੋ)– ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕਰਨ ’ਚ ਵੱਡਾ ਹੱਥ ਨਸ਼ਿਆਂ ਦਾ ਹੈ। 5 ਦਰਿਆਵਾਂ ਦੀ ਧਰਤੀ ਪੰਜਾਬ ’ਚ ਵਹਿੰਦਾ ਛੇਵਾਂ ਦਰਿਆ ਨਸ਼ਿਆਂ ਦਾ ਹੈ। ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ।

ਇਸ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਕੇਸਰੀ ਦੀ ਟੀਮ ਨਾਲ ਮਿਲ ਕੇ ਪੰਜਾਬ ਪੁਲਸ ’ਚ ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਨੌਜਵਾਨੀ ਨੂੰ ਸੁਨੇਹਾ ਦੇਣ ਲਈ ਇਕ ਗੀਤ ਤਿਆਰ ਕੀਤਾ ਹੈ। ‘ਧਰਤੀ ਪੰਜਾਬ ਦੀ’ ਨਾਂ ਨਾਲ ਰਿਲੀਜ਼ ਹੋਇਆ ਇਹ ਗੀਤ ਨਸ਼ਿਆਂ ’ਤੇ ਵਿਅੰਗ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : 12 ਸਾਲ ਦੇ ਕਰੀਅਰ ’ਚ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਏ ਸ਼ਾਨਦਾਰ ਕਿਰਦਾਰ, ਜਾਣੋ ਟੀ. ਵੀ. ਤੋਂ ਬਾਲੀਵੁੱਡ ਦਾ ਸਫਰ

ਗੀਤ ਰਾਹੀਂ ਜਰਨੈਲ ਸਿੰਘ ਨੇ ਉਹ ਹਾਲਾਤ ਬਿਆਨ ਕੀਤੇ ਹਨ, ਜੋ ਉਨ੍ਹਾਂ ਨੇ ਆਪਣੀ ਪੰਜਾਬ ਪੁਲਸ ਦੀ ਨੌਕਰੀ ਦੌਰਾਨ ਦੇਖੇ ਹਨ। ਗੀਤ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਪਿਓ ਦਾ ਨੌਜਵਾਨ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ।

ਉਥੇ ਦੂਜੇ ਪਾਸੇ ਇਕ ਭੈਣ ਜੋ ਆਪਣੇ ਵੀਰ ਨੂੰ ਰੱਖੜੀ ਵਾਲੇ ਦਿਨ ਉਡੀਕਦੀ ਹੈ, ਉਹ ਨਸ਼ਿਆਂ ਕਾਰਨ ਮੌਤ ਨੂੰ ਗਲੇ ਲਗਾ ਲੈਂਦਾ ਹੈ। ਨਸ਼ਿਆਂ ਖਾਤਰ ਜਾਨ ਗੁਆਉਣ ਤੋਂ ਬਾਅਦ ਪਰਿਵਾਰ ਦਾ ਕੀ ਹਾਲ ਹੁੰਦਾ ਹੈ, ਇਹ ਕੋਈ ਨਹੀਂ ਸਮਝ ਸਕਦਾ।

ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਇਸ ਗੀਤ ਨੂੰ ਬੇਹੱਦ ਖੂਬਸੂਰਤੀ ਨਾਲ ਨਿਭਾਇਆ ਹੈ। ਗੀਤ ਦੇ ਬੋਲ ਰਾਜ ਸਰਹਾਲੀਮਲ ਨੇ ਲਿਖੇ ਹਨ। ਉਥੇ ਗੀਤ ਦਾ ਸੰਗੀਤ ਤੇ ਵੀਡੀਓ ਮੋਹਿਤ ਕਸ਼ਯਪ ਨੇ ਤਿਆਰ ਕੀਤੀ ਹੈ। ਮੋਹਿਤ ਵਲੋਂ ਬੇਹੱਦ ਸੁਚੱਜੇ ਢੰਗ ਨਾਲ ਗੀਤ ਨੂੰ ਸੰਗੀਤਬੱਧ ਕਰਕੇ ਵੀਡੀਓ ਰਾਹੀਂ ਬਿਆਨ ਕੀਤਾ ਗਿਆ ਹੈ।

‘ਧਰਤੀ ਪੰਜਾਬ ਦੀ’ ਗੀਤ ‘ਜਗ ਬਾਣੀ’ ਦੇ ਅਧਿਕਾਰਕ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸੁਣ ਕੇ ਤੁਹਾਡਾ ਦਿਲ ਵੀ ਪਸੀਜ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News