ਈਸ਼ਾ ਦਿਓਲ ਨੇ ਪਿਤਾ ਧਰਮਿੰਦਰ ਤੇ ਮਾਂ ਹੇਮਾ ਮਾਲਿਨੀ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ (ਤਸਵੀਰਾਂ)

12/26/2023 5:44:12 PM

ਜਲੰਧਰ (ਬਿਊਰੋ) : ਬੀਤੇ ਦਿਨੀਂ ਦੁਨੀਆ ਭਰ 'ਚ ਕ੍ਰਿਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮਾਮਲੇ 'ਚ ਫ਼ਿਲਮੀ ਸਿਤਾਰੇ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ, ਉਨ੍ਹਾਂ ਨੇ ਵੀ ਆਪੋ-ਆਪਣੇ ਤਰੀਕਿਆਂ ਨਾਲ ਇਸ ਦਾ ਜ਼ਸ਼ਨ ਮਨਾਇਆ। ਹਾਲ ਹੀ 'ਚ ਅਦਾਕਾਰਾ ਈਸ਼ਾ ਦਿਓਲ ਨੇ ਆਪਣੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨਾਲ ਨਜ਼ਰ ਆ ਰਹੀ ਹੈ।

PunjabKesari

ਦੱਸ ਦਈਏ ਕਿ ਈਸ਼ਾ ਦਿਓਲ ਨੇ ਇਸ ਸਾਲ ਧਰਮਿੰਦਰ, ਹੇਮਾ ਮਾਲਿਨੀ ਅਤੇ ਭੈਣ ਅਹਾਨਾ ਦਿਓਲ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕ੍ਰਿਸਮਸ ਦੇ ਜਸ਼ਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਤਸਵੀਰਾਂ 'ਚ ਈਸ਼ਾ ਨੇ ਪ੍ਰਿੰਟਿਡ ਟੀ-ਸ਼ਰਟ ਦੇ ਨਾਲ ਨੀਲੀ ਪੈਂਟ ਅਤੇ ਕ੍ਰਿਸਮਸ ਕੈਪ ਪਾਈ ਨਜ਼ਰ ਆ ਰਹੀ ਹੈ। ਤਿਉਹਾਰ ਦੀ ਥੀਮ ਨਾਲ ਮੇਲ ਕਰਨ ਲਈ ਧਰਮਿੰਦਰ ਨੇ ਲਾਲ ਕਮੀਜ਼ ਅਤੇ ਟੋਪੀ ਵੀ ਪਹਿਨੀ ਸੀ। ਤਸਵੀਰਾਂ 'ਚ ਹੇਮਾ ਵੀ ਰੈੱਡ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਹਾਨਾ ਇਸ ਦੌਰਾਨ ਕੈਜ਼ੂਅਲ ਲੁੱਕ 'ਚ ਨਜ਼ਰ ਆਈ। 

PunjabKesari


sunita

Content Editor

Related News