ਧਰਮਿੰਦਰ ਨੇ ਦਿਖਾਈ ਆਪਣੇ ਖੇਤ ਦੀ ਤਾਜ਼ੀ ਸ਼ਲਗਮ, ਵੀਡੀਓ ਸਾਂਝੀ ਕਰ ਦੱਸੀ ਇਹ ਗੱਲ

Thursday, Jan 20, 2022 - 07:28 PM (IST)

ਧਰਮਿੰਦਰ ਨੇ ਦਿਖਾਈ ਆਪਣੇ ਖੇਤ ਦੀ ਤਾਜ਼ੀ ਸ਼ਲਗਮ, ਵੀਡੀਓ ਸਾਂਝੀ ਕਰ ਦੱਸੀ ਇਹ ਗੱਲ

ਮੁੰਬਈ- ਇੰਡਸਟਰੀ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਫਾਰਮਹਾਊਸ 'ਚ ਬਿਤਾਉਂਦੇ ਹਨ ਜਿਥੇ ਉਨ੍ਹਾਂ ਦਾ ਖੇਤੀ ਪ੍ਰੇਮ ਦੇਖਣ ਨੂੰ ਮਿਲਦਾ ਹੈ। ਧਰਮਿੰਦਰ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਖੇਤ 'ਚ ਉੱਗੇ ਸ਼ਲਗਮ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। 
ਇਹ ਵੀਡੀਓ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹ ਕਹਿੰਦੇ ਹਨ 'ਇਹ ਹੈ ਸਾਡੇ ਖੇਤ ਦਾ ਸ਼ਲਗਮ, ਇਸ ਨੂੰ ਲਗਾਉਣ ਵਾਲੇ ਇਹ ਹਨ ਛੋਟੂ, ਬੰਗਾਲੀ ਸਬਜ਼ੀ ਕਿੰਨੀ ਚੰਗੀ ਲੱਗਦੀ ਹੈ ਵਿਆਹ ਕਰਨ ਤੋਂ ਬਾਅਦ ਕਿੰਨਾ ਮੋਟਾ ਹੋ ਗਿਆ ਹੈ। ਖੁਸ਼ ਰਹੋ। ਸਾਡੇ ਪਿਤਾ ਜੀ ਨੂੰ ਬਹੁਤ ਪਸੰਦ ਸੀ ਸ਼ਲਗਮ, ਪਰ ਸਾਨੂੰ ਤਾਂ ਪਸੰਦ ਹਨ ਆਲੂ'।


ਧਰਮਿੰਦਰ ਵਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਖੂਬ ਪਸੰਦ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਧਰਮਿੰਦਰ ਜਲਦ ਹੀ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਜਲਦ ਹੀ ਆਪਣੀ ਹੋਮ ਪ੍ਰਾਡੈਕਸ਼ਨ ਫਿਲਮ 'ਅਪਣੇ 2' 'ਚ ਵੀ ਕੰਮ ਕਰਨਗੇ ਜਿਸ 'ਚ ਉਨ੍ਹਾਂ ਦੇ ਨਾਲ ਸੰਨੀ ਦਿਓ, ਬੌਬੀ ਦਿਓਲ ਅਤੇ ਸੰਨੀ ਦਾ ਪੁੱਤਰ ਕਰਨ ਦਿਓਲ ਵੀ ਹੋਵੇਗਾ।


author

Aarti dhillon

Content Editor

Related News