ਧਰਮਿੰਦਰ ਨੇ ਪਿਤਾ ਅਤੇ ਪੁੱਤਰ ਸੰਨੀ ਦਿਓਲ ਨਾਲ ਜਵਾਨੀ ਦੀ ਤਸਵੀਰ ਕੀਤੀ ਸਾਂਝੀ, ਕਿਹਾ- ‘ਯਾਦਾਂ ’ਚ ਜ਼ਿੰਦਗੀ ਹੈ...’

Saturday, Sep 10, 2022 - 06:12 PM (IST)

ਧਰਮਿੰਦਰ ਨੇ ਪਿਤਾ ਅਤੇ ਪੁੱਤਰ ਸੰਨੀ ਦਿਓਲ ਨਾਲ ਜਵਾਨੀ ਦੀ ਤਸਵੀਰ ਕੀਤੀ ਸਾਂਝੀ, ਕਿਹਾ- ‘ਯਾਦਾਂ ’ਚ ਜ਼ਿੰਦਗੀ ਹੈ...’

ਬਾਲੀਵੁੱਡ ਡੈਸਕ- ਦਿੱਗਜ ਅਦਾਕਾਰ ਧਰਮਿੰਦਰ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ’ਚੋਂ ਇਕ ਹਨ। ਅਦਾਕਾਰ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।  ਅਦਾਕਾਰ ਸੋਸ਼ਲ ਮੀਡੀਆ ਦੀ ਦੁਨੀਆ ’ਚ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਪ੍ਰਸ਼ੰਸਕਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। 

ਇਹ ਵੀ ਪੜ੍ਹੋ : 40 ਸਾਲਾਂ ’ਚ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮਿਲਿਆ ਮੌਕਾ: ਨੀਨਾ ਗੁਪਤਾ

ਹਾਲ ਹੀ ’ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਆਪਣੀ ਇਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ, ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਤਸਵੀਰ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਧਰਮਿੰਦਰ ਆਪਣੇ ਪਿਤਾ ਅਤੇ ਵੱਡੇ ਪੁੱਤਰ ਸੰਨੀ ਦਿਓਲ ਨਾਲ ਬੈਠੇ ਨਜ਼ਰ ਆ ਰਹੇ ਹਨ। 

PunjabKesari

ਇਸ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵੀ ਦਿੱਤੀ ਹੈ। ਜਿਸ ’ਚ ਅਦਾਕਾਰ ਨੇ ਲਿਖਿਆ ਕਿ ‘ਯਾਦਾਂ ’ਚ ਜ਼ਿੰਦਗੀ ਹੁੰਦੀ ਹੈ। ਆਵਾਜ਼ ਦੇਣ ਲਈ ਬੁਲਾਇਆ, ਪਿਤਾ ਵਰਗਾ ਕੋਈ ਨਹੀਂ’ ਅਦਾਕਾਰ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

ਅਦਾਕਾਰ ਧਰਮਿੰਦਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਜਲਦ ਹੀ ਆਲੀਆ ਭੱਟ ਅਤੇ ਰਣਵੀਰ ਸਿੰਘ ਨਾਲ ਫ਼ਿਲਮ ‘ਰਾਕੀ ਔਰ ਰਾਣੀ ਕੀ ਲਵ ਸਟੋਰੀ’ ’ਚ ਨਜ਼ਰ ਆਉਣਗੇ। ਜਿਸ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।


author

Shivani Bassan

Content Editor

Related News