B'Day Spl : ਸਿਰਫ਼ 51 ਰੁਪਏ 'ਚ ਖੁੱਲ੍ਹੀ ਸੀ ਧਰਮਿੰਦਰ ਦੀ ਲਾਟਰੀ, ਰਾਤੋ-ਰਾਤ ਇੰਝ ਪਹੁੰਚੇ ਬੁਲੰਦੀਆਂ 'ਤੇ
Friday, Dec 08, 2023 - 01:41 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਹੋਇਆ ਸੀ। ਅੱਜ ਧਰਮਿੰਦਰ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਹਾਲ ਹੀ 'ਚ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਧਰਮਿੰਦਰ ਨੇ ਬਾਲੀਵੁੱਡ ਦੀ ਲੰਬੀ ਪਾਰੀ ਖੇਡੀ ਹੈ ਅਤੇ ਅੱਜ ਵੀ ਉਹ ਅਦਾਕਾਰੀ ਦੀ ਦੁਨੀਆ 'ਚ ਸ਼ਾਮਲ ਹਨ। ਉਥੇ ਹੀ ਜੇਕਰ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਧਰਮਿੰਦਰ ਨੇ ਦੋ ਵਿਆਹ ਕੀਤੇ ਹਨ। ਧਰਮਿੰਦਰ ਦਾ ਜਨਮ ਇੱਕ ਪੰਜਾਬੀ ਜੱਟ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕੇਵਰ ਕਿਸ਼ਨ ਅਤੇ ਮਾਤਾ ਦਾ ਨਾਂ ਸਤਵੰਤ ਕੌਰ ਸੀ। ਪੰਜਾਬ 'ਚ ਹੀ ਪੜ੍ਹਾਈ ਕਰਨ ਤੋਂ ਬਾਅਦ ਧਰਮਿੰਦਰ ਨੇ ਫ਼ਿਲਮ 'ਦਿਲ ਵੀ ਤੇਰਾ ਹਮ ਵੀ ਤੇਰੇ' ਨਾਲ ਡੈਬਿਊ ਕੀਤਾ ਸੀ। ਇਹ ਫ਼ਿਲਮ 1960 'ਚ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਅਰਜੁਨ ਹਿੰਗੋਰਾਨੀ ਨੇ ਕੀਤਾ ਸੀ। ਧਰਮਿੰਦਰ ਨੇ 'ਸੂਰਤ ਔਰ ਸੀਰਤ', 'ਬੰਧਨੀ', 'ਦਿਲ ਨੇ ਫਿਰ ਯਾਦ ਕੀ', 'ਦੁਲਹਨ ਏਕ ਰਾਤ ਕੀ', 'ਅਨਪਧ', 'ਪੂਜਾ ਕੇ ਫੂਲ', 'ਬਹਾਰੇਂ ਫਿਰ ਭੀ ਆਏਂਗੀ' ਵਰਗੀਆਂ ਫ਼ਿਲਮਾਂ ਰਾਹੀਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ।
ਸਕੂਲ 'ਚ ਜਾਂਦਾ ਸੀ ਖ਼ੂਬ ਡਾਂਟਿਆ
8 ਦਸੰਬਰ 2023 ਨੂੰ ਸਾਹਨੇਵਾਲ ਪਿੰਡ, ਜਲੰਧਰ, ਪੰਜਾਬ 'ਚ ਜਨਮੇ, ਧਰਮਿੰਦਰ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਸਨ। ਉਸ ਦੇ ਪਿਤਾ ਕੇਵਲ ਕ੍ਰਿਸ਼ਨ ਇੱਕ ਮਾਸਟਰ ਸਨ ਅਤੇ ਮਾਤਾ ਸਤਵੰਤ ਕੌਰ ਇੱਕ ਘਰੇਲੂ ਔਰਤ ਸੀ। ਕਿਹਾ ਜਾਂਦਾ ਹੈ ਕਿ ਧਰਮਿੰਦਰ ਨੂੰ ਪੜ੍ਹਾਈ ਤੋਂ ਨਫ਼ਰਤ ਸੀ। ਅਜਿਹਾ ਇਸ ਲਈ ਕਿਉਂਕਿ ਉਸ ਦੇ ਪਿਤਾ ਵੀ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਸਨ, ਜਿੱਥੇ ਉਹ ਪੜ੍ਹਦਾ ਸੀ। ਅਜਿਹੇ 'ਚ ਉਸ ਨੂੰ ਬਾਕੀ ਸਾਰੇ ਬੱਚਿਆਂ ਨਾਲੋਂ ਜ਼ਿਆਦਾ ਝਿੜਕਿਆ ਜਾਂਦਾ ਸੀ।
ਦਿਲੀਪ ਕੁਮਾਰ ਵਰਗਾ ਬਣਨਾ ਚਾਹੁੰਦੇ ਸਨ ਧਰਮਿੰਦਰ
ਧਰਮਿੰਦਰ ਨੂੰ ਬਚਪਨ ਤੋਂ ਹੀ ਫ਼ਿਲਮਾਂ ਦਾ ਸ਼ੌਕ ਸੀ। ਇਕ ਵਾਰ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਦਿਲੀਪ ਕੁਮਾਰ ਵਰਗਾ ਬਣਨਾ ਚਾਹੁੰਦਾ ਹੈ। ਅਦਾਕਾਰ ਨੇ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ, "ਕੰਮ ਕਰਨਾ, ਸਾਈਕਲ 'ਤੇ ਸਫ਼ਰ ਕਰਨਾ..., ਫ਼ਿਲਮਾਂ ਦੇ ਪੋਸਟਰਾਂ 'ਚ ਆਪਣੀ ਝਲਕ ਦੇਖਣਾ..., ਰਾਤ ਨੂੰ ਸੁਪਨੇ ਦੇਖ ਕੇ ਜਾਗਣਾ..., ਸਵੇਰੇ ਉੱਠ ਕੇ ਸ਼ੀਸ਼ੇ ਨੂੰ ਪੁੱਛਣਾ। , 'ਕੀ ਮੈਂ ਦਿਲੀਪ ਕੁਮਾਰ ਬਣ ਸਕਦਾ ਹਾਂ?'
ਪਹਿਲੀ ਤਨਖਾਹ ਸਿਰਫ 51 ਰੁਪਏ ਸੀ
ਧਰਮਿੰਦਰ ਆਪਣੀ ਮਾਂ ਦੇ ਬਹੁਤ ਕਰੀਬ ਸਨ ਅਤੇ ਹਮੇਸ਼ਾ ਉਨ੍ਹਾਂ ਨੂੰ ਅਦਾਕਾਰੀ ਕਰਨ ਦੀ ਇੱਛਾ ਬਾਰੇ ਦੱਸਦੇ ਸਨ। ਇੱਕ ਵਾਰ, ਆਪਣੀ ਮਾਂ ਦੀ ਸਲਾਹ 'ਤੇ, ਅਦਾਕਾਰ ਨੇ ਫਿਲਮਫੇਅਰ ਦੇ ਨਿਊ ਟੇਲੇਂਟ ਹੰਟ ਲਈ ਅਰਜ਼ੀ ਦਿੱਤੀ ਅਤੇ ਉਨ੍ਹਾਂਨੇ ਫਿਲਮਫੇਅਰ ਮੈਗਜ਼ੀਨ ਦਾ ਨੈਸ਼ਨਲ ਨਿਊ ਟੇਲੇਂਟ ਐਵਾਰਡ ਜਿੱਤਿਆ। ਇਸ ਇਵੈਂਟ 'ਤੇ ਧਰਮਿੰਦਰ ਨੂੰ ਨਿਰਦੇਸ਼ਕ ਅਰਜੁਨ ਹਿੰਗੋਰਾਨੀ ਨੇ ਦੇਖਿਆ ਅਤੇ ਉਨ੍ਹਾਂ ਨੇ ਆਪਣੀ ਫ਼ਿਲਮ 'ਚ ਅਦਾਕਾਰ ਨੂੰ ਕਾਸਟ ਕਰਨ ਦਾ ਫੈਸਲਾ ਕੀਤਾ।
ਇਸ ਫ਼ਿਲਮ ਨੇ ਚਮਕਾਈ ਕਿਸਮਤ
ਧਰਮਿੰਦਰ ਨੇ 'ਦਿਲ ਵੀ ਤੇਰਾ ਹਮ ਭੀ ਤੇਰੇ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ 'ਚ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਹੋਈ ਪਰ ਇਹ ਫ਼ਿਲਮ ਅਸਫਲ ਸਾਬਤ ਹੋਈ। ਫਿਰ ਉਹ 'ਬੁਆਏਫ੍ਰੈਂਡ' 'ਚ ਨਜ਼ਰ ਆਏ। ਸੱਤ ਸਾਲਾਂ ਤੋਂ ਹਿੱਟ ਫ਼ਿਲਮਾਂ ਲਈ ਤਰਸ ਰਹੇ ਧਰਮਿੰਦਰ ਨੂੰ ਉਸ ਸਮੇਂ ਖੁਸ਼ਕਿਸਮਤੀ ਮਿਲੀ ਜਦੋਂ ਓਪੀ ਰੈਲਹਮ ਨੇ ਉਨ੍ਹਾਂ ਨੂੰ ਫ਼ਿਲਮ 'ਫੂਲ ਔਰ ਪੱਥਰ' ਵਿੱਚ ਕਾਸਟ ਕੀਤਾ। ਇਸ 'ਚ ਉਨ੍ਹਾਂ ਨੂੰ ਉਸ ਸਮੇਂ ਦੀ ਮਸ਼ਹੂਰ ਅਦਾਕਾਰਾ ਮੀਨਾ ਕੁਮਾਰੀ ਦੇ ਨਾਲ ਕਾਸਟ ਕੀਤਾ ਗਿਆ ਸੀ। ਇਹ ਫ਼ਿਲਮ ਹਿੱਟ ਸਾਬਤ ਹੋਈ ਅਤੇ ਧਰਮਿੰਦਰ ਦੀ ਲਾਟਰੀ ਖੁੱਲ੍ਹ ਗਈ।