ਸੰਨੀ ਦਿਓਲ ਦੀ ਜਿੱਤ 'ਤੇ ਧਰਮਿੰਦਰ ਦਾ ਟਵੀਟ

Thursday, May 23, 2019 - 02:53 PM (IST)

ਸੰਨੀ ਦਿਓਲ ਦੀ ਜਿੱਤ 'ਤੇ ਧਰਮਿੰਦਰ ਦਾ ਟਵੀਟ

ਗੁਰਦਾਸਪੁਰ (ਬਿਊਰੋ)— ਦੁਨੀਆ ਭਰ 'ਚ ਸਭ ਤੋਂ ਵੱਡਾ ਲੋਕਤੰਤਰ ਦੇਸ਼ ਆਪਣੀ ਨਵੀਂ ਸਰਕਾਰ ਬਣਾਉਣ ਜਾ ਰਿਹਾ ਹੈ। ਦੇਸ਼ ਦੀਆਂ ਇਨ੍ਹਾਂ 17ਵੀਆਂ ਲੋਕ ਸਭਾ ਚੋਣਾਂ 'ਚ ਵੱਖ-ਵੱਖ ਸੂਬਿਆਂ 'ਚ ਕਈ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਗੁਰਦਾਸਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ, ਭਾਜਪਾ ਵਲੋਂ ਸੰਨੀ ਦਿਓਲ ਤੇ ਆਪ ਉਮੀਦਵਾਰ ਪੀਟਰ ਮਸੀਹ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ।


ਗੁਰਦਾਸਪੁਰ 'ਚ 18 ਰਾਊਂਡਾਂ 'ਚੋਂ 15 ਰਾਊਂਡ ਪੂਰੇ ਹੋ ਚੁੱਕੇ ਹਨ, ਜਿਨ੍ਹਾਂ 'ਚ ਭਾਜਪਾ ਉਮੀਦਵਾਰ ਸੰਨੀ ਦਿਓਲ 84676 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੰਨੀ ਦਿਓਲ ਦੀ ਜਿੱਤ ਲਗਭਗ ਤੈਅ ਹੈ ਤੇ ਇਸ ਨੂੰ ਦੇਖਦਿਆਂ ਸੰਨੀ ਦੇ ਪਿਤਾ ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਉਨ੍ਹਾਂ ਨੂੰ ਵਧਾਈ ਦੇ ਦਿੱਤੀ ਹੈ। ਧਰਮਿੰਦਰ ਨੇ ਸੰਨੀ ਦਿਓਲ ਲਈ ਕੀਤੇ ਟਵੀਟ 'ਚ ਲਿਖਿਆ, 'ਫਕੀਰ ਬਾਦਸ਼ਾਹ ਮੋਦੀ ਜੀ। ਧਰਤੀ ਪੁੱਤਰ ਸੰਨੀ ਦਿਓਲ, ਵਧਾਈਆਂ। ਅੱਛੇ ਦਿਨ ਯਕੀਨਣ ਆਉਣਗੇ।'


author

sunita

Content Editor

Related News