ਧਰਮਾ ਪ੍ਰੋਡਕਸ਼ਨਜ਼ ਅਤੇ ਧਰਮਾਟਿਕ ਐਂਟਰਟੇਨਮੈਂਟ ਦੇ ਜਰੀਏ ਓਟੀਟੀ ''ਤੇ ਨਵੀਆਂ ਕਹਾਣੀਆਂ ਨਾਲ ਕਰ ਰਹੇ ਨੇ ਰਾਜ਼

Saturday, Nov 06, 2021 - 02:22 PM (IST)

ਧਰਮਾ ਪ੍ਰੋਡਕਸ਼ਨਜ਼ ਅਤੇ ਧਰਮਾਟਿਕ ਐਂਟਰਟੇਨਮੈਂਟ ਦੇ ਜਰੀਏ ਓਟੀਟੀ ''ਤੇ ਨਵੀਆਂ ਕਹਾਣੀਆਂ ਨਾਲ ਕਰ ਰਹੇ ਨੇ ਰਾਜ਼

ਨਵੀਂ ਦਿੱਲੀ (ਬਿਊਰੋ) -  ਤਾਲਾਬੰਦੀ ਦੇ ਚੱਲਦਿਆਂ ਜਿੱਥੇ ਸਿਨੇਮਾਘਰ ਬੰਦ ਸਨ, ਉੱਥੇ ਹੀ ਧਰਮਾ ਪ੍ਰੋਡਕਸ਼ਨਜ਼ ਅਤੇ ਧਰਮਾਟਿਕ ਐਂਟਰਟੇਨਮੈਂਟ ਦੇ ਤਹਿਤ ਕਰਨ ਜੌਹਰ, 'ਗੁੰਜਨ ਸਕਸੈਨਾ' ਤੋਂ ਲੈ ਕੇ 'ਮੀਨਾਕਸ਼ੀ ਸੁੰਦਰੇਸ਼ਵਰ' ਤੱਕ ਦੀਆਂ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ।

ਧਰਮਾਟਿਕ ਐਂਟਰਟੇਨਮੈਂਟ ਇੱਕ ਕੰਟੈਂਟ ਸਟੂਡੀਓ ਹੈ, ਜੋ ਫਿਕਸ਼ਨ ਅਤੇ ਨੌਨ-ਫਿਕਸ਼ਨ ਫਾਰਮੇਟ 'ਚ ਖ਼ਾਸ ਕਹਾਣੀਆਂ ਨੂੰ ਦੁਨੀਆਂ ਸਾਹਮਣੇ ਲਿਆਉਣ 'ਤੇ ਕੰਮ ਕਰ ਰਿਹਾ ਹੈ। ਇਹ ਧਰਮਾ ਪ੍ਰੋਡਕਸ਼ਨਜ਼ ਦਾ ਡਿਜੀਟਲ ਐਕਸਟੈਂਸ਼ਨ ਹੈ, ਜੋ ਕਿ ਭਾਰਤ ਦੇ ਚੋਟੀ ਦੇ ਫ਼ਿਲਮ ਪ੍ਰੋਡਕਸ਼ਨ ਹਾਊਸਾਂ 'ਚੋਂ ਇੱਕ ਹੈ, ਜੋ ਇਸ ਦੀਆਂ ਬਲਾਕਬਸਟਰ ਹਿੱਟ ਅਤੇ ਭਾਰਤੀ ਸਿਨੇਮਾ 'ਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਜਾਣੀ ਜਾਂਦੀ ਹੈ, ਜਿਸ ਦੀ ਅਗਵਾਈ ਬਹੁ-ਪ੍ਰਤਿਭਾਸ਼ਾਲੀ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਪੁਨੀਤ ਰਾਜਕੁਮਾਰ ਵਾਂਗ ਅੱਖਾਂ ਦਾਨ ਕਰਨ ਲਈ 3 ਲੋਕਾਂ ਨੇ ਕੀਤੀ ਖ਼ੁਦਕੁਸ਼ੀ, ਹੁਣ ਤਕ 10 ਮੌਤਾਂ

ਪਿਛਲੇ ਦੋ ਸਾਲਾਂ 'ਚ ਡਿਜੀਟਲ ਸਪੇਸ 'ਚ ਕੰਟੈਂਟ ਨੂੰ ਵਧਾਵਾ (ਹੁੰਗਾਰਾ) ਮਿਲਿਆ ਹੈ। ਧਰਮਾ ਪ੍ਰੋਡਕਸ਼ਨਜ਼ ਅਤੇ ਧਰਮਾਟਿਕ ਐਂਟਰਟੇਨਮੈਂਟ ਨੇ ਕੰਟੈਂਟ ਨੂੰ ਵਧਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਿਆਰਾ ਅਡਵਾਨੀ ਨਾਲ 'ਗਿਲਟੀ' ਤੋਂ ਲੈ ਕੇ ਮਲਟੀ-ਸਟਾਰਰ 'ਅਜੀਬ ਦਾਸਤਾਂ' ਤੱਕ ਅਤੇ ਵੱਖ-ਵੱਖ ਸ਼ੋਅਜ਼ ਫੈਬੁਲਸ ਲਾਈਵਜ਼ ਆਫ ਬਾਲੀਵੁੱਡ ਲਾਈਵਜ਼ ਜਾਂ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਮੀਨਾਕਸ਼ੀ ਸੁੰਦਰੇਸ਼ਵਰ' ਤੱਕ ਹਰ ਕਹਾਣੀ ਵੱਖਰੀ ਅਤੇ ਵਿਲੱਖਣ ਹੈ। ਉਥੇ ਹੀ 'ਅਜੀਬ ਦਾਸਤਾਂ' ਨੇ ਸਾਨੂੰ ਨੁਸਰਤ ਭਰੂਚਾ ਦਾ ਇਕ ਨਵਾਂ ਟੈਲੇਂਟ ਦਿਖਾਇਆ, ਜਿਸ ਨੇ ਇਕ ਘਰੇਲੂ ਜਨਾਨੀ ਦਾ ਕਿਰਦਾਰ ਨਿਭਾਇਆ ਅਤੇ ਆਪਣੇ ਹੱਕ ਲਈ ਲੜਦੀ ਨਜ਼ਰ ਆਈ।

ਇਹ ਖ਼ਬਰ ਵੀ ਪੜ੍ਹੋ : ਫਲੋਰਲ ਲਹਿੰਗੇ ’ਚ ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਦੀਵਾਲੀ ’ਤੇ ਦਿਸਿਆ ਖ਼ਾਸ ਅੰਦਾਜ਼
 
'ਦਿ ਫੈਬੁਲਸ ਲਾਈਵਸ ਆਫ ਬਾਲੀਵੁੱਜ ਵਾਈਵਸ' ਸ਼ੋਅ ਨੇ ਆਮ ਆਦਮੀ ਨੂੰ ਗਲੈਮਰ ਦੀ ਦੁਨੀਆ ਦੀ ਨਿੱਜੀ ਝਲਕ ਦਿੱਤੀ ਹੈ। ਮਹੀਪ ਕਪੂਰ, ਭਾਵਨਾ ਪਾਂਡੇ, ਸੀਮਾ ਖ਼ਾਨ ਅਤੇ ਨੀਲਮ ਕੋਠਾਰੀ ਦੀ ਵਿਸ਼ੇਸ਼ਤਾ ਵਾਲੀ ਇਹ ਸੀਰੀਜ਼ ਸਾਨੂੰ ਬਾਲੀਵੁੱਡ ਹਸਤੀਆਂ ਦੀਆਂ ਪਤਨੀਆਂ ਦੀ ਇੱਕ ਅਨਫਿਲਟਰ ਦੁਨੀਆ 'ਚ ਲੈ ਕੇ ਜਾਂਦੀ ਹੈ। ਇਸ ਸ਼ੋਅ ਨੂੰ ਮਿਲੇ ਹੁੰਗਾਰੇ ਨੇ ਨਿਰਮਾਤਾਵਾਂ ਨੂੰ ਬਾਲੀਵੁੱਡ ਵਾਈਵਸ ਦੇ ਫੈਬੁਲਸ ਲਾਈਵਸ ਦੇ ਨਵੇਂ ਸੀਜ਼ਨ ਦੀ ਘੋਸ਼ਣਾ ਕਰਨ ਲਈ ਪ੍ਰੇਰਿਆ। ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਸ਼ੇਰਸ਼ਾਹ' ਨੂੰ ਮਿਲੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਓਟੀਟੀ ਫ਼ਿਲਮ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 

ਇਹ ਖ਼ਬਰ ਵੀ ਪੜ੍ਹੋ : ਕਿਵੇਂ ‘ਸਕੁਆਡ ਗੇਮ’ ਨੂੰ ਦੇਖਣ ’ਚ ਲੋਕਾਂ ਨੇ ਬਤੀਤ ਕੀਤੇ 5 ਹਜ਼ਾਰ ਸਾਲ? ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News