ਮੁਸਲਿਮ ਨਾਲ ਵਿਆਹ ਕਰਵਾਉਣ ''ਤੇ ਟਰੋਲ ਹੋਈ ਦੇਵੋਲੀਨਾ ਭੱਟਾਚਾਰਜੀ, ਲੋਕਾਂ ਕਿਹਾ- ਸ਼ਰਧਾ ਵਾਲਕਰ ਵਾਲਾ ਹੋਵੇਗਾ ਹਾਲ

Friday, Dec 16, 2022 - 02:24 PM (IST)

ਮੁਸਲਿਮ ਨਾਲ ਵਿਆਹ ਕਰਵਾਉਣ ''ਤੇ ਟਰੋਲ ਹੋਈ ਦੇਵੋਲੀਨਾ ਭੱਟਾਚਾਰਜੀ, ਲੋਕਾਂ ਕਿਹਾ- ਸ਼ਰਧਾ ਵਾਲਕਰ ਵਾਲਾ ਹੋਵੇਗਾ ਹਾਲ

ਮੁੰਬਈ (ਬਿਊਰੋ) : 'ਸਾਥ ਨਿਭਾਨਾ ਸਾਥੀਆ' ਫੇਮ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਸ਼ਾਹਨਵਾਜ਼ ਸ਼ੇਖ ਨਾਲ ਕੋਰਟ ਮੈਰਿਜ ਕਰਵਾਈ। ਦੇਵੋਲੀਨਾ ਨੂੰ ਮੁਸਲਿਮ ਧਰਮ ਨਾਲ ਸਬੰਧਤ ਸ਼ਾਹਨਵਾਜ਼ ਨਾਲ ਵਿਆਹ ਕਰਵਾਉਣ ਲਈ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ, ਨਾਲ ਹੀ ਉਸ ਨੂੰ 'ਲਵ ਜੇਹਾਦ' 'ਤੇ ਲੈਕਚਰ ਵੀ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਦੇਵੋਲੀਨਾ ਦੀ ਤੁਲਨਾ ਸ਼ਰਧਾ ਵਾਲਕਰ ਨਾਲ ਵੀ ਕੀਤੀ ਜਾ ਰਹੀ ਹੈ, ਜਿਸ 'ਤੇ ਅਦਾਕਾਰਾ ਕਾਫੀ ਗੁੱਸੇ 'ਚ ਆ ਗਈ ਅਤੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ।

PunjabKesari

ਸ਼ਰਧਾ ਵਾਲਕਰ ਨਾਲ ਹੋਣ ਲੱਗੀ ਦੇਵੋਲੀਨਾ ਦੀ ਤੁਲਨਾ
ਕੁਝ ਸਮਾਂ ਪਹਿਲਾਂ ਦਿੱਲੀ 'ਚ ਸ਼ਰਧਾ ਵਾਲਕਰ ਕਤਲ ਕਾਂਡ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ। ਸ਼ਰਧਾ ਦਾ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਪੂਨਾਵਾਲਾ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕੀਤੇ ਅਤੇ ਫਰਿੱਜ ‘ਚ ਰੱਖ ਦਿੱਤੇ। ਉਸ ਨੇ ਕਈ ਦਿਨਾਂ ਤੱਕ ਲਾਸ਼ ਨੂੰ ਫਰਿੱਜ ਹੀ ਰੱਖਿਆ। ਲੋਕਾਂ ਨੇ ਇਸ ਮਾਮਲੇ ਨੂੰ ਲਵ ਜੇਹਾਦ ਨਾਲ ਜੋੜਿਆ ਸੀ। ਹੁਣ ਦੇਵੋਲੀਨਾ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਹੋਇਆ ਹੈ, ਇਸ ਲਈ ਲੋਕ ਉਸ ਦੀ ਤੁਲਨਾ ਸ਼ਰਧਾ ਨਾਲ ਕਰ ਰਹੇ ਹਨ।

PunjabKesari

ਦੇਵੋਲੀਨਾ ਨੇ ਦਿੱਤਾ ਮੂੰਹਤੋੜ ਜਵਾਬ
ਦੇਵੋਲੀਨਾ ਭੱਟਾਚਾਰਜੀ ਨੇ ਟਵਿੱਟਰ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ, "ਫਰਿੱਜ 'ਚ ਆਰਾਮ ਕਰੋ।" ਇਸ 'ਤੇ ਕੁਮੈਂਟ ਕਰਦੇ ਹੋਏ ਦੇਵੋਲੀਨਾ ਭੱਟਾਚਾਰਜੀ ਨੇ ਯੂਜ਼ਰ ਨੂੰ ਕਰਾਰਾ ਜਵਾਬ ਦਿੰਦਿਆਂ ਲਿਖਿਆ, ''ਅਰੇ! ਕਿਤੇ ਤੁਹਾਡੀ ਹੀ ਫਿਊਚਰ ਵਾਈਫ ਤੇ ਬੱਚੇ ਤੁਹਾਨੂੰ ਕੱਟ ਕੇ ਫਰਿੱਜ 'ਚ ਨਾ ਰੱਖ ਦੇਣ। ਮੈਨੂੰ ਯਕੀਨ ਹੈ ਕਿ ਤੁਹਾਨੂੰ ਯਾਦ ਹੋਵੇਗਾ ਕਿ ਇਹ ਬਹੁਤ ਪੁਰਾਣੀ ਖ਼ਬਰ ਨਹੀਂ ਹੈ ਪਰ ਫਿਰ ਵੀ ਤੁਹਾਡੇ ਲਈ ਸ਼ੁੱਭਕਾਮਨਾਵਾਂ।" 

PunjabKesari

ਟਰੋਲ ਕਰਨ ਵਾਲਿਆਂ ਨੂੰ ਦੇਵੋਲੀਨਾ ਦਾ ਜਵਾਬ
ਦੱਸ ਦੇਈਏ ਕਿ ਸ਼ਰਧਾ ਕਤਲ ਕਾਂਡ ਤੋਂ ਬਾਅਦ ਇੱਕ ਵਿਅਕਤੀ ਦੇ ਕਤਲ ਦੀ ਖ਼ਬਰ ਵੀ ਸਾਹਮਣੇ ਆਈ ਸੀ, ਜਿਸ ਨੂੰ ਉਸ ਦੀ ਪਤਨੀ ਅਤੇ ਬੇਟੇ ਨੇ ਅੰਜਾਮ ਦਿੱਤਾ ਸੀ। ਅਦਾਕਾਰਾ ਨੇ ਇਸ ਉਦਾਹਰਣ ਨਾਲ ਯੂਜ਼ਰ ਨੂੰ ਜਵਾਬ ਦਿੱਤਾ ਹੈ। ਇਸੇ ਤਰ੍ਹਾਂ ਦੇਵੋਲੀਨਾ ਭੱਟਾਚਾਰਜੀ ਨੂੰ ਕਈ ਲੋਕ ਗ਼ਲਤ ਸੰਦੇਸ਼ ਭੇਜ ਰਹੇ ਹਨ। ਅਭਿਨੇਤਰੀ ਵੀ ਟ੍ਰੋਲਰਾਂ ਨੂੰ ਮੂੰਹਤੋੜ ਜਵਾਬ ਦੇਣ ਤੋਂ ਪਿੱਛੇ ਨਹੀਂ ਹਟ ਰਹੀ ਹੈ। ਉਹ ਕੁਮੈਂਟ ਕਰਕੇ ਸਾਰਿਆਂ ਨੂੰ ਜਵਾਬ ਦੇ ਰਹੀ ਹੈ।

PunjabKesari

ਟਵੀਟ

PunjabKesari


author

sunita

Content Editor

Related News