ਦੇਵੋਲੀਨਾ ਨੇ ਘੇਰੀ ਕੰਗਨਾ ਰਣੌਤ, ਕਿਹਾ- ‘ਜੇ ਤੁਹਾਨੂੰ ਸਭ ਪਤਾ ਹੈ ਤਾਂ ਸੋਨੂੰ ਸੂਦ ਵਾਂਗ ਮਦਦ ਕਿਉਂ ਨਹੀਂ ਕਰਦੇ?’
Friday, Apr 30, 2021 - 06:01 PM (IST)
ਮੁੰਬਈ (ਬਿਊਰੋ)– ਰਾਖੀ ਸਾਵੰਤ ਤੋਂ ਬਾਅਦ ਹੁਣ ਟੀ. ਵੀ. ਅਦਾਕਾਰਾ ਤੇ ‘ਬਿੱਗ ਬੌਸ’ ਫੇਮ ਦੇਵੇਲੀਨਾ ਭੱਟਾਚਾਰਜੀ ਨੇ ਵੀ ਕੰਗਨਾ ਰਣੌਤ ਨੂੰ ਨਸੀਹਤ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇ ਕੰਗਨਾ ਰਣੌਤ ਨੂੰ ਆਕਸੀਜਨ ਤੋਂ ਲੈ ਕੇ ਹਸਪਤਾਲਾਂ ’ਚ ਦਵਾਈਆਂ ਤੇ ਬੈੱਡਾਂ ਤੱਕ ਹਰ ਚੀਜ਼ ਬਾਰੇ ਪਤਾ ਹੈ ਤਾਂ ਉਸ ਨੂੰ ਬਾਹਰ ਆ ਕੇ ਸੋਨੂੰ ਸੂਦ ਵਰਗੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਦੇਵੋਲੀਨਾ ਭੱਟਾਚਾਰਜੀ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਕੋਰੋਨਾ ਸੰਕਟ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੇਵੋਲੀਨਾ ਨੇ ਪਹਿਲਾਂ ਹਸਪਤਾਲ ਦੀ ਸਥਿਤੀ, ਆਕਸੀਜਨ ਤੇ ਦਵਾਈਆਂ ਦੀ ਘਾਟ ’ਤੇ ਚਿੰਤਾ ਜ਼ਾਹਿਰ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਦੱਸਿਆ ਕਿਵੇਂ ਘਰ ’ਚ ਰਹਿ ਕੇ ਤੁਸੀਂ ਕਰ ਸਕਦੇ ਹੋ ਆਪਣਾ ਟਾਈਮ ਪਾਸ
ਜਦੋਂ ਰਿਪੋਰਟਰ ਨੇ ਦੇਵੋਲੀਨਾ ਨੂੰ ਦੱਸਿਆ ਕਿ ਕੰਗਨਾ ਕਹਿ ਰਹੀ ਹੈ ਕਿ ਆਕਸੀਜਨ, ਦਵਾਈਆਂ ਤੇ ਹੋਰ ਚੀਜ਼ਾਂ ਦੀ ਘਾਟ ਨਹੀਂ ਹੈ, ਇਸ ’ਤੇ ਦੇਵੋਲੀਨਾ ਨੇ ਕਿਹਾ, ‘ਹੋ ਸਕਦਾ ਹੈ ਕਿ ਉਨ੍ਹਾਂ ਲਈ ਸਾਰੀਆਂ ਚੀਜ਼ਾਂ ਉਪਲੱਬਧ ਹੋਣ ਪਰ ਹਸਪਤਾਲਾਂ ’ਚ ਹਰ ਦਿਨ ਲੋਕ ਬਿਨਾਂ ਆਕਸੀਜਨ, ਬਿਨਾਂ ਵੈਕਸੀਨ ਦੇ ਮਰ ਰਹੇ ਹਨ। ਜੇ ਕੰਗਨਾ ਜੀ ਨੂੰ ਪਤਾ ਹੈ ਕਿ ਦਵਾਈਆਂ, ਆਕਸੀਜਨ, ਬੈੱਡ ਤੇ ਟੀਕਾ ਉਪਲੱਬਧ ਹੈ ਤਾਂ ਉਹ ਸੋਨੂੰ ਸਰ ਦੀ ਤਰ੍ਹਾਂ ਬਾਹਰ ਨਿਕਲੇ ਤੇ ਲੋਕਾਂ ਦੀ ਮਦਦ ਕਰੇ। ਇੰਡਸਟਰੀ ਦੇ ਹੋਰ ਲੋਕ ਵੀ ਮਦਦ ਕਰ ਰਹੇ ਹਨ।
ਦੇਵੋਲੀਨਾ ਨੇ ਅੱਗੇ ਕਿਹਾ, ‘ਕੰਗਨਾ ਜੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਕਸੀਜਨ ਕਿਥੇ ਮਿਲ ਰਹੀ ਹੈ। ਟੀਕਾ ਕਿਥੇ ਪਾਇਆ ਜਾਂਦਾ ਹੈ? ਹਸਪਤਾਲ ’ਚ ਬੈੱਡ ਕਿਥੇ ਉਪਲੱਬਧ ਹਨ। ਜਿਨ੍ਹਾਂ ਹਸਪਤਾਲਾਂ ’ਚ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਉਥੇ ਕੰਗਨਾ ਨੂੰ ਜਾ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।’
ਦੱਸਣਯੋਗ ਹੈ ਕਿ ਕੋਰੋਨਾ ਦੀ ਇਸ ਦੂਜੀ ਲਹਿਰ ’ਚ ਸੋਨੂੰ ਸੂਦ ਤੋਂ ਲੈ ਕੇ ਅਕਸ਼ੇ ਕੁਮਾਰ ਤੱਕ, ਸੁਨੀਲ ਸ਼ੈੱਟੀ ਤੇ ਕਈ ਮਸ਼ਹੂਰ ਸਿਤਾਰੇ ਇਸ ਵਾਇਰਸ ਵਿਰੁੱਧ ਲੜਾਈ ’ਚ ਕੋਰੋਨਾ ਦੇ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ।
ਨੋਟ– ਦੇਵੋਲੀਨਾ ਵਲੋਂ ਕੰਗਨਾ ਰਣੌਤ ’ਤੇ ਕੀਤੀ ਇਸ ਟਿੱਪਣੀ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।