''ਡਾਕੂਆਂ ਦਾ ਮੁੰਡਾ 2'' ਨਾਲ ਦੇਵ ਖਰੌੜ ਮੁੜ ਲਾਉਣਗੇ ਵੱਡੇ ਪਰਦੇ ''ਤੇ ਰੌਣਕਾਂ

Thursday, Nov 19, 2020 - 10:27 AM (IST)

''ਡਾਕੂਆਂ ਦਾ ਮੁੰਡਾ 2'' ਨਾਲ ਦੇਵ ਖਰੌੜ ਮੁੜ ਲਾਉਣਗੇ ਵੱਡੇ ਪਰਦੇ ''ਤੇ ਰੌਣਕਾਂ

ਜਲੰਧਰ (ਵੈੱਬ ਡੈਸਕ) : ਫ਼ਿਲਮ 'ਡਾਕੂਆਂ ਦਾ ਮੁੰਡਾ' ਰਾਹੀ ਇਕ ਵੱਖਰਾ ਟਰੈਂਡ ਸੈੱਟ ਕਰਨ ਵਾਲੇ ਦੇਵ ਖਰੌੜ ਇਕ ਵਾਰ ਫਿਰ ਉਸੇ ਹੀ ਅੰਦਾਜ਼ 'ਚ ਫ਼ਿਲਮੀ ਪਰਦੇ 'ਤੇ ਧਮਾਕਾ ਕਰਨ ਜਾ ਰਹੇ ਹਨ। ਬੈਸਟ ਐਕਸ਼ਨ ਫ਼ਿਲਮ 'ਡਾਕੂਆਂ ਦਾ ਮੁੰਡਾ 1' ਦੀ ਅਪਾਰ ਸਫ਼ਲਤਾ ਤੋਂ ਬਾਅਦ 'ਡਾਕੂਆਂ ਦਾ ਮੁੰਡਾ 2' ਦਾ ਐਲਾਨ ਕੀਤਾ ਗਿਆ ਹੈ। ਹਾਲ ਹੀ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਗਿਆ। ਇਕ ਸਿਰੇ ਦੇ ਨਸ਼ੇੜੀ ਤੋਂ ਇਕ ਚੰਗੇ ਪੱਤਰਕਾਰ ਬਣਨ ਦੀ ਕਸ਼ਮਕਸ਼ ਦਰਿਮਆਨ ਬਣੀ ਫ਼ਿਲਮ 'ਡਾਕੂਆਂ ਦਾ ਮੁੰਡਾ' ਪ੍ਰਸਿੱਧ ਪੱਤਰਕਾਰ ਮਿੰਟੂ ਗੁਰਸਰੀਆਂ ਦੇ ਅਸਲ ਜੀਵਨ ਉੱਪਰ ਅਧਾਰਿਤ ਸੀ। ਉਸ ਨੇ ਕਿਵੇਂ ਨਸ਼ਿਆਂ ਦੀ ਦੁਨੀਆਂ ਨੂੰ ਅਲਵਿਦਾ ਆਖ ਕੇ ਚੰਗਿਆਈ ਦੀ ਚਾਦਰ ਲਈ ਸੀ। ਫ਼ਿਲਮ 'ਡਾਕੂਆਂ ਦਾ ਮੁੰਡਾ' ਦੇ ਗੀਤ, ਐਕਸ਼ਨ, ਸਟੋਰੀ ਕੁੱਲ ਮਿਲਾ ਕੇ ਸ਼ਾਨਦਾਰ ਪਰਫਾਰਮੈਂਸ ਵਾਲੀ ਇਹ ਫ਼ਿਲਮ ਨੇ ਕਮਾਈ ਪੱਖੋ ਵੀ ਕਈ ਰਿਕਾਰਡ ਤੋੜੇ ਸਨ।

PunjabKesari

ਇਸ ਫ਼ਿਲਮ ਨੇ ਦੇਵ ਖਰੌੜ ਨੂੰ ਇਕੱਲੇ ਨੌਜਵਾਨਾਂ ਦਾ ਹੀ ਨਹੀਂ ਸਗੋ ਫੈਮਿਲੀਜ਼ ਦਾ ਵੀ ਹੀਰੋ ਬਣਾ ਦਿੱਤਾ ਸੀ। ਇਸ ਫ਼ਿਲਮ ਰਾਹੀਂ ਦੇਵ ਖਰੌੜ ਪੂਰੀ ਇੰਡਸਟਰੀ 'ਤੇ ਭਾਰੂ ਪਏ ਸਨ। ਹੁਣ ਸਾਰੇ ਪ੍ਰਸ਼ੰਸਕ ਦੇਵ ਖਰੌੜ ਤੋਂ 'ਇਕ ਡਾਕੂਆਂ ਦਾ ਮੁੰਡਾ' ਵਰਗੀ ਹੋਰ ਫ਼ਿਲਮ ਦੀ ਉਮੀਦ ਕਰ ਰਹੇ ਸਨ। ਪ੍ਰਸ਼ੰਸਕਾਂ ਦਾ ਮਾਣ ਰੱਖਦਿਆਂ ਦੁਬਾਰਾ ਡਰੀਮ ਰਿਐਲਿਟੀ ਮੂਵੀਜ਼ ਰਵਨੀਤ ਚਾਹਲ ਤੇ ੳਮ ਜੀ ਸਟਾਰ ਸਟੂਡੀਓ ਦੇ ਸਾਂਝੇ ਉੱਦਮ ਸਦਕਾ ਮੁੜ 'ਡਾਕੂਆਂ ਦਾ ਮੁੰਡਾ 2' ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਵੀ ਪਹਿਲੇ ਭਾਗ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹੀ ਨਿਰਦੇਸ਼ਿਤ ਕਰਨਗੇ। ਫ਼ਿਲਮ 'ਚ ਦੇਵ ਖਰੌੜ ਤੇ ਜਪੁਜੀ ਖਹਿਰਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ ਦੀ ਸਟਾਰਕਾਸਟ 'ਚ ਹੋਰ ਵੀ ਬਦਲਾਅ ਕੀਤੇ ਗਏ ਹਨ।

 
 
 
 
 
 
 
 
 
 
 
 
 
 
 
 

A post shared by Dev Kharoud (@dev_kharoud)

ਇਸ ਵਾਰ ਫ਼ਿਲਮ 'ਚ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ, ਕਰਨਵੀਰ ਕੁਲਾਰ ਅਹਿਮ ਭੂਮਿਕਾਵਾਂ ਨਿਭਾਉਣਗੇ। ਇਸ ਫ਼ਿਲਮ ਦੀ ਕਹਾਣੀ ਵੀ ਮੰਗਾ ਅੰਟਾਲ ਦੀ ਸਵੈ ਜੀਵਨੀ ਕਿਤਾਬ ਸ਼ਰਾਰਤੀ ਤੱਤ ਤੋਂ ਲਈ ਗਈ ਹੈ। ਫ਼ਿਲਮ ਦੇ ਡਾਇਲਾਗ ਨਰਿੰਦਰ ਅੰਬਰਸਰੀਆਂ ਤੇ ਗੁਰਪ੍ਰੀਤ ਭੁੱਲਰ ਨੇ ਲਿਖੇ ਹਨ। 
 


author

sunita

Content Editor

Related News