ਦੇਵ ਖਰੌੜ ਨੇ ਆਪਣੀ ਅਗਲੀ ਫ਼ਿਲਮ ਦਾ ਕੀਤਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

Tuesday, Oct 12, 2021 - 09:40 AM (IST)

ਦੇਵ ਖਰੌੜ ਨੇ ਆਪਣੀ ਅਗਲੀ ਫ਼ਿਲਮ ਦਾ ਕੀਤਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ 'ਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋ ਗਿਆ ਹੈ। ਪੰਜਾਬੀ ਐਕਸ਼ਨ ਹੀਰੋ ਦੇਵ ਖਰੌੜ ਇੱਕ ਵੱਡੀ ਅਨਾਊਸਮੈਂਟ ਲੈ ਕੇ ਆਏ ਹਨ ਅਤੇ ਉਨ੍ਹਾਂ ਨੇ ਆਪਣੀ ਪਹਿਲਾਂ ਰਿਲੀਜ਼ ਹੋਈ ਫ਼ਿਲਮ 'ਬਲੈਕੀਆ' ਦੇ ਦੂਜੇ ਭਾਗ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡੀਆ 'ਤੇ 'ਬਲੈਕੀਆ 2' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। ਦੇਵ ਖਰੌੜ ਫ਼ਿਲਮ 'ਚ 'ਬਲੈਕੀਆ' ਦੀ ਭੂਮਿਕਾ ਨਿਭਾਉਣਗੇ ਅਤੇ ਇਸ ਪ੍ਰੋਜੈਕਟ ਨੂੰ ਨਵਨੀਤ ਸਿੰਘ ਡਾਇਰੈਕਟ ਕਰਨਗੇ। ਨਵਨੀਤ ਸਿੰਘ ਸੁਪਰਹਿੱਟ ਪੰਜਾਬੀ ਫ਼ਿਲਮਾਂ ਜਿਵੇਂ 'ਸਿੰਘਮ', 'ਸ਼ਰੀਕ', 'ਸਿੰਘ vs ਕੌਰ' ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੀ ਡਾਇਰੈਕਸ਼ਨ ਕਰ ਚੁੱਕੇ ਹਨ।

 
 
 
 
 
 
 
 
 
 
 
 
 
 
 

A post shared by Dev Kharoud (@dev_kharoud)

ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫ਼ਿਲਮ ਰਿਲੀਜ਼ ਹੋਵੇਗੀ। ਫਿਲਹਾਲ ਇਸ ਫ਼ਿਲਮ ਦੀ ਨਾ ਤਾਂ ਲੀਡ ਅਦਾਕਾਰਾ ਦਾ ਖ਼ੁਲਾਸਾ ਕੀਤਾ ਗਿਆ ਤੇ ਨਾ ਹੀ ਫ਼ਿਲਮ ਦੀ ਬਾਕੀ ਕਾਸਟ ਬਾਰੇ ਕੋਈ ਜ਼ਿਕਰ ਕੀਤਾ ਗਿਆ ਹੈ। ਸਾਲ 2019 ਦੀ ਫ਼ਿਲਮ 'ਬਲੈਕੀਆ' ਵੀ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਸੀ ਅਤੇ ਇਸ ਨੂੰ ਦਰਸ਼ਕਾਂ ਅਤੇ ਫਿਲਮ ਪ੍ਰੇਮੀਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਤੇ ਤਾਰੀਫ਼ ਮਿਲੀ ਸੀ। 

PunjabKesari

'ਬਲੈਕੀਆ 2' ਵੀ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੋਵੇਗੀ। ਅਦਾਕਾਰਾ ਈਹਾਨਾ ਢਿੱਲੋਂ ਪਹਿਲੇ ਭਾਗ 'ਚ ਲੀਡ ਅਦਾਕਾਰਾ ਸੀ, ਜਿਸ ਨੇ ਦੇਵ ਖਰੌੜ ਨਾਲ ਕੰਮ ਕੀਤਾ। ਫ਼ਿਲਮ ਦੀ ਉਸ ਵੇਲੇ ਦੀ ਸਕਸੈਸ ਤੋਂ ਹੀ ਦਰਸ਼ਕ 'ਬਲੈਕੀਆ' ਦੇ ਸੀਕਵਲ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਸਾਰੇ ਦਰਸ਼ਕਾਂ ਦੀ ਉਡੀਕ ਖ਼ਤਮ ਹੋ ਗਈ ਹੈ। ਇਸ ਫ਼ਿਲਮ ਦੇ ਮੋਸ਼ਨ ਪੋਸਟਰ ਨਾਲ ਵੀ ਲਿਖਿਆ ਗਿਆ ਹੈ ਕਿ ''ਗਰੀਬ ਜੰਮਣਾ ਮਨਜ਼ੂਰ ਸੀ ਪਰ ਮਰਨਾ ਨਹੀਂ।'' ਹੁਣ ਆਉਣ ਵਾਲੇ ਦਿਨਾਂ 'ਚ ਇਹ ਵੀ ਸਾਫ਼ ਹੋ ਜਾਵੇਗਾ ਕਿ ਇਸ ਫ਼ਿਲਮ ਦਾ ਸ਼ੂਟ ਕਦੋਂ ਸ਼ੁਰੂ ਹੋਵੇਗਾ ਤੇ ਕਦੋਂ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।

ਨੋਟ - ਦੇਵ ਖਰੌੜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News