ਪਸਲੀ ''ਤੇ ਸੱਟ ਦੇ ਬਾਵਜੂਦ ਸਲਮਾਨ ਖ਼ਾਨ ਨੇ ਸ਼ੁਰੂ ਕੀਤੀ ''ਸਿਕੰਦਰ'' ਦੀ ਸ਼ੂਟਿੰਗ

Monday, Sep 02, 2024 - 04:49 PM (IST)

ਪਸਲੀ ''ਤੇ ਸੱਟ ਦੇ ਬਾਵਜੂਦ ਸਲਮਾਨ ਖ਼ਾਨ ਨੇ ਸ਼ੁਰੂ ਕੀਤੀ ''ਸਿਕੰਦਰ'' ਦੀ ਸ਼ੂਟਿੰਗ

ਮੁੰਬਈ- ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਅਗਲੀ ਐਕਸ਼ਨ ਡਰਾਮਾ ਫਿਲਮ ਸਿਕੰਦਰ ਦੀ ਤਿਆਰੀ ਕਰ ਰਹੇ ਹਨ। ਫਿਲਮ ਦਾ ਐਲਾਨ ਇਸ ਸਾਲ ਈਦ ਦੇ ਮੌਕੇ 'ਤੇ ਕੀਤਾ ਗਿਆ ਸੀ ਅਤੇ ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਫਿਲਮ 'ਚ ਰਸ਼ਮਿਕਾ ਮੰਡਾਨਾ ਮੁੱਖ ਅਦਾਕਾਰਾ ਦੇ ਰੂਪ 'ਚ ਨਜ਼ਰ ਆਵੇਗੀ।ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ 'ਚ ਸਲਮਾਨ ਖ਼ਾਨ ਇਕ ਈਵੈਂਟ ਦੌਰਾਨ ਸੋਫੇ ਤੋਂ ਉੱਠਣ ਲਈ ਸੰਘਰਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ। ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਇਸ ਕਾਰਨ ਸਿਕੰਦਰ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਦੀ ਪਸਲੀ 'ਚ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਸ ਸਭ ਦੇ ਬਾਵਜੂਦ ਅਦਾਕਾਰ ਨੇ ਸੈੱਟ 'ਤੇ ਵਾਪਸ ਆ ਕੇ ਸ਼ੂਟਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਪਤਨੀ ਨਾਲ ਰਿਸ਼ਤਾ ਖ਼ਰਾਬ ਹੋਣ 'ਤੇ ਬੋਲੇ ਹਨੀ ਸਿੰਘ, ਦੱਸਿਆ ਇਹ ਕਾਰਨ

ਦਰਅਸਲ ਇਕ ਰਿਪੋਰਟ ਦੇ ਮੁਤਾਬਕ ਫਿਲਮ ਦੀ ਟੀਮ ਨੇ ਧਾਰਾਵੀ ਅਤੇ ਮਾਟੁੰਗਾ 'ਚ ਦੋ ਸੈੱਟ ਲਗਾਏ ਹਨ, ਜਿਨ੍ਹਾਂ ਦੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਨਿਰਮਾਣ ਦੇ ਅਗਲੇ ਪੜਾਅ 'ਚ ਕਰੂ ਸ਼ੂਟ ਨੂੰ ਹੈਦਰਾਬਾਦ ਦੇ ਇੱਕ ਪੈਲੇਸ 'ਚ ਸ਼ਿਫਟ ਕਰੇਗਾ। ਪਹਿਲਾ ਸ਼ਡਿਊਲ 45 ਦਿਨਾਂ ਤੱਕ ਚੱਲੇਗਾ। ਇਸ ਕਾਰਨ ਸਮਰਪਿਤ ਅਦਾਕਾਰ ਸਲਮਾਨ ਖ਼ਾਨ ਸੱਟ ਲੱਗਣ ਦੇ ਬਾਵਜੂਦ ਵਾਧੂ ਸਾਵਧਾਨੀ ਨਾਲ ਸੈੱਟ 'ਤੇ ਵਾਪਸ ਆਏ ਹਨ।

ਇਹ ਖ਼ਬਰ ਵੀ ਪੜ੍ਹੋ -BDay Spl:18 ਸਾਲ ਦੀ ਉਮਰ 'ਚ ਕਮਾਇਆ ਨਾਂ,19ਵੇਂ ਸਾਲ ਦੁਨੀਆਂ ਨੂੰ ਕਹਿ ਦਿੱਤਾ ਅਲਵਿਦਾ

ਸਿਕੰਦਰ ਦਾ ਨਿਰਦੇਸ਼ਨ ਏ.ਆਰ ਮੁਰੁਗਦੋਸ ਕਰ ਰਹੇ ਹਨ। ਇਹ ਉਸ ਦੀ 2016 ਦੀ ਫਿਲਮ ਅਕੀਰਾ ਤੋਂ ਬਾਅਦ ਹਿੰਦੀ ਇੰਡਸਟਰੀ 'ਚ ਵਾਪਸੀ ਹੈ। ਇਸ ਤੋਂ ਇਲਾਵਾ 'ਕਿੱਕ', 'ਜੁੜਵਾ' ਅਤੇ 'ਮੁਝਸੇ ਸ਼ਾਦੀ ਕਰੋਗੀ' ਤੋਂ ਬਾਅਦ ਸਾਜਿਦ ਨਾਡਿਆਡਵਾਲਾ ਨਾਲ ਸਲਮਾਨ ਦੀ ਇਹ ਚੌਥੀ ਫਿਲਮ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News