ਮੋਹਾਲੀ 'ਚ ਦੇਸੀ ਕਰਿਊ ਨੇ ਲਾਂਚ ਕੀਤਾ ਨਵਾਂ ਸਟੂਡੀਓ, ਇਸ ਗਾਇਕ ਨਾਲ ਸ਼ੁਰੂ ਹੋਵੇਗੀ ਪਹਿਲੇ ਪ੍ਰਾਜੈਕਟ ਦੀ ਸ਼ੁਰੂਆਤ

Wednesday, Jun 16, 2021 - 02:50 PM (IST)

ਮੋਹਾਲੀ 'ਚ ਦੇਸੀ ਕਰਿਊ ਨੇ ਲਾਂਚ ਕੀਤਾ ਨਵਾਂ ਸਟੂਡੀਓ, ਇਸ ਗਾਇਕ ਨਾਲ ਸ਼ੁਰੂ ਹੋਵੇਗੀ ਪਹਿਲੇ ਪ੍ਰਾਜੈਕਟ ਦੀ ਸ਼ੁਰੂਆਤ

ਮੋਹਾਲੀ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਪਸੰਦੀਦਾ ਸੰਗੀਤ ਕੰਪਨੀਆਂ 'ਚੋਂ ਇੱਕ 'ਦੇਸੀ ਕਰਿਊ' ਨੇ ਧਿਆਨ ਆਪਣੇ ਵੱਲ ਖਿੱਚਿਆ ਹੈ। ਸੱਤਪਾਲ ਮੱਲ੍ਹੀ ਤੇ ਗੋਲਡੀ ਕਾਹਲੋਂ ਦੀ ਮਲਕੀਅਤ ਵਾਲੀ ਦੇਸੀ ਕਰਿਊ ਨੇ ਮੋਹਾਲੀ ਦੇ ਸੈਕਟਰ-82 'ਚ ਆਪਣਾ ਨਵਾਂ ਸਟੂਡੀਓ ਲਾਂਚ ਕੀਤਾ ਹੈ। ਦੇਸੀ ਕਰਿਊ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ।

PunjabKesari

ਸਟੂਡੀਓ ਦੇ ਅੰਦਰ ਖੂਬਸੂਰਤ ਨਜ਼ਾਰਾ ਸੱਚਮੁੱਚ ਮਨਮੋਹਕ ਤੇ ਸ਼ਾਨਦਾਰ ਹੈ। ਪ੍ਰਸ਼ੰਸਕਾਂ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕਰਨ ਲਈ ਸਤਪਾਲ ਤੇ ਗੋਲਡੀ ਨੇ ਪੰਜਾਬੀ ਗਾਇਕ ਜੱਸੀ ਗਿੱਲ ਨਾਲ ਸਟੂਡੀਓ ਦੀ ਇੱਕ ਤਸਵੀਰ ਸਾਂਝੀ ਕੀਤੀ, ਜੋ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟ ਦਾ ਅਨੁਮਾਨ ਲਾਉਣ ਲਈ ਵੀ ਕਾਫ਼ੀ ਹੈ।

PunjabKesari

ਦੇਸੀ ਕਰਿਊ ਨੇ ਦੱਸਿਆ ਹੈ ਕਿ ਸਟੂਡੀਓ ਦਾ ਪਹਿਲਾ ਪ੍ਰਾਜੈਕਟ ਜੱਸੀ ਗਿੱਲ ਦੇ ਨਾਲ ਹੀ ਹੋਵੇਗਾ। ਕੈਪਸ਼ਨ 'ਚ ਉਨ੍ਹਾਂ ਨੇ ਸਾਰਿਆਂ ਦੇ ਪਿਆਰ ਤੇ ਮਦਦ ਲਈ ਧੰਨਵਾਦ ਕੀਤਾ। ਪੰਜਾਬੀ ਇੰਡਸਟਰੀ ਦੀਆਂ ਵੱਖ-ਵੱਖ ਹਸਤੀਆਂ ਜਿਵੇਂ ਜੱਸੀ ਗਿੱਲ, ਬੱਬਲ ਰਾਏ, ਬੰਟੀ ਬੈਂਸ ਤੇ ਹਾਰਵੀ ਸੰਧੂ ਨੇ ਇਸ ਪੋਸਟ 'ਚ ਕੁਮੈਂਟ ਕਰਕੇ ਵਧਾਈਆਂ ਦਿੱਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Desi Crew (@desi_crew)

ਉੱਥੇ ਹੀ ਜੱਸੀ ਗਿੱਲ ਨੇ ਸਟੂਡੀਓ ਦੇ ਅੰਦਰੋਂ ਕੁਝ ਸਪੈਸ਼ਲ ਵੀਡੀਓ ਕਲਿੱਪਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸੰਗੀਤ ਜਗਤ ਦੀ ਜੋੜੀ ਨਾਲ ਮਸਤੀ ਕਰ ਰਹੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਦੇਸੀ ਕਰਿਊ ਦੇ ਨਵੇਂ ਸਟੂਡੀਓ ਦੇ ਪਹਿਲੇ ਪ੍ਰੋਡਕਟ ਦੀ ਰਿਕਾਰਡਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ।

PunjabKesari


author

sunita

Content Editor

Related News