ਅਲੂ ਅਰਜੁਨ ਨਾਲ ਸਕਰੀਨ ਸਾਂਝੀ ਕਰੇਗੀ ਦੀਪਿਕਾ ਪਾਦੁਕੋਣ
Saturday, Jun 07, 2025 - 05:08 PM (IST)

ਮੁੰਬਈ (ਏਜੰਸੀ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਹੁਣ ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅਲੂ ਅਰਜੁਨ ਨਾਲ ਸਕਰੀਨ ਸਾਂਝੀ ਕਰਦੀ ਨਜ਼ਰ ਆਏਗੀ। ਇਹ ਜੋੜੀ ਨਿਰਦੇਸ਼ਕ ਐਟਲੀ ਅਤੇ ਕਲਾਨਿਧੀ ਮਾਰਨ ਦੀ ਕੰਪਨੀ ਸਨ ਪਿਕਚਰਜ਼ ਦੀ ਈ-ਆਕਟੇਨ ਪੈਨ-ਇੰਡੀਆ ਐਂਟਰਟੇਨਰ ਫਿਲਮ ਵਿੱਚ ਦਿਖਾਈ ਦੇਵੇਗੀ।
ਇਹ ਫਿਲਮ ਅਸਥਾਈ ਤੌਰ 'ਤੇ ਪ੍ਰੋਜੈਕਟ ਏਏ223 ਏ6 ਨਾਮ ਨਾਲ ਜਾਣੀ ਜਾ ਰਹੀ ਹੈ। ਐਲਾਨੀ ਵੀਡੀਓ ਵਿੱਚ ਦੀਪਿਕਾ ਪਾਦੁਕੋਣ ਅਤੇ ਐਟਲੀ ਦੀ ਗੱਲਬਾਤ ਦੀ ਇੱਕ ਝਲਕ ਦਿਖਾਈ ਗਈ, ਜਿਸ ਵਿੱਚ ਦੀਪਿਕਾ ਫਿਲਮ ਦੀ ਤਿਆਰੀ ਵਿੱਚ ਜੁਟ ਜਾਂਦੀ ਹੈ। ਉਹ ਹੇਡਗੀਅਰ ਅਤੇ ਫੁੱਲ ਕਾਸਟਿਊਮ ਵਿੱਚ, ਇੱਕ ਯੋਧਾ ਦੇ ਰੂਪ ਵਿੱਚ, ਸੈੱਟ 'ਤੇ ਪਹੁੰਚਦੀ ਹੈ। ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ, ਅਤੇ ਜਲਦੀ ਹੀ ਕਾਸਟ, ਟੈਕਨੀਕਲ ਟੀਮ ਅਤੇ ਰਿਲੀਜ਼ ਮਿਤੀ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਐਟਲੀ ਨੇ ਕਿਹਾ: “'ਜਵਾਨ' ਵਿੱਚ ਦੀਪਿਕਾ ਮੈਮ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ ਸੀ। ਹੁਣ ਜਦੋਂ ਉਹ ਅਲੂ ਅਰਜੁਨ ਸਰ ਨਾਲ ਹਨ, ਤਾਂ ਇਹ ਫਿਲਮ ਯਾਦਗਾਰ ਬਣੇਗੀ।” ਸਨ ਪਿਕਚਰਜ਼ ਵੱਲੋਂ ਕਿਹਾ ਗਿਆ: “ਦੀਪਿਕਾ ਪਾਦੁਕੋਣ ਦੇ ਜੁੜਨ ਨਾਲ ਇਹ ਪ੍ਰਾਜੈਕਟ ਨਵੀਂ ਉਚਾਈਆਂ 'ਤੇ ਪਹੁੰਚ ਗਿਆ ਹੈ। ਉਹ ਗੰਭੀਰਤਾ, ਸਟਾਰ ਪਾਵਰ ਅਤੇ ਇੱਕ ਬੇਜੋੜ ਮੌਜੂਦਗੀ ਲਿਉਂਦੀ ਹੈ, ਜੋ ਦਰਸ਼ਕਾਂ 'ਤੇ ਡੂੰਘਾ ਪ੍ਰਭਾਵ ਛੱਡੇਗੀ।”