ਅਦਾਕਾਰ ਰਣਦੀਪ ਹੁੱਡਾ ਨੇ ਧੀ ਦਾ ਕੀਤਾ ਨਾਮਕਰਨ, ਰੱਖਿਆ ਬੇਹੱਦ ਯੂਨੀਕ ਨਾਂ, ਸਾਂਝੀ ਕੀਤੀ ਪਹਿਲੀ ਝਲਕ
Friday, Apr 10, 2026 - 11:52 AM (IST)
ਨਵੀਂ ਦਿੱਲੀ (ਏਜੰਸੀ) - ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ ਇਨੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਦਾ ਆਨੰਦ ਮਾਣ ਰਹੇ ਹਨ। ਸ਼ੁੱਕਰਵਾਰ ਨੂੰ ਇਸ ਜੋੜੇ ਨੇ ਆਪਣੀ ਨਵਜੰਮੀ ਬੇਟੀ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਰਣਦੀਪ ਅਤੇ ਲਿਨ ਨੇ ਆਪਣੀ ਲਾਡਲੀ ਦਾ ਨਾਂ 'ਨਿਓਮਿਕਾ ਹੁੱਡਾ' (Nyomica Hooda) ਰੱਖਿਆ ਹੈ।
ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਬੇਹੱਦ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਲਿਨ ਨੇ ਬੇਟੀ ਨੂੰ ਆਪਣੀ ਗੋਦੀ ਵਿੱਚ ਲਿਆ ਹੋਇਆ ਹੈ। ਤਸਵੀਰਾਂ ਦੀ ਕੈਪਸ਼ਨ ਵਿੱਚ ਰਣਦੀਪ ਨੇ ਲਿਖਿਆ, "ਸਾਡੀ ਦੁਨੀਆ ਦਾ ਨਵਾਂ ਕੇਂਦਰ— ਨਿਓਮਿਕਾ ਹੁੱਡਾ। ਇਸ ਦਾ ਮਤਲਬ ਹੈ ਰੱਬੀ ਮਿਹਰ (Divine Grace), ਆਜ਼ਾਦੀ ਅਤੇ ਅਸਮਾਨ ਵਾਂਗ ਬੇਅੰਤ।"

10 ਮਾਰਚ ਨੂੰ ਹੋਇਆ ਸੀ ਬੇਟੀ ਦਾ ਜਨਮ
ਜ਼ਿਕਰਯੋਗ ਹੈ ਕਿ ਰਣਦੀਪ ਅਤੇ ਲਿਨ ਦੇ ਘਰ 10 ਮਾਰਚ ਨੂੰ ਪਹਿਲੀ ਸੰਤਾਨ ਵਜੋਂ ਬੇਟੀ ਨੇ ਜਨਮ ਲਿਆ ਸੀ। ਰਣਦੀਪ ਨੇ ਪਤਨੀ ਲਿਨ ਦਾ ਧੰਨਵਾਦ ਕਰਦਿਆਂ ਲਿਖਿਆ, "ਲਿਨ, ਮੈਨੂੰ ਪਿਤਾ ਬਣਾਉਣ ਅਤੇ ਸਾਡੀ ਨਿੱਕੀ ਪਰੀ ਨੂੰ ਇਸ ਦੁਨੀਆ ਵਿੱਚ ਲਿਆਉਣ ਲਈ ਤੁਹਾਡਾ ਧੰਨਵਾਦ।"
ਇਹ ਵੀ ਪੜ੍ਹੋ: ਅਦਾਕਾਰਾ ਦਾ 'ਟਰਾਂਸਫਾਰਮੇਸ਼ਨ' ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼, ਫ਼ਿਲਮ ਲਈ ਵਧਾਇਆ 6 ਕਿਲੋ ਭਾਰ !
ਰਵਾਇਤੀ ਰੀਤੀ-ਰਿਵਾਜਾਂ ਨਾਲ ਹੋਇਆ ਸੀ ਵਿਆਹ
'ਸਰਬਜੀਤ' ਅਤੇ 'ਹਾਈਵੇਅ' ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਰਣਦੀਪ ਹੁੱਡਾ ਨੇ ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ 2023 ਵਿੱਚ ਇੰਫਾਲ (ਮਣੀਪੁਰ) ਵਿਖੇ ਲਿਨ ਨਾਲ ਵਿਆਹ ਕੀਤਾ ਸੀ। ਇਹ ਵਿਆਹ ਰਵਾਇਤੀ ਮੇਈਤੇਈ (Meitei) ਰੀਤੀ-ਰਿਵਾਜਾਂ ਨਾਲ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ 35 ਸਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
