ਫ਼ਿਲਮੀ ਅਤੇ ਟੀ.ਵੀ ਅਦਾਕਾਰਾਂ ਵੱਲੋਂ ਬਣਾਈ ਗਈ ਰੰਗੋਲੀ ਹੈ ਦੇਖਣਯੋਗ, ਦੋਖੋ ਤਸਵੀਰਾਂ

10/18/2022 2:05:57 PM

ਬਾਲੀਵੁੱਡ ਡੈਸਕ- ਦੀਵਾਲੀ ਨੂੰ ਆਮ ਲੋਕਾਂ ਤੋਂ ਲੈ ਕੇ  ਬੀ-ਟਾਊਨ ਦੇ ਸਿਤਾਰਿਆਂ  ਤੱਕ ਹਰ ਕੋਈ ਇਸ ਤਿਉਹਾਰ ਨੂੰ ਮਨਾਉਂਣ ਲਈ ਉਤਸ਼ਾਹਿਤ ਰਹਿੰਦਾ ਹੈ। ਫ਼ਿਲਮੀ ਅਤੇ ਸਿਤਾਰਿਆਂ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ। ਹਰ ਕੋਈ ਆਪਣੇ ਘਰਾਂ ’ਚ ਸਜਾਵਟ ਕਰਵਾਉਂਦਾ ਹੈ। ਇਸ ਤਿਉਹਾਰ ’ਤੇ ਦੀਪਿਕਾ ਪਾਦੁਕੋਣ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ ਅਦਾਕਾਰਾਂ ਉਤਸ਼ਾਹਿਤ ਰਹਿੰਦੀਆਂ ਹਨ ਅਤੇ ਦੀਵਾਲੀ ਮੌਕੇ ਰੰਗੋਲੀ ਵੀ ਬਣਾਉਂਦੀਆਂ ਹਨ।

ਇਹ ਵੀ ਪੜ੍ਹੋ : ਕਰਨ ਜੌਹਰ ਨੇ ਇੰਸਟਾ ’ਤੇ ਨੋਟ ਕੀਤਾ ਸਾਂਝਾ, ਲਿਖਿਆ- ‘ਮਿਹਨਤ ਸੜਕਾਂ ’ਤੇ ਧੱਕੇ ਖਾ ਰਹੀ ਹੈ...’

ਹਾਲ ਹੀ ’ਚ ਬਾਲੀਵੁੱਡ ਅਤੇ ਟੀ.ਵੀ ਦੀਆਂ ਅਦਾਕਾਰਾਂ ਦੀ ਸੂਚੀ ਸਾਹਮਣੇ ਆਈ ਹੈ ਜੋ ਸ਼ਾਨਦਾਰ ਰੰਗੋਲੀ ਬਣਾਉਂਦੀਆਂ ਹਨ।

ਦੀਪਿਕਾ ਪਾਦੁਕੋਣ 

ਦੀਪਿਕਾ ਪਾਦੁਕੋਣ ਵੀ ਕਾਫ਼ੀ ਸ਼ਾਨਦਾਰ ਰੰਗੋਲੀ ਬਣਾਉਂਦੀ ਹੈ। ਇੱਥੇ ਇਕ ਥ੍ਰੋਬੈਕ ਹੈ ਜਦੋਂ ਦੀਪਿਕਾ ਪਾਦੂਕੋਣ ਅਤੇ ਰਣਬੀਰ ਕਪੂਰ ਨੇ ਆਪਣੀ ਫ਼ਿਲਮ ਤਮਾਸ਼ਾ ਦਾ ਪ੍ਰਚਾਰ ਕਰਦੇ ਹੋਏ ਇਕੱਠੇ ਰੰਗੋਲੀ ਬਣਾਈ ਸੀ। ਦੀਪਿਕਾ ਰੰਗੋਲੀ ਬਣਾਉਣ ’ਚ ਕਾਫ਼ੀ ਡੁੱਬੀ ਨਜ਼ਰ ਆ ਰਹੀ ਹੈ।

PunjabKesari

ਸ਼ਿਲਪਾ ਸ਼ੈੱਟੀ 

ਸ਼ਿਲਪਾ ਸ਼ੈੱਟੀ ਵੀ ਸਾਰੇ ਤਿਉਹਾਰ ਮਨਾਉਣਾ ਪਸੰਦ ਕਰਦੀ ਹੈ। ਦੀਵਾਲੀ ’ਤੇ ਉਹ ਆਪਣੇ ਘਰ ਨੂੰ ਬਹੁਤ ਸਜਾਉਂਦੀ ਹੈ ਅਤੇ ਰੰਗੋਲੀ ਵੀ ਬਣਾਉਂਦੀ ਹੈ। 

PunjabKesari

ਅੰਕਿਤਾ ਲੋਖੰਡੇ

ਅੰਕਿਤਾ ਨੇ ਟੀ.ਵੀ ਅਤੇ ਬਾਲੀਵੁੱਡ ’ਚ ਆਪਣੀ ਪਛਾਣ ਬਣਾਈ ਹੈ। ਅਦਾਕਾਰਾ ਨੂੰ ਰੰਗੋਲੀ ਬਣਾਉਂਣਾ ਬਹੁਤ ਪਸੰਦ ਹੈ ਅਤੇ ਹਰ ਸਾਲ ਦੀਵਾਲੀ ’ਤੇ ਉਹ ਆਪਣੇ ਘਰ ਰੰਗੋਲੀ ਬਣਾਉਂਦੀ ਹੈ।

PunjabKesari

ਇਹ ਵੀ ਪੜ੍ਹੋ : ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ’ਚ ਆਲੀਆ ਭੱਟ ਦੀ ਹੋਵੇਗੀ ਡਿਲੀਵਰੀ, ਰਿਸ਼ੀ ਕਪੂਰ ਦਾ ਹੈ ਹਸਪਤਾਲ ਨਾਲ ਸਬੰਦ

ਅਨੁਸ਼ਕਾ ਸ਼ਰਮਾ

ਇਹ ਤਸਵੀਰ ਅਨੁਸ਼ਕਾ ਨੇ ਪਿਛਲੀ ਦੀਵਾਲੀ ’ਤੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ। ਅਦਾਕਾਰਾ ਨੇ ਫੁੱਲਾਂ ਵਾਲੀ ਰੰਗੋਲੀ ਨਾਲ ਘਰ ਨੂੰ ਵੱਖਰਾ ਰੂਪ ਦਿੱਤਾ ਸੀ।

PunjabKesari

ਦੇਵੋਲੀਨਾ ਭੱਟਾਚਾਰਜੀ

ਟੀ.ਵੀ ਦੇ ਸਭ ਤੋਂ ਵਿਵਾਦਿਤ ਸ਼ੋਅ ’ਚ ਨਜ਼ਰ ਆ ਚੁੱਕੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਵੀ ਦੀਵਾਲੀ ’ਤੇ ਕਾਫ਼ੀ ਰਹਿੰਦੀ ਹੈ। ਅਦਾਕਾਰਾ ਇਸ ਮੌਕੇ ਘਰ ਨੂੰ ਸਜਾਉਂਦੀ ਅਤੇ ਰੰਗੋਲੀ ਵੀ ਬਣਾਉਂਦੀ ਹੈ। ਤਸਵੀਰ ’ਚ ਉਹ ਦੀਵਾਲੀ ’ਤੇ ਰੰਗੋਲੀ ਬਣਾਉਂਦੀ ਅਤੇ ਦੀਵੇ ਜਗਾਉਂਦੀ ਨਜ਼ਰ ਆ ਰਹੀ ਹੈ।

PunjabKesari

ਕੰਗਨਾ ਰਣੌਤ

ਕੰਗਨਾ ਰਣੌਤ ਦੀ ਇਹ ਤਸਵੀਰ ਮਣੀਕਰਨਿਕਾ ਦੇ ਸੈੱਟ ਦੀ ਹੈ। ਅਦਾਕਾਰਾ ਨੇ ਰੰਗੋਲੀ ਮੇਕਿੰਗ ਦੌਰਾਨ ਹਰ ਚੀਜ਼ ’ਚ ਹਿੱਸਾ ਲਿਆ ਅਤੇ ਇਹ ਤਸਵੀਰ ’ਚ ਦੇਖਿਆ ਜਾ ਸਕਦਾ ਹੈ ਜਦੋਂ ਕੰਗਨਾ ਅਤੇ ਅੰਕਿਤਾ ਇਕ ਸੀਨ ਲਈ ਰੰਗੋਲੀ ਬਣਾਉਂਦੇ ਹਨ।

PunjabKesari

ਪੂਜਾ ਹੇਗੜੇ

ਪੂਜਾ ਹੇਗੜੇ ‘ਕਭੀ ਈਦ ਕਭੀ ਦੀਵਾਲੀ’ ’ਚ ਜਲਦ ਹੀ ਨਜ਼ਰ ਆਵੇਗੀ। ਅਦਾਕਾਰਾ ਪੂਜਾ ਹੇਗੜੇ ਨੇ ਰੰਗੋਲੀ ਲਈ ਗਣੇਸ਼ ਦੀ ਮੂਰਤ ਬਣਾਈ ਹੈ। ਜਿਸ ਦੇ ਆਲੇ-ਦੁਆਲੇ ਫੁੱਲਾਂ ਨਾਲ ਡਿਜ਼ਾਈਨ ਕੀਤਾ ਹੋਇਆ ਸੀ।

PunjabKesari


Shivani Bassan

Content Editor

Related News