ਮਾਂ ਬਣਨ ਤੋਂ ਬਾਅਦ ਬਦਲੀ ਦੀਪਿਕਾ ਪਾਦੂਕੋਣ ਦੀ ਰੂਟੀਨ
Monday, Sep 16, 2024 - 04:10 PM (IST)
 
            
            ਮੁੰਬਈ- ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ 8 ਸਤੰਬਰ ਨੂੰ ਇੱਕ ਬੱਚੀ ਦੇ ਮਾਤਾ-ਪਿਤਾ ਬਣੇ ਹਨ। ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਦੀਪਿਕਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇੱਕ ਹਫ਼ਤੇ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਾਂ ਬਣਨ ਤੋਂ ਬਾਅਦ ਦੀਪਿਕਾ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਆਪਣਾ ਰੁਟੀਨ ਦੱਸਿਆ ਹੈ। ਦੀਪਿਕਾ ਨੇ ਆਪਣੀ ਜ਼ਿੰਦਗੀ 'ਚ ਆਏ ਇਸ ਬਦਲਾਅ ਬਾਰੇ ਆਪਣੇ ਇੰਸਟਾਗ੍ਰਾਮ ਬਾਇਓ ਰਾਹੀਂ ਦੱਸਿਆ ਹੈ। ਉਨ੍ਹਾਂ ਨੇ ਆਪਣਾ ਬਾਇਓ ਬਦਲ ਲਈ ਹੈ।

ਦੀਪਿਕਾ ਨੇ ਆਪਣੇ ਬਾਇਓ 'ਚ ਲਿਖਿਆ, 'ਫੀਡ, ਬਰਪ, ਸਲੀਪ, ਰਿਪੀਟ।' ਦੀਪਿਕਾ ਪਾਦੂਕੋਣ ਦੇ ਇਸ ਬਾਇਓ ਤੋਂ ਪਤਾ ਲੱਗਦਾ ਹੈ ਕਿ ਡਿਲੀਵਰੀ ਤੋਂ ਬਾਅਦ ਉਹ ਪੂਰਾ ਦਿਨ ਬੇਬੀ ਨੂੰ ਫੀਡ ਅਤੇ ਸੌਣ 'ਚ ਬਿਤਾਉਂਦੀ ਹੈ। ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ ਅਤੇ ਲੋਕ ਉਨ੍ਹਾਂ ਨੂੰ ਪਿਆਰੀ ਮਾਂ ਕਹਿ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕਾਦੰਬਰੀ ਜੇਠਵਾਨੀ ਨੂੰ ਪਰੇਸ਼ਾਨ ਕਰਨ 'ਤੇ 3 ਪੁਲਸ ਅਧਿਕਾਰੀ ਮੁਅੱਤਲ
ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਅਜੇ ਤੱਕ ਆਪਣੀ ਬੱਚੀ ਦਾ ਨਾਂ ਨਹੀਂ ਤੈਅ ਕੀਤਾ ਹੈ। ਡਿਲੀਵਰੀ ਤੋਂ ਪਹਿਲਾਂ ਦੀਪਿਕਾ ਨੇ ਆਪਣੇ ਪਤੀ ਰਣਵੀਰ ਸਿੰਘ ਸਿੱਧੀਵਿਨਾਇਕ ਮੰਦਰ 'ਚ ਗਣਪਤੀ ਬੱਪਾ ਦਾ ਆਸ਼ੀਰਵਾਦ ਲਿਆ ਸੀ। ਅਗਲੇ ਹੀ ਦਿਨ ਦੀਪਿਕਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਬਾਲੀਵੁੱਡ ਲਾਈਫ ਦੀਆਂ ਖਬਰਾਂ ਮੁਤਾਬਕ ਦੀਪਿਕਾ ਖੁਦ ਆਪਣੀ ਧੀ ਦਾ ਪਾਲਣ ਪੋਸ਼ਣ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            