ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

Thursday, Feb 29, 2024 - 11:00 AM (IST)

ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਉਸ ਦੀ ਡਿਲਿਵਰੀ ਸਤੰਬਰ 2024 ’ਚ ਹੋਵੇਗੀ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਤੇ ਸਿਤਾਰੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

ਦੀਪਿਕਾ ਪਾਦੁਕੋਣ ਮਾਂ ਬਣਨ ਜਾ ਰਹੀ ਹੈ
ਪਿਛਲੇ ਕਈ ਦਿਨਾਂ ਤੋਂ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ਸੀ। ਬਾਫਟਾ ਐਵਾਰਡਸ 2024 ’ਚ ਜਦੋਂ ਦੀਪਿਕਾ ਨੂੰ ਸਾੜ੍ਹੀ ’ਚ ਦੇਖਿਆ ਗਿਆ ਤਾਂ ਪ੍ਰਸ਼ੰਸਕਾਂ ਨੇ ਉਸ ਦਾ ਬੇਬੀ ਬੰਪ ਦੇਖਿਆ। ਅਦਾਕਾਰਾ ਨੇ ਸਬਿਆਸਾਚੀ ਦੀ ਸਾੜ੍ਹੀ ਪਹਿਨੀ ਸੀ। ਇਸ ’ਚ ਉਹ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ

ਬਾਫਟਾ ਐਵਾਰਡਸ ’ਚ ਸ਼ਿਰਕਤ ਕਰਨ ਤੋਂ ਬਾਅਦ ਜਦੋਂ ਦੀਪਿਕਾ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਤਾਂ ਉਸ ਦਾ ਬੇਬੀ ਬੰਪ ਵੀ ਫਲਾਂਟ ਹੋਇਆ। ਹੁਣ ਦੀਪਿਕਾ ਨੇ ਇਨ੍ਹਾਂ ਅਟਕਲਾਂ ਨੂੰ ਸੱਚ ਕਰਾਰ ਦਿੱਤਾ ਹੈ। ਜਲਦ ਹੀ ਦੀਪਿਕਾ ਤੇ ਰਣਵੀਰ ਸਿੰਘ ਦੇ ਘਰ ’ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ।

ਸਿਤਾਰਿਆਂ ਨੇ ਦਿੱਤੀ ਵਧਾਈ
ਮਨੀਸ਼ ਮਲਹੋਤਰਾ, ਮੇਧਾ ਸ਼ੰਕਰ, ਅੰਗਦ ਬੇਦੀ, ਮਿਆਂਗ ਚਾਂਗ, ਕੁੱਬਰਾ ਸੈਤ, ਮਸਾਬਾ ਗੁਪਤਾ ਵਰਗੇ ਕਈ ਸਿਤਾਰਿਆਂ ਨੇ ਇਸ ਜੋੜੀ ਨੂੰ ਦੋ ਤੋਂ ਤਿੰਨ ਹੋਣ ਲਈ ਵਧਾਈ ਦਿੱਤੀ ਹੈ। ਦੀਪਿਕਾ 38 ਸਾਲ ਦੀ ਉਮਰ ’ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਉਹ ਹਮੇਸ਼ਾ ਮਾਂ ਬਣਨ ਲਈ ਉਤਸ਼ਾਹਿਤ ਰਹੀ ਹੈ। ਪ੍ਰਸ਼ੰਸਕ ਵੀ ਉਸ ਦੇ ਮਦਰਜ਼ ਕਲੱਬ ’ਚ ਸ਼ਾਮਲ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਆਖਿਰਕਾਰ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ ਦਿੱਤੀ ਹੈ।

PunjabKesari

ਜੋੜੇ ਨੇ 2018 ’ਚ ਵਿਆਹ ਕਰਵਾਇਆ ਸੀ
ਦੀਪਿਕਾ ਤੇ ਰਣਵੀਰ ਬਾਲੀਵੁੱਡ ਦੇ ਪਾਵਰ ਕੱਪਲਸ ’ਚੋਂ ਇਕ ਹਨ। ਦੋਵਾਂ ਦੀ ਪ੍ਰੇਮ ਕਹਾਣੀ ਫ਼ਿਲਮ ‘ਰਾਮਲੀਲਾ’ ਦੇ ਸੈੱਟ ’ਤੇ ਸ਼ੁਰੂ ਹੋਈ ਸੀ। ਉਨ੍ਹਾਂ ਨੇ 2012 ’ਚ ਡੇਟਿੰਗ ਸ਼ੁਰੂ ਕੀਤੀ ਸੀ, ਫਿਰ 2018 ’ਚ ਜੋੜੇ ਨੇ ਇਟਲੀ ਦੇ ਲੇਕ ਕੋਮੋ ’ਚ ਇਕ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਵਰਕ ਫਰੰਟ ’ਤੇ ਦੀਪਿਕਾ ਦੀ ਆਖਰੀ ਰਿਲੀਜ਼ ‘ਫਾਈਟਰ’ ਸੀ। ਇਸ ਨੂੰ ਲੋਕਾਂ ਵਲੋਂ ਬਹੁਤਾ ਹੁੰਗਾਰਾ ਨਹੀਂ ਮਿਲਿਆ। ਉਸ ਕੋਲ ਕਈ ਪ੍ਰਾਜੈਕਟਸ ਪਾਈਪਲਾਈਨ ’ਚ ਹਨ। ਇਨ੍ਹਾਂ ’ਚ ‘ਕਲਕੀ 2898 ਏ. ਡੀ.’ ਤੇ ‘ਸਿੰਘਮ ਅਗੇਨ’ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News