ਕੀ ‘ਕ੍ਰਿਸ਼ 4’ ’ਚ ਰਿਤਿਕ ਰੌਸ਼ਨ ਨਾਲ ਪ੍ਰਿਅੰਕਾ ਦੀ ਜਗ੍ਹਾ ਨਜ਼ਰ ਆਵੇਗੀ ਦੀਪਿਕਾ?

12/20/2020 7:39:42 PM

ਚੰਡੀਗੜ੍ਹ (ਬਿਊਰੋ)– ਬਾਲੀਵੁਡ ਦੀ ਸੁਪਰਹੀਰੋ ਫ਼ਿਲਮ ‘ਕ੍ਰਿਸ਼ 4’ ਬਾਰੇ ਫਿਲਹਾਲ ਹੁਣ ਤੱਕ ਕੋਈ ਅਧਿਕਾਰਤ ਐਲਾਨ ਤਾਂ ਨਹੀਂ ਹੋਇਆ ਪਰ ਇਹ ਫ਼ਿਲਮ ਕਾਫੀ ਸਮੇਂ ਤੋਂ ਚਰਚਾ ’ਚ ਹੈ। ਇਸ ਫ਼ਿਲਮ ਬਾਰੇ ਕੁਝ ਨਾ ਕੁਝ ਖ਼ਬਰਾਂ ਹਰ ਰੋਜ਼ ਬਾਹਰ ਆਉਂਦੀਆਂ ਰਹਿੰਦੀਆਂ ਹਨ। ਹੁਣ ਖ਼ਬਰ ਇਸ ਫ਼ਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਆਈ ਹੈ। ਫ਼ਿਲਮ ’ਚ ਫੀਮੇਲ ਲੀਡ ਕੌਣ ਹੋਵੇਗੀ, ਇਸ ਨੂੰ ਲੈ ਕੇ ਇਕ ਵਾਰ ਫਿਰ ਅਟਕਲਾਂ ਸ਼ੁਰੂ ਹੋਈਆਂ ਹਨ।

ਇਸ ਵਾਰ ਦੀਪਿਕਾ ਪਾਦੁਕੋਣ ਦਾ ਨਾਮ ਫ਼ਿਲਮ ਦੀ ਹੀਰੋਇਨ ਲਈ ਸਾਹਮਣੇ ਆਇਆ ਹੈ। ਦੀਪਿਕਾ ਦੇ ਨਾਮ ’ਤੇ ਇਸ ਫ਼ਿਲਮ ਲਈ ਵਿਚਾਰ ਚੱਲ ਰਿਹਾ ਹੈ ਤੇ ਹੋ ਸਕਦਾ ਹੈ ਕਿ ਰਿਤਿਕ ਦੇ ਆਪੋਜ਼ਿਟ ਦੀਪਿਕਾ ਇਸ ਵਾਰ ‘ਕ੍ਰਿਸ਼ 4’ ’ਚ ਨਜ਼ਰ ਆਵੇ। ਹਾਲਾਂਕਿ ਇਸ ਨਾਮ ’ਤੇ ਵੀ ਕੋਈ ਪੱਕੀ ਮੋਹਰ ਨਹੀਂ ਲੱਗੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਦੀਪਿਕਾ ਪਾਦੁਕੋਣ ਦਾ ਨਾਮ ਫਾਈਨਲ ਮੰਨਿਆ ਜਾ ਰਿਹਾ ਹੈ।

ਦੀਪਿਕਾ ਤੋਂ ਇਲਾਵਾ ਦੋ ਹੋਰ ਅਭਿਨੇਤਰੀਆਂ ਦੇ ਨਾਂ ਦੀ ਪਹਿਲਾਂ ਵੀ ਚਰਚਾ ਕੀਤੀ ਗਈ ਸੀ ਪਰ ਅਜੇ ਤਕ ਕੁਝ ਵੀ ਫਾਈਨਲ ਨਹੀਂ ਹੋਇਆ। ਦੀਪਿਕਾ ਪਾਦੁਕੋਣ ਤੇ ਰਿਤਿਕ ਰੌਸ਼ਨ ਨੇ ਹੁਣ ਤਕ ਕੋਈ ਵੀ ਫ਼ਿਲਮ ਇਕੱਠਿਆਂ ਨਹੀਂ ਕੀਤੀ ਹੈ।

ਦੋਵੇਂ ਲੰਮੇ ਸਮੇਂ ਤੋਂ ਇੰਡਸਟਰੀ ’ਚ ਹਨ ਪਰ ਅਜੇ ਤਕ ਉਨ੍ਹਾਂ ਦੀ ਜੋੜੀ ਕਦੇ ਵੀ ਸਿਲਵਰ ਸਕ੍ਰੀਨ ’ਤੇ ਨਜ਼ਰ ਨਹੀਂ ਆਈ। ਦੂਜੇ ਪਾਸੇ ਜੇਕਰ ਰਿਤਿਕ ਦੀ ਗੱਲ ਕਰੀਏ ਤਾਂ ਰਿਪੋਰਟਾਂ ਅਨੁਸਾਰ ਰਿਤਿਕ ‘ਕ੍ਰਿਸ਼ 4’ ’ਚ ਵਿਲੇਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਿਤਿਕ ਦਾ ਕਿਰਦਾਰ ਕਿੰਨਾ ਕੁ ਗ੍ਰੇ ਸ਼ੇਡ ਹੋਵੇਗਾ।

ਨੋਟ– ਤੁਸੀਂ ‘ਕ੍ਰਿਸ਼ 4’ ਨੂੰ ਲੈ ਕੇ ਕਿੰਨੇ ਕੁ ਉਤਸ਼ਾਹਿਤ ਹੋ? ਸਾਨੂੰ ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh