ਬਾਫਟਾ ’ਚ ਪੁਰਸਕਾਰ ਪ੍ਰਦਾਨ ਕਰੇਗੀ ਦੀਪਿਕਾ ਪਾਦੁਕੋਣ

02/14/2024 12:25:32 PM

ਮੁੰਬਈ (ਭਾਸ਼ਾ) - ਭਾਰਤੀ ਅਭਿਨੇਤਰੀ ਦੀਪਿਕਾ ਪਾਦੁਕੋਣ (38) ਆਉਂਦੇ ਐਤਵਾਰ ਹੋਣ ਵਾਲੇ ਬ੍ਰਿਟਿਸ਼ ਅਕੈਡਮੀ ਫ਼ਿਲਮ ਐਵਾਰਡਸ (ਬਾਫਟਾ) ਵਿੱਚ ਪੁਰਸਕਾਰ ਪ੍ਰਦਾਨ ਕਰੇਗੀ। ਪਾਦੁਕੋਣ ਨੇ ਮੰਗਲਵਾਰ ਇੰਸਟਾਗ੍ਰਾਮ ’ਤੇ ਆਪਣੀ ਸਟੋਰੀ ’ਚ ਬਾਫਟਾ ਵਲੋਂ ਜਾਰੀ ਪੇਸ਼ਕਰਤਾਵਾਂ ਦੀ ਸੂਚੀ ਸਾਂਝੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਉਸ ਨੇ ਸਟੇਰੀ ’ਤੇ ਲਿਖਿਆ-ਤੁਹਾਡਾ ਧੰਨਵਾਦ। ਇਸ ਮੌਕੇ ਪਾਦੁਕੋਣ ਦੇ ਸਹਿਯੋਗੀ ਪੇਸ਼ਕਰਤਾਵਾਂ ਵਿੱਚ ਐਂਡਰਿਊ ਸਕਾਟ, ਡੁਆ ਲਿਪਾ, ਕੇਟ ਬਲੈਂਚੇਟ, ਅਡਜੋਆ ਐਂਡੋਹ, ਇਦਰੀਸ ਐਲਬਾ, ਹਿਊਗ ਗ੍ਰਾਂਟ, ਲਿਲੀ ਕੋਲਿਨਸ, ਚੀਵੇਟਲ ਈਜੀਓਫੋਰ, ਕਿੰਗਸਲੇ ਬੇਨ ਆਦਿਰ, ਇੰਦਰਾ ਵਰਮਾ, ਹਿਮੇਸ਼ ਪਟੇਲ, ਐਮਾ ਕੋਰਿਨ ਅਤੇ ਗਿਲਿਅਨ ਐਂਡਰਸਨ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News