Louis Vuitton ਦੀ ਪਹਿਲੀ ਭਾਰਤੀ ਅੰਬੈਸਡਰ ਬਣੀ ਦੀਪਿਕਾ ਪਾਦੁਕੋਣ , ਦੇਖੋ ਖੂਬਸੂਰਤ ਤਸਵੀਰਾਂ

Friday, May 13, 2022 - 06:21 PM (IST)

Louis Vuitton ਦੀ ਪਹਿਲੀ ਭਾਰਤੀ ਅੰਬੈਸਡਰ ਬਣੀ ਦੀਪਿਕਾ ਪਾਦੁਕੋਣ , ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਨਵੀਂਆਂ ਉਚਾਈਆਂ ਛੂਹ ਰਹੀ ਹੈ। ਹਾਲ ਹੀ 'ਚ ਦੀਪਿਕਾ ਲੁਈਸ ਵੁਈਟਨ (Louis Vuitton) ਦੀ ਪਹਿਲੀ ਭਾਰਤੀ ਬ੍ਰਾਂਡ ਅੰਬੈਸਡਰ ਬਣੀ ਹੈ। ਇਸ ਗੱਲ ਦੀ ਜਾਣਕਾਰੀ ਫ੍ਰੈਂਚ ਲਗਜ਼ਰੀ ਨੇ ਸਾਂਝੀ ਕੀਤੀ ਹੈ।

PunjabKesari

ਇਸ ਖ਼ਬਰ ਤੋਂ ਬਾਅਦ ਸਿਤਾਰੇ ਅਤੇ ਪ੍ਰਸ਼ੰਸਕ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ। ਲੁਈਸ ਵੁਈਟਨ ਦੀ ਅੰਬੈਸਡਰ ਤੋਂ ਬਾਅਦ ਹਾਲ ਹੀ 'ਚ ਅਦਾਕਾਰਾ ਯੂ.ਐੱਸ. 'ਚ  Vuitton's 2023 Cruise Show 'ਚ ਸ਼ਾਮਲ ਹੋਈ, ਜਿਥੋਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਲੁਕ ਦੀ ਗੱਲ ਕਰੀਏ ਤਾਂ ਦੀਪਿਕਾ ਓਵਰਸਾਈਜ਼ ਬਲੈਕ ਜੈਕੇਟ ਦੇ ਨਾਲ ਮੈਚਿੰਗ ਸਕਾਰਫ ਕੈਰੀ ਕਰ ਰੈੱਡ ਕਾਰਪੇਟ 'ਤੇ ਉਤਰੀ।

PunjabKesari
ਇਸ ਲੁਕ ਨੂੰ ਉਨ੍ਹਾਂ ਨੇ ਟੈਨ ਬਰਾਊਨ ਨੀ-ਹਾਈ ਬੂਟਸ ਦੇ ਨਾਲ ਪੂਰਾ ਕੀਤਾ ਹੈ ਅਤੇ ਨਾਲ ਹੀ LV ਬੈਗ ਕੈਰੀ ਕੀਤਾ ਹੈ। ਮੈਸੀ ਬਨ ਅਤੇ ਨਿਊਡ ਮੇਕਅਪ 'ਚ ਦੀਪਿਕਾ ਖੂਬਸੂਰਤ ਲੱਗ ਰਹੀ ਹੈ। ਓਵਰਆਲ ਲੁਕ 'ਚ ਦੀਪਿਕਾ ਦਾ ਸਟਾਈਲ ਦੇਖਦੇ ਹੀ ਬਣ ਰਿਹਾ ਹੈ।

PunjabKesari
ਲੁਈਸ ਵੁਈਟਨ ਦੀ ਪਹਿਲੀ ਭਾਰਤੀ ਬ੍ਰਾਂਡ ਅੰਬੈਸਡਰ ਬਣਨ ਤੋਂ ਇਲਾਵਾ ਦੀਪਿਕਾ ਕਾਂਸ ਫਿਲਮ ਫੈਸਟੀਵਲ 'ਚ ਬਤੌਰ ਜੁਰੀ ਨਜ਼ਰ ਆਵੇਗੀ, ਜਿਥੇ ਉਹ ਭਾਰਤ ਦੀ ਅਗਵਾਈ ਕਰੇਗੀ। ਫਿਲਮ ਫੈਸਟੀਵਲ 16 ਮਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ 28 ਮਈ ਨੂੰ ਖਤਮ ਹੋਵੇਗਾ।


author

Aarti dhillon

Content Editor

Related News