ਦੀਪਿਕਾ-ਰਣਵੀਰ ਨੇ ਦੇਹਰਾਦੂਨ ''ਚ ਮਨਾਈ ਵਿਆਹ ਦੀ ਤੀਜੀ ਵਰ੍ਹੇਗੰਢ

11/15/2021 1:16:34 PM

ਮੁੰਬਈ (ਬਿਊਰੋ) - 14 ਨਵੰਬਰ ਨੂੰ ਬਾਲੀਵੁੱਡ ਦੀ ਖ਼ੂਬਸੂਰਤ ਜੋੜੀ ਰਣਵੀਰ ਸਿੰਘ ਤੇ ਦੀਪੀਕਾ ਪਾਦੂਕੋਣ ਦੇ ਵਿਆਹ ਨੂੰ 3 ਸਾਲ ਪੂਰੇ ਹੋ ਗਏ ਹਨ। ਦੋਵੇਂ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਉਣ ਲਈ ਦੇਹਰਾਦੂਨ ਪਹੁੰਚੇ ਸਨ। ਉੱਧਰ, ਬਾਲੀਵੁੱਡ ਦੇ ਇਸ ਕਿਊਟ ਕੱਪਲ ਨੂੰ ਇਨ੍ਹਾਂ ਦੇ ਫ਼ੈਨਜ਼ ਤੋਂ ਲੈ ਕੇ ਸੈਲੇਬ੍ਰਿਟੀਜ਼ ਵੀ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਐਤਵਾਰ ਨੂੰ ਇਸ ਜੋੜੇ ਨੂੰ ਦੇਹਰਾਦੂਨ ਏਅਰਪੋਰਟ 'ਤੇ ਦੇਖਿਆ ਗਿਆ ਸੀ, ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਲੋਕਾ ਰਣਵੀਰ-ਦੀਪਿਕਾ ਦੇ ਇਸ ਵੀਡੀਓ ਨੂੰ ਖ਼ੂਬ ਦੇਖ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ।

PunjabKesari

ਆਮ ਤੌਰ 'ਤੇ ਬਾਲੀਵੁੱਡ ਸੈਲੀਬ੍ਰਿਟੀ ਆਪਣੇ ਖ਼ਾਸ ਦਿਨਾਂ ਨੂੰ ਵਿਦੇਸ਼ਾਂ 'ਚ ਜਾ ਕੇ ਸੈਲੀਬ੍ਰੇਟ ਕਰਨਾ ਪਸੰਦ ਕਰਦੇ ਹਨ ਪਰ ਰਣਵੀਰ ਅਤੇ ਦੀਪਿਕਾ ਨੇ ਆਪਣੀ ਤੀਜੀ ਵਰ੍ਹੇਗੰਢ ਆਪਣੇ ਦੇਸ਼ 'ਚ ਹੀ ਮਨਾਉਣ ਦਾ ਫ਼ੈਸਲਾ ਕੀਤਾ। ਉੱਤਰਾਖੰਡ ਦੇ ਦੇਹਰਾਦੂਨ ਦੇ ਜੌਲੀ ਗ੍ਰਾਂਟ ਏਅਰਪੋਰਟ ਦਾ ਇਹ ਵੀਡੀਓ ਪੱਤਰਕਾਰ ਵਾਇਰਲ ਭਾਯਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ। ਵੀਡੀਓ 'ਚ ਦੋਵੇਂ ਇੱਕ-ਦੂਜੇ ਦਾ ਹੱਥ ਫੜ ਕੇ ਤੁਰਦੇ ਨਜ਼ਰ ਆ ਰਹੇ ਹਨ।

PunjabKesari

ਦੱਸ ਦਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਪਣੀ ਪਹਿਲੀ ਮੈਰਿਜ ਐਨੀਵਰਸਰੀ ਵੀ ਆਪਣੇ ਦੇਸ਼ 'ਚ ਹੀ ਮਨਾਈ ਸੀ। ਉਸ ਸਮੇਂ ਦੋਵੇਂ ਪਹਿਲਾਂ ਸਾਊਥ ਦੇ ਵੈਂਕਟੇਸ਼ਵਰ ਮੰਦਰ 'ਚ ਆਸ਼ੀਰਵਾਦ ਲੈਣ ਪਹੁੰਚੇ ਸਨ। ਇਸ ਤੋਂ ਬਾਅਦ ਦੋਵਾਂ ਨੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਜੀ ਜਾ ਕੇ ਮੱਥਾ ਟੇਕਿਆ ਸੀ। ਦੋਵੇਂ ਸਟਾਰਜ਼ ਨੇ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

PunjabKesari

14 ਨਵੰਬਰ 2018 ਨੂੰ ਦੀਪਿਕਾ ਅਤੇ ਰਣਵੀਰ ਨੇ ਇਟਲੀ 'ਚ ਵਿਆਹ ਕਰਵਾਇਆ ਸੀ। ਦੋਵਾਂ ਨੇ ਪਹਿਲਾਂ ਕੋਂਕਣੀ ਅਤੇ ਫ਼ਿਰ ਬਾਅਦ ਸਿੰਧੀ ਰਵਾਇਤਾਂ ਅਨੁਸਾਰ, ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਸਨ। ਫ਼ਿਰ ਉਨ੍ਹਾਂ ਨੇ ਮੁੰਬਈ ਅਤੇ ਬੈਂਗਲੂਰੂ 'ਚ ਵਿਆਹ ਦੀ ਸ਼ਾਨਦਾਰ ਪਾਰਟੀ ਦਿੱਤੀ ਸੀ। ਫ਼ਿਲਹਾਲ, ਰਣਵੀਰ ਸਿੰਘ ਆਪਣੇ ਕਰੀਅਰ ਦੇ ਪਹਿਲੇ ਟੀ. ਵੀ. ਸ਼ੋਅ 'ਦਿ ਬਿੱਗ ਪਿੱਕਚਰ' ਨੂੰ ਹੋਸਟ ਕਰ ਰਹੇ ਹਨ। ਸ਼ੋਅ ਦੇ ਇੱਕ ਐਪੀਸੋਡ 'ਚ ਰਣਵੀਰ ਨੇ ਕਿਹਾ ਕਿ ਉਹ ਹੁਣ ਆਪਣਾ ਪਰਿਵਾਰ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੇ ਹਨ। ਇਸ ਸ਼ੋਅ ਨੂੰ ਦਰਸ਼ਕ ਬਹੁਤ ਪਿਆਰ ਦੇ ਰਹੇ ਹਨ।

PunjabKesari

ਜੇ ਗੱਲ ਕਰੀਏ ਦੋਵਾਂ ਦੇ ਕੰਮ ਦੀ ਤਾਂ ਰਣਵੀਰ ਅਤੇ ਦੀਪਿਕਾ ਜਲਦ ਹੀ ਫ਼ਿਲਮ '83' 'ਚ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਦਸੰਬਰ ਦੇ ਆਖ਼ਰੀ ਹਫ਼ਤੇ 'ਚ ਰਿਲੀਜ਼ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਰਿਕਾਰਡ ਤੋੜ ਕਮਾਈ ਕਰੇਗੀ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News