ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ''ਚ ਦਾਖ਼ਲ

Wednesday, Sep 28, 2022 - 10:29 AM (IST)

ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ''ਚ ਦਾਖ਼ਲ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਬੀਤੇ ਸੋਮਵਾਰ ਰਾਤ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਹੁਣ ਪੂਰੀ ਤਰ੍ਹਾਂ ਠੀਕ ਮਹਿਸੂਸ ਕਰ ਰਹੀ ਹੈ। ਇਹ ਦੂਜੀ ਵਾਰ ਹੈ ਜਦੋਂ ਦੀਪਿਕਾ ਦੀ ਸਿਹਤ ਵਿਗੜ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : ਇਹ ਕੀ ਹੋ ਗਿਆ ਮਾਧੁਰੀ ਦੀਕਸ਼ਿਤ ਨੂੰ? ਬੋਟੌਕਸ ਨੇ ਬਦਲਿਆ ਚਿਹਰਾ! ਲੋਕ ਹੋਏ ਹੈਰਾਨ

ਦੱਸ ਦਈਏ ਕਿ ਦੀਪਿਕਾ ਪਾਦੂਕੋਣ ਨੇ ਹਸਪਤਾਲ ਵਿਚ ਆਪਣੇ ਲਗਭਗ ਸਾਰੇ ਟੈਸਟ ਕਰਵਾਏ, ਜਿਸ ਵਿਚ ਉਸ ਨੂੰ ਅੱਧਾ ਦਿਨ ਲੱਗਿਆ। ਦੀਪਿਕਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਸ਼ਹਿਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਿੰਕਵਿਲਾ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਦਾਕਾਰਾ ਦੀ ਟੀਮ ਨੇ ਹਾਲੇ ਤੱਕ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਦੀਪਿਕਾ ਹੁਣ ਠੀਕ ਹੈ।

ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਨੂੰ ਆਖ਼ਰੀ ਵਾਰ ਅਨੰਨਿਆ ਪਾਂਡੇ, ਸਿਧਾਂਤ ਚਤੁਰਵੇਦੀ ਅਤੇ ਧੀਰਿਆ ਕਰਵਾ ਦੇ ਨਾਲ 'ਗਹਿਰਾਈਆ' ਵਿਚ ਦੇਖਿਆ ਗਿਆ ਸੀ। ਫ਼ਿਲਮ ਦਾ ਨਿਰਦੇਸ਼ਨ ਸ਼ਕੁਨ ਬੱਤਰਾ ਨੇ ਕੀਤਾ ਸੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਪ੍ਰਭਾਸ ਅਤੇ ਨਾਗਾ ਚੈਤੰਨਿਆ ਦੀ ਫ਼ਿਲਮ ਵਿਚ ਨਜ਼ਰ ਆਵੇਗੀ, ਜਿਸ ਦੇ ਟਾਈਟਲ ਦਾ ਐਲਾਨ ਹੋਣਾ ਬਾਕੀ ਹੈ। ਫ਼ਿਲਮ ਵਿਚ ਅਮਿਤਾਭ ਬੱਚਨ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦੀਪਿਕਾ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਵਿਚ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਵੇਗੀ। 

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News