ਦੀਪਿਕਾ ਪਾਦੁਕੋਣ ਦੀ ਫ਼ਿਲਮ ''ਕਾਕਟੇਲ'' ਨੂੰ ਹੋਏ 9 ਸਾਲ ਪੂਰੇ , ਅਦਾਕਾਰਾ ਨੇ ਆਖੀ ਇਹ ਗੱਲ

2021-07-13T15:42:14.133

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਆਪਣੇ 13 ਸਾਲ ਦੇ ਕਰੀਅਰ 'ਚ ਕਈ ਦਮਦਾਰ ਕਿਰਦਾਰਾਂ ਨੂੰ ਨਿਭਾਇਆ ਹੈ ਪਰ ਅਦਾਕਾਰਾ ਦਾ ਇਕ ਕਿਰਦਾਰ ਜੋ ਉਨ੍ਹਾਂ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਤ ਹੋਇਆ ਸੀ ਉਹ ਫ਼ਿਲਮ 'ਕਾਕਟੇਲ' 'ਚ ਵਰੋਨਿਕਾ ਦਾ ਕਿਰਦਾਰ ਸੀ। ਫ਼ਿਲਮ 'ਕਾਕਟੇਲ' 'ਚ ਵਰੋਨਿਕਾ ਨੇ ਲੋਕਾਂ ਦੇ ਦਿਲਾਂ 'ਤੇ ਆਪਣੇ ਅਜਿਹੀ ਛਾਪ ਛੱਡੀ ਜਿਸ ਨੂੰ 9 ਸਾਲ ਬਾਅਦ ਵੀ ਨਹੀਂ ਭੁੱਲ ਸਕੀ। ਫ਼ਿਲਮ 'ਕਾਕਟੇਲ' ਨੂੰ ਰਿਲੀਜ਼ ਹੋਏ 9 ਸਾਲ ਬੀਤ ਚੁੱਕੇ ਹਨ ਪਰ ਦੀਪਿਕਾ ਦੇ ਇਸ ਕਿਰਦਾਰ ਦੀ ਹੁਣ ਤਕ ਚਰਚਾ ਹੁੰਦੀ ਰਹੀ ਹੈ।

PunjabKesari
ਫ਼ਿਲਮ ਦੀ ਰਿਲੀਜ਼ ਦੇ 9 ਸਾਲ ਪੂਰੇ ਹੋਣ 'ਤੇ ਦੀਪਿਕਾ ਨੇ ਆਪਣੇ ਟਰਨਿੰਗ ਪੁਆਇੰਟ ਬਾਰੇ ਗੱਲ ਕੀਤੀ। ਫ਼ਿਲਮ ਬਾਰੇ ਗੱਲ ਕਰਦੇ ਹੋਏ ਦੀਪਿਕਾ ਨੇ ਕਿਹਾ ਮੈਂ ਹਮੇਸ਼ਾ ਮੰਨਿਆ ਹੈ ਕਿ ਜਦੋਂ ਤੁਸੀਂ ਆਪਣੇ ਹਰ ਕਿਰਦਾਰ 'ਚ ਖ਼ੁਦ ਦਾ ਇਕ ਛੋਟਾ ਹਿੱਸਾ ਪਾਉਂਦੇ ਹੋ ਤਾਂ ਤੁਸੀਂ ਕਰੈਕਟਰ ਦਾ ਇਕ ਹਿੱਸਾ ਹਮੇਸ਼ਾ ਆਪਣੇ ਨਾਲ ਰੱਖਦੇ ਹੋ। ਵਰੋਨਿਕਾ ਹਮੇਸ਼ਾ ਮੇਰੇ ਦੁਆਰਾ ਨਿਭਾਏ ਗਏ ਸਭ ਤੋਂ ਖ਼ਾਸ ਕਿਰਦਾਰ 'ਚੋਂ ਇਕ ਰਹੇਗਾ। ਜਿਸ ਨੇ ਮੇਰੇ ਲਈ ਪ੍ਰੋਫੇਸ਼ਨਲੀ ਰੂਪ ਨਾਲ ਬਹੁਤ ਕੁਝ ਬਦਲ ਦਿੱਤਾ ਹੈ ਅਤੇ ਮੈਨੂੰ ਵਿਅਕਤੀ ਰੂਪ ਨਾਲ ਪ੍ਰਭਾਵਿਤ ਕੀਤਾ ਹੈ।

PunjabKesari
ਇਹ ਪੁੱਛੇ ਜਾਣ 'ਤੇ ਕਿ ਕੀ ਵੇਰੋਨਿਕਾ ਉਨ੍ਹਾਂ ਦੇ ਬਾਲੀਵੁੱਡ ਕਰੀਅਰ ਲਈ ਮਹੱਤਵਪੂਰਨ ਮੋੜ ਸੀ ਦੀਪਿਕਾ ਨੇ ਕਿਹਾ ਹਾਂ ਜੇਕਰ ਇਕ ਕਿਰਦਾਰ ਲੱਖਾਂ ਲੋਕਾਂ ਨਾਲ ਵਿਚਰਦਾ ਹੈ ਤਾਂ ਜ਼ਾਹਿਰ ਹੈ ਕਿ ਇਸ 'ਚ ਕੁਝ ਅਜਿਹਾ ਸੀ ਜਿਸ ਨਾਲ ਦਰਸ਼ਕਾਂ ਨੂੰ ਹਮਦਰਦੀ ਹੈ। ਅਦਾਕਾਰਾ ਅੱਗੇ ਕਹਿੰਦੀ ਹੈ ਕਿ ਹੋਮੀ ਅਦਜਾਨਿਆ ਨੇ ਮੈਨੂੰ ਉਡਣ ਲਈ ਖੰਭ ਦਿੱਤੇ ਤੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਕੁਝ ਗਲਤ ਨਹੀਂ ਕਰ ਸਕਦੀ ਹੈ। ਇਸ ਵਿਸ਼ਵਾਸ ਨਾਲ ਅਸੀਂ ਇਕ ਅਜਿਹਾ ਕਰੈਕਟਰ ਬਣਾਉਣ 'ਚ ਸਮਰਥ ਸੀ ਜੋ ਸਾਡੇ ਦਿਲਾਂ 'ਚ ਹਮੇਸ਼ਾ ਜੀਵਤ ਰਹੇਗਾ।


Aarti dhillon

Content Editor Aarti dhillon