ਦੀਪਿਕਾ ਪਾਦੂਕੋਣ ਦੀ ਡਿਲਵਰੀ ਡੇਟ ਆਈ ਸਾਹਮਣੇ, ਇਸ ਦਿਨ ਮਾਂ ਬਣੇਗੀ ਅਦਾਕਾਰਾ

Monday, Sep 02, 2024 - 10:24 AM (IST)

ਮੁੰਬਈ- ਬਾਲੀਵੁੱਡ ਦੀ 'ਪਦਮਾਵਤੀ' ਦੀਪਿਕਾ ਪਾਦੂਕੋਣ ਸਤੰਬਰ 'ਚ ਆਪਣੇ ਅਤੇ ਰਣਵੀਰ ਸਿੰਘ ਦੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਉਸ ਦਾ ਡਿਲੀਵਰੀ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਡਿਲੀਵਰੀ ਡੇਟ 28 ਸਤੰਬਰ ਹੈ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਨੇਟੀਜ਼ਨਜ਼ ਨੇ ਤੁਰੰਤ ਦੇਖਿਆ ਕਿ ਇਹ ਵੀ ਰਣਬੀਰ ਕਪੂਰ ਦਾ ਜਨਮਦਿਨ ਹੈ, ਉਦੋਂ ਤੋਂ ਹੀ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਅਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -Kangana Ranaut ਕਿਸ ਦੀ ਬਣੇਗੀ ਲਾੜੀ? 'ਐਮਰਜੈਂਸੀ' ਮੁਲਤਵੀ ਵਿਚਾਲੇ ਦੱਸੀ ਦਿਲ ਦੀ ਗੱਲ

ਕੀ ਰਣਬੀਰ ਦੇ ਜਨਮਦਿਨ 'ਤੇ ਹੋਵੇਗਾ ਦੀਪਿਕਾ ਦਾ ਬੱਚਾ?: ਦੀਪਿਕਾ ਲੰਬੇ ਸਮੇਂ ਤੋਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਰਹੀ ਸੀ। ਪ੍ਰਸ਼ੰਸਕ ਇਹ ਜਾਣਨ ਲਈ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਦੀਪਿਕਾ ਆਪਣੇ ਪਹਿਲੇ ਬੱਚੇ ਨੂੰ ਕਦੋਂ ਜਨਮ ਦੇਵੇਗੀ ਜਾਂ ਉਸ ਦੀ ਡਿਲੀਵਰੀ ਡੇਟ ਕਦੋਂ ਹੋਵੇਗੀ। ਹੁਣ ਆਖ਼ਰਕਾਰ ਦੀਪਿਕਾ ਦੀ ਡਿਲੀਵਰੀ ਡੇਟ ਦਾ ਖੁਲਾਸਾ ਹੋ ਗਿਆ ਹੈ ਅਤੇ ਜਿਵੇਂ ਹੀ ਇਸ ਦੀ ਡੇਟ ਦਾ ਖੁਲਾਸਾ ਹੋਇਆ, ਇਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਦੀਪਿਕਾ ਸਤੰਬਰ 'ਚ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ ਹੈ ਪਰ ਜੇਕਰ ਸਭ ਕੁਝ ਪਲਾਨ ਮੁਤਾਬਕ ਹੋਇਆ ਤਾਂ ਖਬਰਾਂ ਮੁਤਾਬਕ ਦੀਪਿਕਾ 28 ਸਤੰਬਰ ਨੂੰ ਮਾਂ ਬਣ ਸਕਦੀ ਹੈ।ਰਣਬੀਰ ਕਪੂਰ 28 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਖਬਰਾਂ ਮੁਤਾਬਕ ਦੀਪਿਕਾ ਪਾਦੂਕੋਣ ਦੀ ਡਿਲੀਵਰੀ ਡੇਟ ਵੀ ਉਸੇ ਦਿਨ ਹੋਣ ਵਾਲੀ ਹੈ। ਹੁਣ ਸੋਸ਼ਲ ਮੀਡੀਆ 'ਤੇ ਨੇਟੀਜ਼ਨਸ ਇਸ 'ਤੇ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਕਈ ਲੋਕ ਦੀਪਿਕਾ ਦੇ ਸਮਰਥਨ 'ਚ ਅੱਗੇ ਆਏ ਹਨ ਅਤੇ ਅਜਿਹੀਆਂ ਖਬਰਾਂ ਅਤੇ ਚਰਚਾਵਾਂ ਨੂੰ ਬਕਵਾਸ ਕਰਾਰ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -'ਐਮਰਜੈਂਸੀ' ਨੂੰ ਲੈ ਕੇ ਗਾਇਕ ਜੱਸੀ ਦਾ Kangana Ranaut 'ਤੇ ਤਿੱਖਾ ਹਮਲਾ

ਤੁਹਾਨੂੰ ਦੱਸ ਦੇਈਏ ਕਿ ਸਾਲ 2012 'ਚ 'ਗੋਲਿਓ ਕੀ ਰਾਸਲੀਲਾ-ਰਾਮਲੀਲਾ' ਦੇ ਸੈੱਟ 'ਤੇ ਰਣਵੀਰ ਅਤੇ ਦੀਪਿਕਾ ਵਿਚਾਲੇ ਪਿਆਰ ਸ਼ੁਰੂ ਹੋਇਆ ਸੀ। ਪੰਜ ਸਾਲ ਤੱਕ ਡੇਟ ਕਰਨ ਤੋਂ ਬਾਅਦ ਜੋੜੇ ਨੇ 14 ਨਵੰਬਰ 2018 ਨੂੰ ਵਿਆਹ ਕਰਵਾ ਲਿਆ। ਵਿਆਹ ਦੇ 6 ਸਾਲ ਬਾਅਦ ਦੀਪਿਕਾ ਪਾਦੂਕੋਣ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News