ਥਾਈਲੈਂਡ ਦੀਆਂ ਗਲੀਆਂ ’ਚ ਛਾਏ ਦੀਪਿਕਾ ਦੇ ਪੋਸਟਰ, ਫ਼ਰਾਹ ਖ਼ਾਨ ਨੇ ਪੋਸਟਰ ਸਾਂਝਾ ਕਰਕੇ ਲਿਖਿਆ ਨੋਟ

07/10/2022 5:24:24 PM

ਬਾਲੀਵੁੱਡ ਡੈਸਕ: ਦੀਪਿਕਾ ਪਾਦੁਕੋਣ ਬਾਲੀਵੁੱਡ ਇੰਡਸਟਰੀ ਦਾ ਇਕ ਅਜਿਹਾ ਨਾਮ ਹੈ ਜਿਸ ਦੀ ਪ੍ਰਸਿੱਧੀ ਦੇ ਦੇਸ਼-ਵਿਦੇਸ਼ ’ਚ ਚਰਚਾ ’ਚ ਹੈ। ਇਸ ਵਾਰ ਦੀਪਿਕਾ ਨੂੰ ਕਾਨਸ ਫ਼ਿਲਮ ਫੈਸਟੀਵਲ ’ਚ ਜਿਊਰੀ ਮੈਂਬਰ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਸੀ। ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਈ ਹੈ। ਫ਼ਰਾਹ ਖ਼ਾਨ ਦਾ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਲਿਸਟ ’ਚ ਇਕ ਖ਼ਾਸ ਨਾਂ ਹੈ । ਫ਼ਰਾਹ ਖ਼ਾਨ ਇਸ ਸਮੇਂ ਥਾਈਲੈਂਡ ’ਚ ਛੁੱਟੀਆਂ ਮਨਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ਵਿਆਹ ਦੀਆਂ ਖ਼ਬਰਾਂ ’ਤੇ ਸੋਨਾਕਸ਼ੀ ਸਿਨਹਾ ਨੇ ਤੋੜੀ ਚੁੱਪੀ, ਕਿਹਾ- ਪਰਿਵਾਰ ਵਾਲੇ ਵੀ ਇੰਨਾ ਨਹੀਂ ਪੁੱਛਦੇ...’

ਦਰਅਸਲ ਫ਼ਰਾਹ ਖ਼ਾਨ ਹਰ ਰੋਜ਼ ਆਪਣੇ ਥਾਈਲੈਂਡ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰ ਰਹੀ ਹੈ। ਹਾਲ ਹੀ ਫ਼ਰਾਹ ਖ਼ਾਨ ਨੇ ਇੰਸਟਾਗ੍ਰਾਮ ਸਟੋਰੀ ’ਤੇ ਦੀਪਿਕਾ ਦੀ ਇਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਜੋ ਬੈਂਕਾਕ ਦੀਆਂ ਸੜਕਾਂ ਤੋਂ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਨੇ ਇਕ ਅੰਤਰਰਾਸ਼ਟਰੀ ਲਗਜ਼ਰੀ ਬ੍ਰਾਂਡ ਲਈ ਇਸ਼ਤਿਹਾਰ ਦਿੱਤਾ ਹੈ। ਜਿਸ ਬਾਰੇ ਫ਼ਰਾਹ ਖ਼ਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਤਸਵੀਰ ਸਾਂਝੀ ਕਰਦੇ ਹੋਏ ਫ਼ਰਾਹ ਖ਼ਾਨ ਨੇ ਲਿਖਿਆ ਕਿ ‘ਗੁਡ ਲੁਕਿੰਗ ਬੇਬੀ’

PunjabKesari

ਇਸ ਤੋਂ ਬਾਅਦ ਦੀਪਿਕਾ ਨੇ ਫ਼ਰਾਹ ਦੀ ਇੰਸਟਾ ਸਟੋਰੀ ਨੂੰ ਦੇਖਣ ਤੋਂ ਬਾਅਦ ਲਈ ਧੰਨਵਾਦ ਕੀਤਾ ਹੈ। ਦੀਪਿਕਾ ਨੇ ਫ਼ਰਾਹ ਦੀ ਸਾਂਝੀ ਕੀਤੀ ਤਸਵੀਰ ਨੂੰ ਆਪਣੀ ਇੰਸਟਾ ਸਟੋਰੀ ’ਤੇ ਸਾਂਝੀ ਕੀਤੀ ਅਤੇ ਤਾਰੀਫ਼ ’ਚ ਇਕ ਨੋਟ ਵੀ ਲਿਖਿਆ ਜਿਸ ’ਚ ਲਿਖਿਆ ਹੈ ਕਿ ‘ਧੰਨਵਾਦ ਮਾਂ (ਫ਼ਰਾਹ ਲਈ), ਜਦੋਂ ਕਿਸੇ ਹੋਰ ਨੇ ਨਹੀਂ ਕੀਤਾ, ਉਦੋਂ ਤੁਹਾਨੂੰ ਮੇਰੇ ’ਤੇ ਵਿਸ਼ਵਾਸ ਸੀ।’

PunjabKesari

ਇਹ ਵੀ ਪੜ੍ਹੋ : ਮਾਲਦੀਵ ’ਚ ਦਿਵਯੰਕਾ ਅਤੇ ਵਿਵੇਕ ਨੇ ਮਨਾਈ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ, ਦੋਖੋ ਰੋਮਾਂਟਿਕ ਤਸਵੀਰਾਂ

ਇਸ ਤੋਂ ਬਾਅਦ ਫ਼ਰਾਹ ਖ਼ਾਨ ਨੇ ਫ਼ਿਰ ਤੋਂ  ਦੀਪਿਕਾ ਦੀ ਪੋਸਟ ਨੂੰ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਅਤੇ ਲਿਖਿਆ ਕਿ ‘ਤੁਸੀਂ ਉਦੋਂ ਵੀ ਸਟਾਰ ਸੀ, ਬਹੁਤ ਮਾਣ।’ ਹਾਲਾਂਕਿ ਇਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਫ਼ਰਾਹ ਖ਼ਾਨ ਵੀ ਅਦਾਕਾਰਾ ਨੂੰ ਪਸੰਦ ਕਰਦੀ ਹੈ ।


Gurminder Singh

Content Editor

Related News