ਧੀ ਦੇ ਜਨਮਦਿਨ ਮੌਕੇ ਵਧਾਈਆਂ ਦੇਣ ਵਾਲਿਆਂ ਦਾ ਦੀਪ ਢਿੱਲੋਂ ਨੇ ਕੀਤਾ ਧੰਨਵਾਦ, ਤੁਸੀਂ ਵੀ ਦੇਖੋ ਦਿਲਕਸ਼ ਤਸਵੀਰਾਂ

11/25/2020 2:09:48 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਦੀਪ ਢਿੱਲੋਂ ਲੰਮੇ ਅਰਸੇ ਤੋਂ ਆਪਣੀ ਕਮਾਲ ਦੀ ਗਾਇਕੀ ਨਾਲ ਪੰਜਾਬੀ ਸੰਗੀਤ ਜਗਤ ਦੀ ਸੇਵਾ ਕਰ ਰਹੇ ਹਨ। ਉਹ ਸ਼ੋਸਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਬੇਟੀ ਦੇ ਜਨਮਦਿਨ ਦੀਆਂ ਖ਼ਾਸ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

PunjabKesari

ਦੀਪ ਢਿੱਲੋਂ ਨੇ ਫੇਸਬੁੱਕ ਫੈਮਿਲੀ ਦਾ ਕੀਤਾ ਧੰਨਵਾਦ
ਉਨ੍ਹਾਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਧੰਨਵਾਦ ਜੀ ਦਿਲੋਂ ਸਾਰੀ ਫੇਸਬੁੱਕ ਫੈਮਿਲੀ ਦਾ, ਗੁਣਤਾਸ ਨੂੰ ਇੰਨਾ ਪਿਆਰ ਦੇਣ ਲਈ। ਮੈਂ ਸਾਰੇ ਕੁਮੈਂਟਸ ਪੜ੍ਹੇ ਹਨ, ਜਿੰਨੇ ਹੋ ਸਕੇ ਲਾਈਕਸ ਵੀ ਕੀਤੇ ਹਨ। ਬੜਾ ਚੰਗਾ ਲੱਗਾ ਤੁਸੀਂ ਸਭ ਨੇ ਆਪਣੇ ਪਰਿਵਾਰ ਵਾਂਗ ਬੱਚੀ ਨੂੰ ਆਸ਼ੀਰਵਾਦ ਦਿੱਤਾ। ਰੱਭ ਆਪ ਸਭ ਨੂੰ ਰਾਜੀ ਰੱਖੇ, ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਦਿਲੋਂ ਦੁਆਵਾਂ। ਧੰਨਵਾਦ।’

PunjabKesari

ਇਹ ਖ਼ਬਰ ਵੀ ਪੜ੍ਹੋ : ਨੇਹਾ-ਰੋਹਨ ਦੇ ਵਿਆਹ ਨੂੰ ਹੋਇਆ ਇਕ ਮਹੀਨਾ ਪੂਰਾ, ਚਾਹੁਣ ਵਾਲਿਆਂ ਨੂੰ ਦਿੱਤਾ ਖਾਸ ਤੋਹਫ਼ਾ

ਤਸਵੀਰਾਂ ’ਚ ਦੀਪ ਢਿੱਲੋਂ ਆਪਣੀ ਧੀ ਤੇ ਹੋਰ ਬੱਚਿਆਂ ਨਾਲ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਦੀਪ ਢਿੱਲੋਂ ਨੂੰ ਚਾਹੁਣ ਵਾਲਿਆਂ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਪੋਸਟ ’ਤੇ ਵੱਡੀ ਗਿਣਤੀ ’ਚ ਲਾਈਕਸ ਤੇ ਕੁਮੈਂਟਸ ਆ ਰਹੇ ਹਨ। ਦੀਪ ਢਿੱਲੋਂ ਤੇ ਜੈਸਮੀਨ ਜੱਸੀ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਹੈ। ਇਹ ਜੋੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਕੁਮਾਰ ਸਾਨੂ ਨੇ ਦੁਖੀ ਮਨ ਨਾਲ ਬੇਟੇ ਜਾਨ ਵਲੋਂ ਚੁੱਕੇ ਸਵਾਲਾਂ ਦੇ ਦਿੱਤੇ ਜਵਾਬ, ਛਲਕਿਆ ਦਰਦ

ਦੀਪ ਢਿੱਲੋਂ ਦੀ ਪਤਨੀ ਜੈਸਮੀਨ ਨੇ ਵੀ ਸਾਂਝੀ ਕੀਤੀ ਤਸਵੀਰ
ਦੀਪ ਢਿੱਲੋਂ ਦੀ ਪਤਨੀ ਜੈਸਮੀਨ ਵਲੋਂ ਵੀ ਇੰਸਟਾਗ੍ਰਾਮ ’ਤੇ ਬੇਟੀ ਨਾਲ ਜਨਮਦਿਨ ਮੌਕੇ ਤਸਵੀਰ ਸਾਂਝੀ ਕੀਤੀ ਗਈ ਤੇ ਉਨ੍ਹਾਂ ਲਿਖਿਆ, ‘ਤੂੰ ਬਹੁਤ ਹੀ ਪਿਆਰੀ ਧੀ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ, ਜਦੋਂ ਮੈਂ ਤੈਨੂੰ ਆਪਣੀ ਧੀ ਕਹਿੰਦੀ ਹਾਂ ਕਿਉਂਕਿ ਦੁਨੀਆ ’ਚ ਕੋਈ ਦੂਜਾ ਸ਼ਖਸ ਅਜਿਹਾ ਨਹੀਂ, ਜਿਸ ਨਾਲ ਤੇਰੀ ਤੁਲਨਾ ਹੋ ਸਕੇ। ਮੇਰੀ ਪਿਆਰੀ ਬੇਟੀ ਨੂੰ ਜਨਮਦਿਨ ਦੀਆਂ ਮੁਬਾਰਕਾਂ।’

PunjabKesari


Rahul Singh

Content Editor Rahul Singh