ਦੂਜੀ ਵਾਰ ਮਾਂ ਬਣਨ ਜਾ ਰਹੀ ਦੇਬੀਨਾ, ਵਿਆਹ ਦੇ 11ਸਾਲ ਬਾਅਦ ਸੁਣਾਈ ਸੀ ਪਹਿਲੀ ਖੁਸ਼ਖ਼ਬਰੀ

08/16/2022 1:35:12 PM

ਮੁੰਬਈ: ਟੀ.ਵੀ ਦੀ ਮਸ਼ਹੂਰ ਜੋੜਾ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ’ਤੇ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਸਾਲ ਇਕ ਪਿਆਰੀ ਧੀ ਦੇ ਮਾਪੇ ਬਣੇ ਇਹ ਜੋੜਾ ਹੁਣ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੈਫ਼ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਰੀਨਾ ਕਪੂਰ ਨੇ ਜਨਮਦਿਨ ਦੀ ਦਿੱਤੀ ਵਧਾਈ, ਬੋਲੀ- ‘ਆਈ ਲਵ ਯੂ’

ਇਸ ਜੋੜੇ ਦੇ ਘਰ ਵਿਆਹ ਦੇ 11 ਸਾਲ ਬਾਅਦ ਧੀ ਨੇ ਜਨਮ ਲਿਆ, ਜਿਸ ਦਾ ਨਾਂ ਉਨ੍ਹਾਂ ਨੇ ਲਿਆਨਾ ਚੌਧਰੀ ਰੱਖਿਆ। ਹਾਲ ਹੀ ’ਚ ਦੇਬੀਨਾ ਨੇ ਪ੍ਰਸ਼ੰਸਕਾਂ ਨਾਲ ਆਪਣੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕੀਤੀ।

PunjabKesari

ਸਾਂਝੀ ਕੀਤੀ ਤਸਵੀਰ ’ਚ ਦੇਬੀਨਾ ਗੁਰਮੀਤ ਨੂੰ ਜੱਫ਼ੀ ਪਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਹੱਥਾਂ ’ਚ ਸੀਨੋਗ੍ਰਾਫ਼ੀ ਫੜੀ ਹੋਈ ਹੈ। ਗੁਰਮੀਤ ਨੇ ਕੈਮਰੇ ਵੱਲ ਆਪਣੀ ਪਿੱਠ ਕੀਤੀ ਹੋਈ ਹੈ ਅਤੇ ਲਿਆਨਾ ਨੂੰ ਚੁੱਕਿਆ ਹੋਇਆ ਹੈ। ਧੀ ਲਿਆਨਾ ਕੈਮਰੇ ਵੱਲ ਦੇਖ ਰਹੀ ਹੈ।

ਇਹ ਵੀ ਪੜ੍ਹੋ : ਕੈਟਰੀਨਾ ਦੀ ਲੁੱਕ ਨੂੰ ਦੇਖ ਫ਼ਿਰ ਮਚਈਆਂ ਪ੍ਰੈਗਨੈਂਸੀ ਦੀਆਂ ਅਫ਼ਵਾਹਾਂ, ਪ੍ਰਸ਼ੰਸਕਾਂ ਨੇ ਕੀਤੀਆਂ ਅਜਿਹੀਆਂ ਟਿੱਪਣੀਆਂ

ਸਾਂਝੀ ਕੀਤੀ ਤਸਵੀਰ ਨਾਲ ਦੇਬੀਨਾ ਨੇ ਲਿਖਿਆ ਕਿ ‘ਕੁਝ ਫ਼ੈਸਲੇ ਰੱਬੀ ਤੌਰ ’ਤੇ ਹੁੰਦੇ ਹਨ ਅਤੇ ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ, ਇਹ ਇਕ ਅਜਿਹਾ ਆਸ਼ੀਰਵਾਦ ਹੈ,  ਜੋ ਸਾਨੂੰ ਜਲਦ ਹੀ ਪੂਰਾ ਕਰਨ ਲਈ ਜਾ ਰਿਹਾ ਹੈ।’ ਇਸ ਦੇ ਨਾਲ ਅਦਾਕਾਰਾ ਨੇ ਕਾਫ਼ੀ ਹੈਸ਼ਟੈਗ ਲਗਾਏ  ਹਨ।


Shivani Bassan

Content Editor

Related News