ਦੇਬਿਨਾ ਨੇ ਧੀ ਲਈ ਖਰੀਦਿਆ 14 ਹਜ਼ਾਰ ਦਾ BABY COT, ਵੀਡੀਓ ''ਚ ਦੇਖੋ ਬੇਬੀ ਦੀਆਂ ਖ਼ੂਬਸੂਰਤ ਚੀਜ਼ਾਂ ਦੀ ਝਲਕ

Tuesday, Apr 12, 2022 - 03:41 PM (IST)

ਦੇਬਿਨਾ ਨੇ ਧੀ ਲਈ ਖਰੀਦਿਆ 14 ਹਜ਼ਾਰ ਦਾ BABY COT, ਵੀਡੀਓ ''ਚ ਦੇਖੋ ਬੇਬੀ ਦੀਆਂ ਖ਼ੂਬਸੂਰਤ ਚੀਜ਼ਾਂ ਦੀ ਝਲਕ

ਮੁੰਬਈ– ਟੀ.ਵੀ. ਦੀ ਮਸ਼ਹੂਰ ਅਦਾਕਾਰਾਂ ਦੇਬਿਨਾ ਬੈਨਰਜੀ ਹਾਲ ਹੀ 'ਚ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਨਿਊ ਮਾਮ ਬਣੀ ਦੇਬਿਨਾ ਨੇ ਆਪਣੀ ਧੀ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਸੰਤੁਲਤ ਕਰਨਾ ਯਕੀਨੀ ਬਣਾ ਰਹੀ ਹੈ। 11 ਸਾਲ ਬਾਅਦ ਮਾਂ ਬਣੀ ਦੇਬਿਨਾ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਬੱਚੇ  ਲਈ ਕਈ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਬਾਰੇ ਉਹ ਹਰ ਰੋਜ਼ ਫੈਨਸ ਨੂੰ ਦੱਸਦੀ ਰਹਿੰਦੀ ਸੀ।

PunjabKesari
ਹਾਲ ਹੀ ’ਚ ਦੇਬਿਨਾ ਨੇ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਉਹ ਆਪਣੀ ਲਾਡਲੀ ਧੀ ਦੇ ਲਈ ਬਣਾਈ ਨਰਸਰੀ ਨੂੰ ਪ੍ਰਸ਼ੰਸਕਾਂ ਨੂੰ ਦਿਖਾ ਰਹੀ ਹੈ। ਦੇਬਿਨਾ ਨੇ ਆਪਣੀ ਲਾਡਲੀ ਧੀ ਲਈ ਜੰਗਲ ਥੀਮ ਵਾਲੀ ਪਿਆਰੀ ਜਿਹੀ ਨਰਸਰੀ ਬਣਾਈ ਹੈ।

PunjabKesari
ਸਾਂਝੀ ਕੀਤੀ ਵੀਡੀਓ ’ਚ ਉਨ੍ਹਾਂ ਨੇ ਆਪਣੀ ਫੀਡਿੰਗ ਚੇਅਰ, ਬੇਬੀ ਚੇਂਜਿੰਗ ਨਰਸਰੀ ਅਤੇ ਕਮਰੇ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਿਖਾਇਆ ਹਨ।  ਇਨ੍ਹਾਂ ਚੀਜ਼ਾਂ ਨੇ ਸਭ ਦਾ ਧਿਆਨ ਖਿੱਚ ਲਿਆ ਹੈ।

PunjabKesari
ਦੇਬਿਨਾ ਨੇ ਹਨੀ ਹਨੀ ਬਰੈਂਡ ਦਾ ਪਿਆਰਾ ਜਿਹਾ ਬੇਬੀ ਪਾਲਨਾ ਧੀ ਲਈ ਖ਼ਰੀਦੀਆ। ਇਸ ਬੇਬੀ ਪਾਲਨੇ ’ਚ ਇਕ  ਬਿਸਤਰ ਵੀ ਹੈ ਜੋ ਬਦਲਿਆ ਵੀ ਜਾ ਸਕਦਾ ਹੈ। ਜ਼ਿਆਦਾਤਰ ਵੈੱਬਸਾਈਟ ’ਤੇ ਸੁਪਰ ਬੇਬੀ ਕਾਟ ਦੀ ਕੀਮਤ 13,999 ਰੁਪਏ ਹੈ।

ਦੇਬਿਨਾ ਨੇ 3 ਅਪ੍ਰੈਲ 2022 ਨੂੰ ਇਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸੀ। ਅਦਾਕਾਰਾ ਨੇ ਸਾਲ 2011 ’ਚ ਗੁਰਮੀਤ ਚੌਧਰੀ ਨਾਲ ਵਿਆਹ ਕਰਵਾਇਆ ਸੀ।

PunjabKesari

ਵਿਆਹ ਦੇ 11 ਸਾਲਾਂ ਬਾਅਦ ਇਸ ਜੋੜੇ ਦੇ ਘਰ ਬੱਚੇ ਦਾ ਜਨਮ ਹੋਇਆ। ਇਹ ਜੋੜਾ ਆਪਣੀ ਧੀ ਦੀ ਕੋਈ ਨਾ ਕੋਈ ਵੀਡੀਓ ਸਾਂਝੀ ਕਰਦਾ ਰਹਿੰਦਾ ਹੈ ਪਰ ਹੁਣ ਤੱਕ ਲਾਡਲੀ ਦਾ ਚਿਹਰਾ ਨਹੀਂ ਦਿਖਾਇਆ। ਫੈਨਸ ਬੇਸਬਰੀ ਨਾਲ ਦੇਬਿਨਾ ਅਤੇ ਗੁਰਮੀਤ ਚੌਧਰੀ ਦੀ ‘ਰਾਜ ਕੁਮਾਰੀ' ਦਾ ਚਿਹਰਾ ਦੇਖਣ ਲਈ ਉੁਤਸ਼ਾਹਿਤ ਹਨ।


author

Aarti dhillon

Content Editor

Related News