ਬਰਸੀ ਤੋਂ ਪਹਿਲੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ, ਆਖੀ ਇਹ ਗੱਲ

Friday, Apr 29, 2022 - 02:58 PM (IST)

ਬਰਸੀ ਤੋਂ ਪਹਿਲੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ, ਆਖੀ ਇਹ ਗੱਲ

ਮੁੰਬਈ- ਸਵ. ਅਦਾਕਾਰ ਰਿਸ਼ੀ ਕਪੂਰ ਭਲੇ ਹੀ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਧਰ ਉਨ੍ਹਾਂ ਦਾ ਪਰਿਵਾਰ ਵੀ ਹਰ ਮੌਕੇ 'ਤੇ ਉਨ੍ਹਾਂ ਨੂੰ ਯਾਦ ਕਰਦਾ ਨਜ਼ਰ ਆਉਂਦਾ ਹੈ ਅਤੇ ਉਨ੍ਹਾਂ ਦੀਆਂ ਯਾਦਾਂ 'ਚ ਭਾਵੁਕ ਹੁੰਦਾ ਵੀ ਦਿਖਾਈ ਦਿੰਦਾ ਹੈ। ਹਾਲ ਹੀ 'ਚ ਨੀਤੂ ਕਪੂਰ ਟੀਵੀ ਸ਼ੋਅ ਦੇ ਸੈੱਟ 'ਤੇ ਪਤੀ ਰਿਸ਼ੀ ਨੂੰ ਯਾਦ ਕਰ ਇਕ ਵਾਰ ਫਿਰ ਭਾਵੁਕ ਹੋ ਗਈ ਹੈ।

PunjabKesari
ਦਰਅਸਲ ਨੀਤੂ ਕਪੂਰ ਇਨੀਂ ਦਿਨੀਂ ਕਲਰਸ ਟੀ.ਵੀ. 'ਤੇ ਸ਼ੁਰੂ ਹੋਏ ਨਵੇਂ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ ਜੂਨੀਅਰਸ' ਨੂੰ ਜੱਜ ਕਰ ਰਹੀ ਹੈ। ਸ਼ੋਅ 'ਚ ਬੱਚੇ ਆਪਣੀ ਪਰਫਾਰਮੈਂਸ ਦੇ ਰਾਹੀਂ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਦਿਖਾਈ ਦੇਣਗੇ।

PunjabKesari

ਇਸ ਦੌਰਾਨ ਨੀਤੂ ਕਪੂਰ ਆਪਣੇ ਸਵ. ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਕੋਈ ਨਾ ਕੋਈ ਰਿਸ਼ੀ ਦੀ ਯਾਦ ਦਿਵਾ ਹੀ ਦਿੰਦਾ ਹੈ।


'ਡਾਂਸ ਦੀਵਾਨੇ ਜੂਨੀਅਰਸ' ਦਾ ਇਹ ਐਪੀਸੋਡ ਸ਼ਨੀਵਾਰ ਭਾਵ 30 ਅਪ੍ਰੈਲ ਸਵ.ਰਿਸ਼ੀ ਕਪੂਰ ਦੀ ਬਰਸੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਰਿਸ਼ੀ ਕਪੂਰ ਦੋ ਸਾਲ ਪਹਿਲੇ ਭਾਵ 30 ਅਪ੍ਰੈਲ, 2020 ਨੂੰ ਇਕ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 


author

Aarti dhillon

Content Editor

Related News