ਡਾਂਸ ਟੀਚਰ ਨੇ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ ''ਚ ਘੋਲਿਆ ਜ਼ਹਿਰ, ਹਰ ਦਿਨ ਕਰਦਾ ਸੀ ਗੰਦੀ ਹਰਕਤ
Friday, Apr 04, 2025 - 03:34 PM (IST)

ਐਂਟਰਟੇਨਮੈਂਟ ਡੈਸਕ- ਨੈੱਟਫਲਿਕਸ ਸੀਰੀਜ਼ 'ਡੱਬਾ ਕਾਰਟੇਲ' ਅਤੇ ਕਰਨ ਜੌਹਰ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਲਈ ਮਸ਼ਹੂਰ ਅਦਾਕਾਰਾ ਅੰਜਲੀ ਆਨੰਦ ਨੇ ਹਾਲ ਹੀ ਵਿੱਚ ਇਕ ਪੋਡਕਾਸਟ ਵਿਚ ਆਪਣੇ ਜੀਵਨ ਅਤੇ ਕਰੀਅਰ ਬਾਰੇ ਗੱਲ ਕਰਦਿਆਂ ਬਚਪਨ ਵਿਚ ਆਪਣੇ ਡਾਂਸ ਟੀਚਰ ਵੱਲੋਂ ਪਰੇਸ਼ਾਨ ਕੀਤੇ ਜਾਣ ਬਾਰੇ ਖੁੱਲ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਡਾਂਸ ਅਧਿਆਪਕ ਨੇ ਉਸਦੀ ਜ਼ਿੰਦਗੀ ਵਿੱਚ ਜ਼ਹਿਰ ਘੋਲ ਦਿੱਤਾ ਸੀ। ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ, ਮੈਂ ਉਸ ਸਮੇਂ ਸਿਰਫ਼ 8 ਸਾਲ ਦੀ ਸੀ ਅਤੇ ਇਹ ਮੇਰੇ ਪਿਤਾ ਦੇ ਦਿਹਾਂਤ ਤੋਂ ਠੀਕ ਬਾਅਦ ਦੀ ਗੱਲ ਹੈ। ਉਸ ਨੇ ਮੈਨੂੰ ਕਿਹਾ ਮੈਂ ਤੇਰਾ ਪਿਤਾ ਹਾਂ ਅਤੇ ਮੈਂ ਉਸ ਦੀ ਗੱਲ 'ਤੇ ਭਰੋਸਾ ਕਰ ਲਿਆ। ਫਿਰ ਉਸਨੇ ਹੌਲੀ-ਹੌਲੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਉਸ ਨੇ ਮੇਰੀਆਂ ਗੱਲਾਂ ਅਤੇ ਫਿਰ ਬੁੱਲ੍ਹਾਂ 'ਤੇ ਚੁੰਮਿਆ ਅਤੇ ਕਿਹਾ ਇਹ ਉਹੀ ਹੈ ਜੋ ਪਿਤਾ ਕਰਦੇ ਹਨ। ਮੈਨੂੰ ਨਹੀਂ ਪਤਾ ਸੀ ਕਿ ਪਿਓ-ਧੀ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਹੈ।
ਅਦਾਕਾਰਾ ਨੇ ਅੱਗੇ ਕਿਹਾ ਕਿ ਇਹ ਕਈ ਸਾਲਾਂ ਤੱਕ ਚੱਲਦਾ ਰਿਹਾ ਅਤੇ ਡਾਂਸ ਅਧਿਆਪਕ ਨੇ ਉਸਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਉਹ ਮੈਨੂੰ ਆਪਣੇ ਵਾਲ ਖੁੱਲ੍ਹੇ ਨਹੀਂ ਰੱਖਣ ਦਿੰਦਾ ਸੀ। ਉਹ ਮੈਨੂੰ ਕੁੜੀਆਂ ਵਾਲੇ ਕੱਪੜੇ ਨਹੀਂ ਪਾਉਣ ਦਿੰਦਾ ਸੀ, ਉਹ ਮੈਨੂੰ ਆਪਣੀਆਂ ਪੁਰਾਣੀਆਂ ਟੀ-ਸ਼ਰਟਾਂ ਪਹਿਨਾਉਂਦਾ ਸੀ ਤਾਂ ਜੋ ਮੈਂ ਦੂਜਿਆਂ ਨੂੰ ਆਕਰਸ਼ਕ ਨਾ ਦਿਖਾਈ ਦੇਵਾਂ। ਜਦੋਂ ਮੇਰੀ ਭੈਣ ਦਾ ਵਿਆਹ ਹੋਇਆ ਅਤੇ ਮੇਰੇ ਪਿਤਾ ਦੇ ਸਭ ਤੋਂ ਚੰਗੇ ਦੋਸਤ ਦਾ ਪੁੱਤਰ ਵਿਆਹ ਵਿੱਚ ਆਇਆ, ਤਾਂ ਉਸ ਨੂੰ ਮੇਰੇ 'ਤੇ ਕ੍ਰਸ਼ ਹੋ ਗਿਆ ਅਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ। ਉਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਨੋਰਮਲ ਕੀ ਹੁੰਦਾ ਹੈ। ਅਦਾਕਾਰਾ ਨੇ ਕਿਹਾ ਕਿ ਡਾਂਸ ਟੀਚਰ ਨੇ ਉਸਨੂੰ ਇੱਕ ਮੁੰਡੇ ਨਾਲ ਗੱਲ ਕਰਦੇ ਹੋਏ ਫੜ ਲਿਆ। ਉਹ ਅਦਾਕਾਰਾ ਨੂੰ ਲੈਣ ਲਈ ਉਸਦੇ ਸਕੂਲ ਦੇ ਬਾਹਰ ਉਡੀਕ ਕਰਦਾ ਸੀ। ਅਦਾਕਾਰਾ ਨੇ ਯਾਦ ਕੀਤਾ ਕਿ ਇਹ ਸਭ ਉਸਦੇ ਨਾਲ 8 ਸਾਲ ਤੋਂ 14 ਸਾਲ ਦੀ ਉਮਰ ਤੱਕ ਜਾਰੀ ਰਿਹਾ। ਅੰਤ ਵਿੱਚ ਉਸਦੇ ਪਹਿਲੇ ਬੁਆਏਫ੍ਰੈਂਡ ਨੇ ਉਸਨੂੰ ਇਸ ਤੋਂ ਬਚਣ ਵਿੱਚ ਮਦਦ ਕੀਤੀ। ਉਸਨੇ ਇਸ ਲਈ ਆਪਣੇ ਬੁਆਏਫ੍ਰੈਂਡ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ: ਇਹ ਫਿਲਮ ਵੇਖ ਬਦਲਿਆ ਸੀ ਮਨੋਜ ਕੁਮਾਰ ਨੇ ਆਪਣਾ ਨਾਂ, ਕੀ ਤੁਸੀਂ ਜਾਣਦੇ ਹੋ ਉਨ੍ਹਾਂ ਦਾ ਅਸਲੀ NAME
ਤੁਹਾਨੂੰ ਦੱਸ ਦੇਈਏ ਕਿ ਅੰਜਲੀ ਨੂੰ ਆਖਰੀ ਵਾਰ ਵੈੱਬ ਸੀਰੀਜ਼ 'ਡੱਬਾ ਕਾਰਟੇਲ' ਵਿੱਚ ਦੇਖਿਆ ਗਿਆ ਸੀ। ਹੁਣ ਜਲਦੀ ਹੀ ਇਹ ਅਦਾਕਾਰਾ ਫਰਾਜ਼ ਆਰਿਫ ਅੰਸਾਰੀ ਦੀ ਫਿਲਮ 'ਬਨ ਟਿੱਕੀ' ਵਿੱਚ ਨਜ਼ਰ ਆਵੇਗੀ। ਇਹ ਅਦਾਕਾਰਾ, ਅਦਾਕਾਰ ਦਿਨੇਸ਼ ਆਨੰਦ ਦੀ ਧੀ ਹੈ।
ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਇਸ ਅਦਾਕਾਰਾ ਨਾਲ ਕੀਤੀ ਗਈ ਸੀ ਗੰਦੀ ਹਰਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8