ਸ਼ਗੁਫਤਾ ਅਲੀ ਦੀ ਮਦਦ ਲਈ ਅੱਗੇ ਆਈ 'ਡਾਂਸ ਦੀਵਾਨੇ ਦੀ ਟੀਮ', ਮਾਧੁਰੀ ਨੇ ਦਿੱਤਾ ਪੰਜ ਲੱਖ ਰੁਪਏ ਦਾ ਚੈੱਕ

Friday, Jul 09, 2021 - 01:52 PM (IST)

ਸ਼ਗੁਫਤਾ ਅਲੀ ਦੀ ਮਦਦ ਲਈ ਅੱਗੇ ਆਈ 'ਡਾਂਸ ਦੀਵਾਨੇ ਦੀ ਟੀਮ', ਮਾਧੁਰੀ ਨੇ ਦਿੱਤਾ ਪੰਜ ਲੱਖ ਰੁਪਏ ਦਾ ਚੈੱਕ

ਮੁੰਬਈ: ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਕਿ ਉਹ ਪਿਛਲੇ ਕੁੱਝ ਸਾਲਾਂ ਤੋਂ ਵਿੱਤੀ ਸੰਕਟ ਵਿੱਚੋਂ ਲੰਘ ਰਹੀ ਹੈ। ਹਾਲਾਤ ਇੰਨੇ ਮਾੜੇ ਹੋ ਗਏ ਕਿ ਸ਼ਗੁਫਤਾ ਨੂੰ ਆਪਣੀ ਕਾਰ ਅਤੇ ਗਹਿਣਿਆਂ ਨੂੰ ਵੇਚਣਾ ਪਿਆ। ਅਦਾਕਾਰਾ ਨੇ ਕਿਹਾ ਕਿ ਉਸ ਕੋਲ ਵੇਚਣ ਲਈ ਕੁਝ ਨਹੀਂ ਬਚਿਆ ਹੈ, ਇਸ ਲਈ ਉਸਨੇ ਸਾਰਿਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਸਿਨਟਾ ਵੀ ਅਦਾਕਾਰਾ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਉਸਨੇ ਸਿਨਟਾ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ।

PunjabKesari
ਅਦਾਕਾਰਾ ਨੇ ਕਿਹਾ ਕਿ ਸਿਨਟਾ ਬਹੁਤ ਘੱਟ ਪੈਸਾ ਦੇ ਰਹੀ ਸੀ ਇਸ ਨਾਲ ਜਿਸ ਨਾਲ ਉਸਦੀ ਕੋਈ ਮਦਦ ਨਹੀਂ ਹੋਣੀ ਸੀ ਇਸ ਲਈ ਉਸਨੇ ਉਸਦੀ ਮਦਦ ਨਹੀਂ ਲਈ ਪਰ ਹੁਣ ਅਦਾਕਾਰਾ ਨੂੰ 5 ਲੱਖ ਰੁਪਏ ਦੀ ਸਹਾਇਤਾ ਮਿਲੀ ਹੈ। ਸ਼ਗੁਫਤਾ ਅਲੀ ਨੂੰ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ-3' ਤੋਂ 5 ਲੱਖ ਰੁਪਏ ਦਿੱਤੇ ਗਏ ਹਨ। ਇਹ ਜਾਣਕਾਰੀ ਕਲਰਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਗਈ ਹੈ।
ਕਲਰਸ ਨੇ ਆਪਣਾ ਇੰਸਟਾਗ੍ਰਾਮ ਆਗਾਮੀ ਐਪੀਸੋਡ ਪ੍ਰੋਮੋ ਜਾਰੀ ਕੀਤਾ ਹੈ ਜਿਸ ਵਿਚ ਮਾਧੁਰੀ ਦੀਕਸ਼ਿਤ ਸ਼ੋਅ ਦੀ ਜੱਜ ਸ਼ਗੁਫਤਾ ਨੂੰ 5 ਲੱਖ ਰੁਪਏ ਦਾ ਚੈੱਕ ਦਿੰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਵੀ ਇਸ ਸ਼ੋਅ ਵਿਚ ਪਹੁੰਚ ਗਏ ਹਨ। ਜੋ ਪ੍ਰਤੀਯੋਗੀਆਂ ਨੂੰ ਪਿਆਰ ਨਾਲ ਗਲੇ ਲਗਾਉਂਦੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਸ਼ਗੁਫਤਾ ਅਲੀ ਸਟੇਜ 'ਤੇ ਆਉਂਦੇ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)


ਗੱਲਬਾਤ ਦੌਰਾਨ ਆਪਣੀ ਵਿੱਤੀ ਸਥਿਤੀ ਬਾਰੇ ਦੱਸਦਿਆਂ ਸ਼ਗੁਫਤਾ ਕਹਿੰਦੀ ਹੈ, “ਪਿਛਲੇ 36 ਸਾਲਾਂ ਵਿਚੋਂ 3 ਸਾਲ ਬਹੁਤ ਚੰਗੇ ਸਨ ਬਹੁਤ ਮਿਹਨਤ ਕੀਤੀ, ਬਹੁਤ ਜੱਦੋ ਜਹਿਦ ਕੀਤੀ ਪਰ 4 ਸਾਲ ਪਹਿਲਾਂ ਤੋਂ ਸਥਿਤੀ ਵਿਗੜਣੀ ਸ਼ੁਰੂ ਹੋਈ, ਕਿਤੇ ਕੋਈ ਗੱਲ ਨਹੀਂ ਬਣ ਰਹੀ ਸੀ। ਇਸ ਦੌਰਾਨ, ਸ਼ੂਗਰ ਦੇ ਕਾਰਨ ਮੇਰੇ ਪੈਰਾਂ ਦੀ ਤਕਲੀਫ ਵਧ ਗਈ, ਇਸ ਨੇ ਮੇਰੀਆਂ ਅੱਖਾਂ ਨੂੰ ਵੀ ਪ੍ਰਭਾਵਤ ਕੀਤਾ, 4 ਸਾਲਾਂ ਤੋਂ ਮੈਨੂੰ ਜੋ ਤਕਲੀਫ ਹੋਈ ਉਹ ਸਹਿਣਯੋਗ ਨਹੀਂ ਸੀ, ਇਹ ਇੰਡਸਟਰੀ ਮੇਰਾ ਘਰ ਹੈ ਮੈਂ ਇਸਨੂੰ ਆਪਣੇ 36 ਸਾਲ ਦਿੱਤੇ ਹਨ'। ਸ਼ਗੁਫਤਾ ਦਾ ਦਰਦ ਸੁਣ ਕੇ ਉਥੇ ਮੌਜੂਦ ਹਰ ਕੋਈ ਰੋਣਾ ਸ਼ੁਰੂ ਕਰ ਦਿੰਦਾ ਹੈ ਅਤੇ ਮਾਧੁਰੀ ਸਟੇਜ ਤੋਂ ਉਠ ਖੜ੍ਹੀ ਹੁੰਦੀ ਹੈ ਅਤੇ ਉਸ ਨੂੰ 5 ਲੱਖ ਰੁਪਏ ਦਾ ਚੈੱਕ ਦਿੰਦੀ ਹੈ। ਸ਼ਗੁਫਤਾ ਚੈੱਕ ਮਿਲਣ ਤੋਂ ਬਾਅਦ ਭਾਵੁਕ ਹੋ ਜਾਂਦੀ ਹੈ ਅਤੇ ਮਾਧੁਰੀ ਦੇ ਗਲ਼ੇ ਲੱਗ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ।


author

Aarti dhillon

Content Editor

Related News