''ਡਾਂਸ ਦੀਵਾਨੇ 3'' ਤੋਂ ਗੁੰਮ ਹੋਈ ਮਾਧੁਰੀ ਦੀਕਸ਼ਿਤ, ਹੁਣ ਸੋਨੂੰ ਸੂਦ ਤੇ ਨੋਰਾ ਫਤੇਹੀ ਕਰਨਗੇ ਸ਼ੋਅ ਨੂੰ ਜੱਜ

Thursday, Apr 29, 2021 - 02:14 PM (IST)

''ਡਾਂਸ ਦੀਵਾਨੇ 3'' ਤੋਂ ਗੁੰਮ ਹੋਈ ਮਾਧੁਰੀ ਦੀਕਸ਼ਿਤ, ਹੁਣ ਸੋਨੂੰ ਸੂਦ ਤੇ ਨੋਰਾ ਫਤੇਹੀ ਕਰਨਗੇ ਸ਼ੋਅ ਨੂੰ ਜੱਜ

ਮੁੰਬਈ (ਬਿਊਰੋ) - 'ਡਾਂਸ ਦੀਵਾਨੇ 3' ਰਿਐਲਿਟੀ ਸ਼ੋਅ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਮਹਾਰਾਸ਼ਟਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ। ਇਸ ਕਾਰਨ 'ਡਾਂਸ ਦੀਵਾਨ 3' ਦੀ ਸ਼ੂਟਿੰਗ ਬੇਂਗਲੁਰੂ 'ਚ ਚੱਲ ਰਹੀ ਹੈ, ਉਥੇ ਹੀ ਹੋਰ ਟੀ. ਵੀ. ਸੀਰੀਅਲਾਂ ਦੀ ਸ਼ੂਟਿੰਗ ਦੀ ਲੋਕੇਸ਼ਨ ਵੀ ਬਦਲ ਚੁੱਕੀ ਹੈ। ਇਸ ਬਦਲਾਅ ਦੇ ਨਾਲ-ਨਾਲ ਸ਼ੋਅ ਦੀ ਕਹਾਣੀ ਤੋਂ ਲੈ ਕੇ ਜੱਜਾਂ 'ਚ ਵੀ ਬਦਲਾਅ ਕੀਤੇ ਗਏ ਹਨ। 'ਡਾਂਸ ਦੀਵਾਨੇ 3' ਨੂੰ ਜੱਜ ਕਰ ਰਹੀ ਅਦਾਕਾਰਾ ਮਾਧੁਰੀ ਦੀਕਸ਼ਿਤ ਹੁਣ ਸ਼ੋਅ ਦੇ ਆਉਣ ਵਾਲੇ ਕੁਝ ਐਪੀਸੋਡਾਂ 'ਚ ਨਜ਼ਰ ਨਹੀਂ ਆਵੇਗੀ ਕਿਉਂਕਿ ਸ਼ੋਅ ਦੀ ਸ਼ੂਟਿੰਗ ਕਿਸੇ ਹੋਰ ਸ਼ਹਿਰ 'ਚ ਹੋ ਰਹੀ ਹੈ ਅਤੇ ਕੋਰੋਨਾ ਕਾਰਨ ਮਾਧੁਰੀ ਸੁਰੱਖਿਆ ਨੂੰ ਵੇਖਦੇ ਹੋਏ ਫਿਲਹਾਲ ਉਥੇ ਨਹੀਂ ਜਾਵੇਗੀ। ਇਸ ਕਾਰਨ ਹੁਣ 'ਡਾਂਸ ਦੀਵਾਨੇ 3' ਦੇ ਆਉਣ ਵਾਲੇ ਕੁਝ ਐਪੀਸੋਡ ਸੋਨੂੰ ਸੂਦ ਅਤੇ ਨੋਰਾ ਫਤੇਹੀ ਵਲੋਂ ਜੱਜ ਕੀਤੇ ਜਾਣਗੇ। 

 
 
 
 
 
 
 
 
 
 
 
 
 
 
 
 

A post shared by Madhuri Dixit (@madhuridixitnene)

ਹਾਲ ਹੀ 'ਚ ਨਿਰਮਾਤਾਵਾਂ ਨੇ ਇਸ ਦਾ ਪ੍ਰੋਮੋ ਵੀ ਰਿਲੀਜ਼ ਕੀਤਾ। ਸੂਤਰਾਂ ਮੁਤਾਬਕ, ਮਾਧੁਰੀ ਦੀਕਸ਼ਿਤ ਨੂੰ 'ਡਾਂਸ ਦੀਵਾਨੇ 3' ਦੇ ਜੱਜ ਦੇ ਤੌਰ 'ਤੇ ਰਿਪਲੇਸ ਨਹੀਂ ਕੀਤਾ ਜਾ ਰਿਹਾ ਹੈ। ਉਹ ਸਿਰਫ਼ 4 ਐਪੀਸੋਡਾਂ 'ਚ ਨਜ਼ਰ ਨਹੀਂ ਆਵੇਗੀ। 

'ਇੰਡੀਅਨ ਆਈਡਲ 12' ਦੀ ਦਮਨ 'ਚ ਸ਼ੂਟਿੰਗ, ਜੱਜ ਬਦਲ
ਉਥੇ ਹ ਕਈ ਹੋਰ ਟੀ. ਵੀ. ਸ਼ੋਅਜ਼ ਦੀ ਸ਼ੂਟਿੰਗ ਲੋਕੇਸ਼ਨ 'ਚ ਬਦਲਾਅ ਕੀਤਾ ਗਿਆ ਹੈ। 'ਇੰਡੀਅਨ ਆਈਡਲ 12' ਦੀ ਸ਼ੂਟਿੰਗ ਦਮਨ 'ਚ ਚੱਲ ਰਹੀ ਹੈ। ਇਸ ਕਾਰਨ ਨੇਹਾ ਕੱਕੜ, ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਡਡਲਾਨੀ ਸ਼ੋਅ ਨੂੰ ਜੱਜ ਨਹੀਂ ਕਰ ਸਕਣਗੇ। 

 
 
 
 
 
 
 
 
 
 
 
 
 
 
 
 

A post shared by Madhuri Dixit (@madhuridixitnene)

ਖ਼ਬਰਾਂ ਅਨੁਸਾਰ ਉਨ੍ਹਾਂ ਦੀ ਥਾਂ ਅਨੂ ਮਲਿਕ ਅਤੇ ਮਨੋਜ ਮੁੰਤਸ਼ਿਰ ਨੂੰ 'ਇੰਡੀਅਨ ਆਈਡਲ 12' ਨੂੰ ਜੱਜ ਕਰਨ ਲਈ ਲਿਆਂਦਾ ਗਿਆ ਹੈ। ਕੁਝ ਹਫ਼ਤੇ ਪਹਿਲਾ ਕੋਰੋਨਾ ਦੀ ਚਪੇਟ 'ਚ ਆਏ ਆਦਿਤਿਆ ਨਾਰਾਇਣ ਠੀਕ ਹੋ ਗਿਆ ਹੈ ਅਤੇ ਉਹ ਵਾਪਸ 'ਇੰਡੀਅਨ ਆਈਡਲ 12' ਜੱਜ ਦੇ ਤੌਰ 'ਤੇ ਵਾਪਸੀ ਕਰੇਗਾ। 
 


author

sunita

Content Editor

Related News