ਦਲਜੀਤ ਕੌਰ ਨੇ ਨਿਖਿਲ ਪਟੇਲ ਨੂੰ ਪੋਸਟ ਸਾਂਝੀ ਕਰਕੇ ਕਿਹਾ 'ਨਾਰਸਿਸਟ', ਬਾਅਦ 'ਚ ਕਰ ਦਿੱਤੀ ਡਿਲੀਟ
Tuesday, Aug 06, 2024 - 10:31 AM (IST)

ਮੁੰਬਈ- ਪਿਛਲੇ ਕੁਝ ਮਹੀਨਿਆਂ ਤੋਂ ਦਲਜੀਤ ਕੌਰ ਆਪਣੇ ਪਤੀ ਨਿਖਿਲ ਪਟੇਲ ਨਾਲ ਸਬੰਧਾਂ 'ਚ ਚੱਲ ਰਹੀਆਂ ਪਰੇਸ਼ਾਨੀਆਂ ਕਾਰਨ ਲਗਾਤਾਰ ਸੁਰਖੀਆਂ 'ਚ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਕੇ ਆਪਣੇ ਪਤੀ ਦੇ ਐਕਸਟਰਾ ਮੈਰਿਟਲ ਅਫੇਅਰ ਬਾਰੇ ਖੁਲਾਸਾ ਕੀਤਾ ਸੀ।ਇਸ ਦੌਰਾਨ ਬਿੱਗ ਬੌਸ 13 ਸਟਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਵੱਖ ਹੋਏ ਪਤੀ ਲਈ ਇੱਕ ਸੰਦੇਸ਼ ਪੋਸਟ ਕੀਤਾ, ਪਰ ਬਾਅਦ 'ਚ ਇਸ ਨੂੰ ਡਿਲੀਟ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ
ਦਲਜੀਤ ਕੌਰ ਨੇ 2 ਅਗਸਤ ਨੂੰ ਨਿਖਿਲ ਪਟੇਲ 'ਤੇ ਧੋਖਾਧੜੀ ਅਤੇ ਵਿਆਹ ਤੋਂ ਬਾਅਦ ਬਾਹਰ ਸਬੰਧ ਰੱਖਣ ਦੇ ਦੋਸ਼ ਲਾਉਂਦਿਆਂ ਐਫ.ਆਈ.ਆਰ. ਦਰਜ ਕਰਵਾਈ ਸੀ। 'ਇਸ ਪਿਆਰ ਕੋ ਕਯਾ ਨਾਮ ਦੂ' ਅਦਾਕਾਰਾ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੇ ਵਿਆਹ ਨੂੰ ਜਾਇਜ਼ ਨਹੀਂ ਮੰਨਦੇ ਸਨ।ਹੁਣ ਅੱਜ ਦਲਜੀਤ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਇੰਸਟਾ ਸਟੋਰੀ ਸਾਂਝੀ ਕੀਤੀ ਹੈ। ਇਸ ਸਟੋਰੀ ਦੇ 'ਚ ਦਿਲਜੀਤ ਨੇ ਲਿਖਿਆ, ''ਨਾਰਸਿਸਟਸ ਮਦਦ ਜਾਂ ਥੈਰੇਪੀ ਨਹੀਂ ਲੱਭਦੇ, ਉਹ ਨਵੇਂ ਸਾਥੀ ਦੀ ਭਾਲ ਕਰਦੇ ਹਨ ਜਿਸ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਮਦਦ ਜਾਂ ਥੈਰੇਪੀ ਦੀ ਲੋੜ ਹੈ ਪਰ ਬਾਅਦ 'ਚ ਉਸ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।