‘ਦਹਾੜ’ ਦੇ ਟੀਜ਼ਰ ’ਚ ਦਿਸੀ ਦਿਲ ਦਹਿਲਾ ਦੇਣ ਵਾਲੇ ਜ਼ੁਰਮ ਦੀ ਝਲਕ

Thursday, Apr 27, 2023 - 11:10 AM (IST)

‘ਦਹਾੜ’ ਦੇ ਟੀਜ਼ਰ ’ਚ ਦਿਸੀ ਦਿਲ ਦਹਿਲਾ ਦੇਣ ਵਾਲੇ ਜ਼ੁਰਮ ਦੀ ਝਲਕ

ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਕ੍ਰਾਈਮ ਡਰਾਮਾ ਐਮਾਜ਼ੋਨ ਆਰੀਜਨਲ ਸੀਰੀਜ਼ ‘ਦਹਾੜ’ ਦਾ ਦਿਲਚਸਪ ਟੀਜ਼ਰ ਜਾਰੀ ਕੀਤਾ ਹੈ। ਰੀਮਾ ਕਾਗਤੀ ਤੇ ਜ਼ੋਇਆ ਅਖਤਰ ਵਲੋਂ ਬਣਾਈ ਗਈ ਇਸ ਸੀਰੀਜ਼ ਨੂੰ ਰੁਚਿਕਾ ਓਬਰਾਏ ਦੇ ਨਾਲ ਕਾਗਤੀ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਤੇ ਟਾਈਗਰ ਬੇਬੀ ਵਲੋਂ ਨਿਰਮਿਤ ਇਹ ਸੀਰੀਜ਼ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਜ਼ੋਇਆ ਅਖਤਰ ਤੇ ਰੀਮਾ ਕਾਗਤੀ ਵਲੋਂ ਨਿਰਮਿਤ ਹੈ ਤੇ ਇਸ ’ਚ ਸੋਨਾਕਸ਼ੀ ਸਿਨਹਾ, ਵਿਜੇ ਵਰਮਾ, ਗੁਲਸ਼ਨ ਦੇਵਈਆ ਤੇ ਸੋਹਮ ਸ਼ਾਹ ਮੁੱਖ ਭੂਮਿਕਾਵਾਂ ’ਚ ਹਨ।

ਸੋਨਾਕਸ਼ੀ ਸਿਨਹਾ ਨੇ ‘ਦਹਾੜ’ ਨਾਲ ਡਿਜੀਟਲ ਡੈਬਿਊ ਕੀਤਾ ਹੈ। ਟੀਜ਼ਰ ’ਚ 27 ਔਰਤਾਂ ਦੇ ਸ਼ੱਕੀ ਕਤਲਾਂ ਦਾ ਖ਼ੁਲਾਸਾ ਕਰਨ ਵਾਲੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਹੈ ਪਰ ਇਨ੍ਹਾਂ ਸਾਰੇ ਕਤਲ ਕੇਸਾਂ ਦੀ ਰਿਪੋਰਟ ਕਰਨ ਵਾਲਾ ਜਾਂ ਗਵਾਹ ਕੋਈ ਨਹੀਂ ਹੈ।

ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਦੀ ਇਹ ਸੀਰੀਜ਼ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


author

Rahul Singh

Content Editor

Related News