ਦਬੰਗ ਸਟਾਰ ਨੂੰ ਇੰਪ੍ਰੈਸ ਕਰਨ ''ਚ ਲੱਗੀ ਹੈ ਜੈਕਲੀਨ
Thursday, Jan 21, 2016 - 03:10 PM (IST)

ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ ਇਨ੍ਹੀਂ ਦਿਨੀਂ ਦਬੰਗ ਸਟਾਰ ਸਲਮਾਨ ਖਾਨ ਨੂੰ ਇੰਪ੍ਰੈਸ ਕਰਨ ''ਚ ਲੱਗੀ ਹੋਈ ਹੈ। ਜੈਕਲੀਨ ਨੇ ਸਲਮਾਨ ਖਾਨ ਦੇ ਨਾਲ ਸੁਪਰਹਿੱਟ ਫਿਲਮ ''ਕਿੱਕ'' ''ਚ ਕੰਮ ਕੀਤਾ ਸੀ। ਜੈਕਲੀਨ ਇਨ੍ਹੀਂ ਦਿਨੀਂ ਸਲਮਾਨ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ''ਚ ਲੱਗੀ ਹੈ। ਹਾਲ ਹੀ ''ਚ ਇਕ ਐਵਾਰਡ ਸ਼ੋਅ ਦੌਰਾਨ ਜੈਕਲੀਨ ਸਲਮਾਨ ''ਤੇ ਕੁਝ ਜ਼ਿਆਦਾ ਹੀ ਧਿਆਨ ਦਿੰਦੀ ਹੋਈ ਨਜ਼ਰ ਆਈ। ਮੁੰਬਈ ''ਚ ਹੋਏ ਫਿਲਮਫੇਅਰ ਐਵਾਰਡ ਦੌਰਾਨ ਜੈਕਲੀਨ ਨੂੰ ਸਲਮਾਨ ਦੇ ਕਾਫੀ ਕਰੀਬ ਦੇਖਿਆ ਗਿਆ। ਇਵੈਂਟ ''ਚ ਜੈਕ ਨੇ ਸਲਮਾਨ ਨੂੰ ਇਕ ਪਲ ਲਈ ਇਕੱਲਾ ਨਹੀਂ ਛੱਡਿਆ ਅਤੇ ਹਰ ਸਮੇਂ ਉਸ ਦੇ ਨਾਲ ਹੀ ਰਹਿਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਸਲਮਾਨ ਅਤੇ ਜੈਕਲੀਨ ਨੇ ਇਕੱਠੇ ਬੈਕ-ਸਟੇਜ਼ ਆਪਣੀ ਪਰਫਾਰਮੈਂਸ ਲਈ ਰਿਹਰਸਲ ਵੀ ਕੀਤੀ।