ਅਦਾਕਾਰ ਦਰਸ਼ਨ ਅਤੇ ਹੋਰ ਮੁਲਾਜ਼ਮਾਂ ਦੀ ਹਿਰਾਸਤ 9 ਸਤੰਬਰ ਤੱਕ ਵਧੀ

Thursday, Aug 29, 2024 - 11:05 AM (IST)

ਅਦਾਕਾਰ ਦਰਸ਼ਨ ਅਤੇ ਹੋਰ ਮੁਲਾਜ਼ਮਾਂ ਦੀ ਹਿਰਾਸਤ 9 ਸਤੰਬਰ ਤੱਕ ਵਧੀ

ਬੈਂਗਲੁਰੂ- ਇੱਥੋਂ ਦੀ ਇਕ ਅਦਾਲਤ ਨੇ ਰੇਣੁਕਾਸਵਾਮੀ ਕਤਲ ਕਾਂਡ ਵਿਚ ਕੰਨੜ ਅਦਾਕਾਰ ਦਰਸ਼ਨ ਥੁੱਗੂਦੀਪਾ, ਉਸ ਦੀ ਦੋਸਤ ਪਵਿੱਤਰਾ ਗੌੜਾ ਅਤੇ ਹੋਰ ਮੁਲਜ਼ਮਾਂ ਦੀ ਨਿਆਇਕ ਹਿਰਾਸਤ 9 ਸਤੰਬਰ ਤੱਕ ਵਧਾ ਦਿੱਤੀ ਹੈ। ਦਰਸ਼ਨ ਤੇ ਪਵਿੱਤਰਾ ਸਮੇਤ ਸਾਰੇ 17 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਅਤੇ ਤੁਮਕੁਰੂ ਜੇਲਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ -BDay SPL: Binnu Dhillon ਇੰਝ ਬਣੇ ਪੰਜਾਬੀ ਫਿਲਮ ਇੰਡਸਟਰੀ ਦੇ ਕਾਮੇਡੀ ਕਿੰਗ

ਬੈਂਗਲੁਰੂ ਦੇ 24ਵੇਂ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਮੰਗਲਵਾਰ ਨੂੰ ਦਰਸ਼ਨ ਨੂੰ ਬੇਲਾਰੀ ਜੇਲ ਵਿਚ ਟਰਾਂਸਫਰ ਕਰਨ ਦੀ ਇਜਾਜ਼ਤ ਦੇ ਦਿੱਤੀ। ਦਰਸ਼ਨ ਫਿਲਹਾਲ ਬੈਂਗਲੁਰੂ ਦੀ ਪਰਪੱਨਾ ਅਗ੍ਰਹਾਰਾ ਕੇਂਦਰੀ ਜੇਲ ਵਿਚ ਬੰਦ ਹੈ।

ਇਹ ਖ਼ਬਰ ਵੀ ਪੜ੍ਹੋ -ਭਾਜਪਾ ਦੀ ਝਾੜ ਤੋਂ ਬਾਅਦ ਕੰਗਨਾ ਰਣੌਤ ਨੇ ਦਿੱਤਾ ਬਿਆਨ, ਕਿਹਾ...

ਦਰਸ਼ਨ ਦੀ ਉਹ ਤਸਵੀਰ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਵਿਚ ਉਹ ਇਕ ਆਦਤਨ ਅਪਰਾਧੀ ਸਮੇਤ 3 ਹੋਰ ਲੋਕਾਂ ਨਾਲ ਜੇਲ ਕੰਪਲੈਕਸ ਵਿਚ ਇਕ ਕੁਰਸੀ ’ਤੇ ਬੈਠ ਕੇ ਅਤੇ ਹੱਥ ਵਿਚ ਕੌਫੀ ਦਾ ਮੱਗ ਫੜ ਕੇ ਸਿਗਰਟਨੋਸ਼ੀ ਕਰਦਾ ਨਜ਼ਰ ਆ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News