NCB ਸਾਹਮਣੇ ਪੇਸ਼ ਹੋਏ ਆਰੀਅਨ, ਹਾਈ ਕੋਰਟ ਦੇ ਜ਼ਮਾਨਤ ਦੇ ਹੁਕਮ ''ਚ ਹਫ਼ਤਾਵਾਰੀ ਹਾਜ਼ਰੀ ਦੀ ਸੀ ਸ਼ਰਤ

Friday, Nov 05, 2021 - 03:59 PM (IST)

NCB ਸਾਹਮਣੇ ਪੇਸ਼ ਹੋਏ ਆਰੀਅਨ, ਹਾਈ ਕੋਰਟ ਦੇ ਜ਼ਮਾਨਤ ਦੇ ਹੁਕਮ ''ਚ ਹਫ਼ਤਾਵਾਰੀ ਹਾਜ਼ਰੀ ਦੀ ਸੀ ਸ਼ਰਤ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਜਿਨ੍ਹਾਂ ਨੂੰ ਕਰੂਜ਼ ਡਰੱਗਜ਼ ਕੇਸ 'ਚ ਜ਼ਮਾਨਤ ਦਿੱਤੀ ਗਈ ਸੀ। ਏਜੰਸੀ ਸਾਹਮਣੇ ਆਪਣੀ ਹਫ਼ਤਾਵਾਰੀ (ਹਰ ਸ਼ੁੱਕਰਵਾਰ) ਹਾਜ਼ਿਰੀ ਲਗਾਉਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਪੇਸ਼ ਹੋਏ। 29 ਅਕਤੂਬਰ ਨੂੰ ਬੰਬੇ ਹਾਈ ਕੋਰਟ ਨੇ ਆਰੀਅਨ ਖ਼ਾਨ ਦਾ ਇਕ ਵਿਸਤ੍ਰਿਤ ਜ਼ਮਾਨਤ ਹੁਕਮ ਜਾਰੀ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਹਰ ਸ਼ੁੱਕਰਵਾਰ ਐੱਨ. ਸੀ. ਬੀ. ਦੇ ਸਾਹਮਣੇ ਪੇਸ਼ ਹੋਣਾ ਹੈ ਤੇ ਉਨ੍ਹਾਂ ਨੂੰ ਆਪਣਾ ਪਾਸਪੋਰਟ ਸਰੰਡਰ ਕਰਨ ਲਈ ਕਿਹਾ ਗਿਆ ਸੀ।

ਅਦਾਲਤ ਨੇ ਤਿੰਨੋਂ ਜ਼ਮਾਨਤ ਪਟੀਸ਼ਨਰਾਂ-ਆਰੀਅਨ ਖ਼ਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਹਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰੇ 2 ਵਜੇ ਦੇ ਵਿਚਕਾਰ ਐੱਨ. ਸੀ. ਬੀ. ਮੁੰਬਈ ਦਫ਼ਤਰ 'ਚ ਆਪਣੀ ਹਾਜ਼ਿਰੀ ਦਰਜ ਕਰਵਾਉਣ ਲਈ ਕਿਹਾ ਸੀ। ਕੋਰਟ ਨੇ 29 ਅਕਤੂਬਰ ਤਕ ਤਿੰਨੋਂ ਆਰੀਅਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਜਾ ਨੂੰ ਜ਼ਮਾਨਤ ਦੇ ਦਿੱਤੀ ਸੀ। ਆਰੀਅਨ ਖ਼ਾਨ ਨੂੰ 28 ਅਕਤੂਬਰ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਨੂੰ 30 ਅਕਤੂਬਰ ਤਕ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਨ੍ਹਾਂ ਦੀ ਰਿਹਾਈ ਨਾਲ ਸੰਬੰਧਤ ਦਸਤਾਵੇਜ਼ ਸਮੇਂ 'ਤੇ ਜੇਲ੍ਹ ਅਧਿਕਾਰੀਆਂ ਤਕ ਨਹੀਂ ਪਹੁੰਚੇ ਸਨ। ਆਰੀਅਨ ਖ਼ਾਨ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਿਛਲੇ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਆਪਣਾ ਆਪਰੇਟਿਵ ਹੁਕਮ ਉਪਲਬਧ ਕਰਵਾਇਆ ਸੀ, ਜਿਸ 'ਚ ਉਸ ਨੇ ਆਰੀਅਨ ਖ਼ਾਨ 'ਤੇ ਮਾਮਲੇ 'ਚ ਉਨ੍ਹਾਂ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਜਾ 'ਤੇ 14 ਜ਼ਮਾਨਤ ਦੀਆਂ ਸ਼ਰਤਾਂ ਲਗਾਈਆਂ ਸਨ, ਇਨ੍ਹਾਂ ਵਿਚੋਂ ਤਿੰਨਾਂ 'ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।

ਦੱਸ ਦੇਈਏ ਕਿ ਐੱਨ. ਸੀ. ਬੀ. ਦੀ ਇਕ ਟੀਮ ਨੇ ਕਾਰਡੇਲੀਆ ਕਰੂਜ਼ ਸ਼ਿਪ 'ਤੇ ਇਕ ਡਰੱਗਜ਼ ਪਾਰਟੀ ਦਾ ਭਾਂਡਾ ਭੰਨਿਆ ਸੀ, ਜੋ 2 ਅਕਤੂਬਰ ਨੂੰ ਮੁੰਬਈ ਤੋਂ ਸਮੁੰਦਰ ਰਸਤੇ ਗੋਆ ਜਾ ਰਹੀ ਸੀ। ਇਸ ਮਾਮਲੇ 'ਚ ਹੁਣ ਤਕ ਦੋ ਨਾਇਜੀਰੀਆਈ ਨਾਗਰਿਕਾਂ ਸਮੇਤ ਕੁੱਲ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।


author

sunita

Content Editor

Related News