‘ਪੁਆੜਾ’ ਲਈ ਉਤਸ਼ਾਹਿਤ ਦਿਖੇ ਦਰਸ਼ਕ, ਸਿਨੇਮਾਘਰਾਂ ’ਚ ਇਕੱਠੀ ਹੋਈ ਭੀੜ

Thursday, Aug 12, 2021 - 01:58 PM (IST)

‘ਪੁਆੜਾ’ ਲਈ ਉਤਸ਼ਾਹਿਤ ਦਿਖੇ ਦਰਸ਼ਕ, ਸਿਨੇਮਾਘਰਾਂ ’ਚ ਇਕੱਠੀ ਹੋਈ ਭੀੜ

ਚੰਡੀਗੜ੍ਹ (ਬਿਊਰੋ)– ਅੱਜ ਦੁਨੀਆ ਭਰ ’ਚ ਪੰਜਾਬੀ ਫ਼ਿਲਮ ‘ਪੁਆੜਾ’ ਰਿਲੀਜ਼ ਹੋ ਗਈ ਹੈ ਤੇ ਪਹਿਲੇ ਹੀ ਦਿਨ ਸਿਨੇਮਾਘਰਾਂ ’ਚ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਨੂੰ ਵੀ ਚੰਗਾ ਰਿਸਪਾਂਸ ਮਿਲਿਆ ਹੈ।

PunjabKesari

ਕੁਝ ਲੋਕ ਤਾਂ ਕਾਫੀ ਦੂਰੋਂ ਸਫਰ ਕਰਕੇ ਫ਼ਿਲਮ ਦੇਖਣ ਲਈ ਆ ਰਹੇ ਹਨ, ਉਥੇ ਕੁਝ ਸਿਨੇਮਾਘਰਾਂ ’ਚ ਡਾਂਸ ਕਰਕੇ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਜਸ਼ਨ ਮਨਾ ਰਹੇ ਹਨ।

PunjabKesari

‘ਪੁਆੜਾ’ ਦੀ ਧਮਾਕੇਦਾਰ ਸ਼ੁਰੂਆਤ ਦੇ ਨਾਲ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਲਈ ਕਾਫੀ ਭੀੜਕ ਇਕੱਠੀ ਹੋ ਰਹੀ ਹੈ। ਪੰਜਾਬ ਦੇ ਕੁਝ ਸਿਨੇਮਾਘਰਾਂ ’ਚ ਤਕਨੀਕੀ ਖਾਮੀਆਂ ਸਨ, ਫਿਰ ਵੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

PunjabKesari

ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ‘ਪੁਆੜਾ’ ਦੇਖਣ ਵਾਲੇ ਸਾਰੇ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

PunjabKesari

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News