ਵਿਧੁਤ ਜਾਮਵਾਲ, ਨੋਰਾ ਫਤੇਹੀ, ਅਰਜੁਨ ਰਾਮਪਾਲ ਤੇ ਐਮੀ ਜੈਕਸਨ ਸਟਾਰਰ ‘ਕ੍ਰੈਕ’ 23 ਫਰਵਰੀ ਨੂੰ ਹੋਵੇਗੀ ਰਿਲੀਜ਼
Monday, Dec 11, 2023 - 01:25 PM (IST)
ਮੁੰਬਈ (ਬਿਊਰੋ)– ‘ਕਮਾਂਡੋ 3’ ਦੇ ਨਿਰਦੇਸ਼ਕ ਆਦਿੱਤਿਆ ਦੱਤ ਨਾਲ ਮਿਲ ਕੇ ਨਿਰਮਾਤਾ ਦੇ ਤੌਰ ’ਤੇ ਵਿਧੁਤ ਜਾਮਵਾਲ ਦੀ ਦੂਜੀ ਫ਼ਿਲਮ ‘ਕ੍ਰੈਕ’ ਰੋਮਾਂਚ, ਬਹਾਦਰੀ ਤੇ ਜ਼ਬਰਦਸਤ ਐਕਸ਼ਨ ਦਾ ਵਾਅਦਾ ਕਰਦੀ ਹੈ।
‘ਕਮਾਂਡੋ 3’ ਦੀ ਸਫ਼ਲਤਾ ਤੋਂ ਬਾਅਦ ਇਹ ਫ਼ਿਲਮ ਇਸ ਗਤੀਸ਼ੀਲਤਾ ਜੋੜੀ ਦੀ ਦੂਜੀ ਪੇਸ਼ਕਾਰੀ ਹੈ, ਜੋ ਪਹਿਲਾਂ ਕਦੇ ਨਾ ਦੇਖੇ ਜਾਣ ਵਾਲੇ ਐਕਸ਼ਨ ਦਾ ਵਾਅਦਾ ਕਰਦੀ ਹੈ ਤੇ ਨੋਰਾ ਫਤੇਹੀ, ਅਰਜੁਨ ਰਾਮਪਾਲ ਤੇ ਐਮੀ ਜੈਕਸਨ ਤੇ ਵਿਧੁਤ ਵਰਗੇ ਸਿਤਾਰਿਆਂ ਦੀਆਂ ਮੁੱਖ ਭੂਮਿਕਾਵਾਂ ਦੇ ਸ਼ਾਨਦਾਰ ਮਿਸ਼ਰਣ ਨੂੰ ਇਕ ਉੱਚ ਪੱਧਰ ’ਤੇ ਲੈ ਕੇ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)
‘ਕ੍ਰੈਕ’ ’ਤੇ ਫ਼ਿਲਮਾਏ ਗਏ ਪੋਲੈਂਡ ਦੇ ਖ਼ੂਬਸੂਰਤ ਸਥਾਨ, ਜਾਮਵਾਲ ਦੇ ਸਫ਼ਰ ਨੂੰ ਦਰਸਾਉਂਦੇ ਹਨ। ‘ਕ੍ਰੈਕ’ ਜਾਮਵਾਲ ਦੀ ਮੁੰਬਈ ਦੀਆਂ ਝੁੱਗੀਆਂ-ਝੌਂਪੜੀਆਂ ਤੋਂ ਲੈ ਕੇ ਭੂਮੀਗਤ ਖੇਡਾਂ ਦੀ ਦਿਲ ਨੂੰ ਧੜਕਣ ਵਾਲੀ ਦੁਨੀਆ ਤੱਕ ਉਹ ਇਕ ਬਿਲਕੁਲ ਨਵੇਂ ਅੰਦਾਜ਼ ’ਚ ਨੇਲ-ਬਾਈਟਿੰਗ/ਦਲੇਰ ਸਟੰਟ ਕਰਦੇ ਨਜ਼ਰ ਆਉਣਗੇ, ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਣਗੇ।
ਵਿਧੁਤ ਜਾਮਵਾਲ ਤੇ ਐਕਸ਼ਨ ਹੀਰੋ ਫ਼ਿਲਮਜ਼ ਵਲੋਂ ਪੇਸ਼ ਕੀਤੀ ‘ਕ੍ਰੈਕ’ 23 ਫਰਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।