ਅਮੀਸ਼ਾ ਪਟੇਲ ਖ਼ਿਲਾਫ਼ ਕੋਰਟ ਨੇ ਜਾਰੀ ਕੀਤਾ ਵਾਰੰਟ, 11 ਲੱਖ ਲੈ ਕੇ ਇੰਵੈਂਟ ''ਚ ਨਾ ਪਹੁੰਚਣ ਦਾ ਦੋਸ਼

Thursday, Jul 21, 2022 - 10:42 AM (IST)

ਅਮੀਸ਼ਾ ਪਟੇਲ ਖ਼ਿਲਾਫ਼ ਕੋਰਟ ਨੇ ਜਾਰੀ ਕੀਤਾ ਵਾਰੰਟ, 11 ਲੱਖ ਲੈ ਕੇ ਇੰਵੈਂਟ ''ਚ ਨਾ ਪਹੁੰਚਣ ਦਾ ਦੋਸ਼

ਮੁੰਬਈ- ਅਦਾਕਾਰਾ ਅਮੀਸ਼ਾ ਪਟੇਲ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ ਜੋ ਵਿਵਾਦਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਉਹ ਕਾਨੂੰਨੀ ਵਿਵਾਦ 'ਚ ਘਿਰ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਅਮੀਸ਼ਾ ਪਟੇਲ ਦੇ ਖ਼ਿਲਾਫ਼ ਵਾਰੰਟ ਜਾਰੀ ਹੋਇਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਅਦਾਕਾਰਾ ਕੋਰਟ ਵਲੋਂ ਦਿੱਤੀ ਗਈ ਤਾਰੀਖ਼ ਤੱਕ ਪੇਸ਼ ਨਹੀਂ ਹੋਈ ਤਾਂ ਉਨ੍ਹਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ।

PunjabKesari
ਅਮੀਸ਼ਾ ਪਟੇਲ ਖ਼ਿਲਾਫ਼ ਇਹ ਵਾਰੰਟ ਮੁਰਾਦਾਬਾਦ ਦੀ ਏ.ਸੀ.ਜੇ.ਐੱਮ.-5 ਕੋਰਟ ਨੇ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੇ 20 ਅਗਸਤ ਤੱਕ ਕੋਰਟ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

PunjabKesari
ਆਖ਼ਿਰ ਕੀ ਹੈ ਮਾਮਲਾ
ਰਿਪੋਰਟ ਦੀ ਮੰਨੀਏ ਤਾਂ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਇਕ ਵਿਆਹ ਦੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਦੇ 11 ਲੱਖ ਰੁਪਏ ਅਡਵਾਂਸ 'ਚ ਲਏ ਸਨ, ਪਰ ਇਸ ਦੇ ਬਾਵਜੂਦ ਉਹ ਉਸ ਪ੍ਰੋਗਰਾਮ 'ਚ ਨਹੀਂ ਪਹੁੰਚੀ। ਹਾਲਾਂਕਿ ਇਹ ਮਾਮਲਾ ਹੁਣ ਦਾ ਨਹੀਂ, ਸਗੋਂ ਪੰਜ ਸਾਲ ਪੁਰਾਣਾ ਹੈ। ਇੰਵੈਂਟ ਕੰਪਨੀ ਦੇ ਮੈਨੇਜਰ ਪਵਨ ਵਰਮਾ ਨੇ ਸਾਲ 2017 'ਚ ਅਦਾਕਾਰਾ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਦਾਕਾਰਾ ਦੇ ਖ਼ਿਲਾਫ਼ ਧਾਰਾ 120-B, 406, 504 ਅਤੇ 506 ਦੇ ਤਹਿਤ ਸੁਣਵਾਈ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਸਮਨ ਭੇਜਿਆ ਗਿਆ ਹੈ, ਉਸ 'ਚ ਕਿਹਾ ਗਿਆ ਹੈ ਕਿ ਜੇਕਰ ਅਮੀਸ਼ਾ ਪਟੇਲ ਵਾਰੰਟ ਤੋਂ ਬਾਅਦ ਵੀ ਬਿਨਾਂ ਕਿਸੇ ਠੋਸ ਕਾਰਨ ਦੇ ਪੇਸ਼ ਨਹੀਂ ਹੁੰਦੀ ਤਾਂ ਉਨ੍ਹਾਂ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਜਾ ਸਕਦਾ ਹੈ।


author

Aarti dhillon

Content Editor

Related News