''ਕੋਰੋਨਾ'' ਦੀ ਚਪੇਟ ''ਚ ਆਈ ਓਰਮਿਲਾ ਮਾਡੌਂਤਕਰ

Monday, Nov 01, 2021 - 11:25 AM (IST)

''ਕੋਰੋਨਾ'' ਦੀ ਚਪੇਟ ''ਚ ਆਈ ਓਰਮਿਲਾ ਮਾਡੌਂਤਕਰ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਤੇ ਦਿੱਗਜ ਅਦਾਕਾਰਾ ਓਰਮਿਲਾ ਮਾਡੌਂਤਕਰ ਦੇ ਫੈਨਜ਼ ਲਈ ਬੁਰੀ ਖ਼ਬਰ ਹੈ। ਅਦਾਕਾਰਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਓਰਮਿਲਾ ਮਾਡੌਂਤਕਰ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਨਾਲ ਹੀ ਉਨ੍ਹਾਂ ਦੀ ਸਿਹਤ ਕਿਹੋ-ਜਿਹੀ ਹੈ, ਇਸ ਬਾਰੇ ਵੀ ਦੱਸਿਆ ਹੈ। ਓਰਮਿਲਾ ਮਾਡੌਂਤਕਰ ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਚਰਚਿਤ ਅਦਾਕਾਰਾਂ 'ਚੋਂ ਇਕ ਰਹੀ ਹੈ।

PunjabKesari

ਦੱਸ ਦਈਏ ਕਿ ਓਰਮਿਲਾ ਮਾਡੌਂਤਕਰ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਰਾਹੀਂ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਈ ਹੈ। ਫਿਲਹਾਲ ਉਨ੍ਹਾਂ ਨੇ ਖੁਦ ਨੂੰ ਕੁਆਰੰਟਾਇਨ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਤਬੀਅਤ ਸਥਿਰ ਹੈ। ਮੇਰੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਤੁਰੰਤ ਆਪਣੀ ਜਾਂਚ ਕਰਵਾਉਣ। ਨਾਲ ਹੀ ਤੁਹਾਨੂੰ ਸਾਰੇ ਪਿਆਰੇ ਲੋਕਾਂ ਨੂੰ ਨਮਰਤਾਪੂਰਵਕ ਬੇਨਤੀ ਹੈ ਕਿ ਦੀਵਾਲੀ ਤਿਉਹਾਰ ਦੌਰਾਨ ਆਪਣਾ ਖ਼ਿਆਲ ਰੱਖਿਓ।'' ਸੋਸ਼ਲ ਮੀਡੀਆ 'ਤੇ ਓਰਮਿਲਾ ਮਾਡੌਂਤਕਰ ਦਾ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ।

ਨੋਟ - ਇਸ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News