ਰਾਮ ਗੋਪਾਲ ਵਰਮਾ ਦੀ ਫ਼ਿਲਮ ''ਕੋਰੋਨਾ ਵਾਇਰਸ'' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

12/02/2020 4:50:09 PM

ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਦਾ ਕਹਿਰ ਹਾਲੇ ਵੀ ਹਰ ਪਾਸੇ ਵੇਖਣ ਨੂੰ ਆਮ ਮਿਲ ਰਿਹਾ ਹੈ। ਆਏ ਦਿਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦੀ ਮਰੀਜ ਕੁਝ ਸਾਵਧਾਨੀਆਂ ਵਰਤਣ ਕਾਰਨ ਠੀਕ ਵੀ ਹੋ ਰਹੇ ਹਨ।

ਦੱਸ ਦਈਏ ਕਿ ਇਸ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ 'ਚ ਲੱਖਾਂ ਦੀ ਗਿਣਤੀ 'ਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਵਿਸ਼ੇ 'ਤੇ ਹੁਣ ਫ਼ਿਲਮਾਂ ਵੀ ਬਣ ਰਹੀਆਂ ਹਨ। ਰਾਮ ਗੋਪਾਲ ਵਰਮਾ ਨੇ ਵੀ 'ਕੋਰੋਨਾ ਵਾਇਰਸ' 'ਤੇ ਫ਼ਿਲਮ ਬਣਾਈ ਹੈ, ਜਿਸ ਦਾ ਨਾਂ 'ਕੋਰੋਨਾ ਵਾਇਰਸ 2' ਹੈ। ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਟਰੇਲਰ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਹੱਸਦਾ ਵੱਸਦਾ ਪਰਿਵਾਰ ਤਣਾਅ ਗ੍ਰਸਤ ਹੋ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ 'ਚ 'ਕੋਰੋਨਾ ਵਾਇਰਸ' ਦੇ ਲੱਛਣ ਹਨ।

ਇਹ ਫ਼ਿਲਮ ਤੇਲਗੂ ਭਾਸ਼ਾ 'ਚ ਬਣਾਈ ਗਈ ਹੈ। ਇਸ ਟਰੇਲਰ 'ਚ ਇਕ ਪਰਿਵਾਰ ਨੂੰ ਵਿਖਾਇਆ ਗਿਆ ਹੈ। ਪਰਿਵਾਰ 'ਚ ਇਕ ਕੁੜੀ ਬਿਮਾਰ ਹੋ ਜਾਂਦੀ ਹੈ, ਜਿਸ ਕਾਰਨ ਪੂਰੇ ਘਰ 'ਚ ਡਰ ਦਾ ਮਹੌਲ ਪੈਦਾ ਹੋ ਜਾਂਦਾ ਹੈ। ਪੁੱਤਰ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਪੂਰੀ ਰਾਤ ਖੰਘਦੀ ਰਹੀ ਹੈ। ਇਸ 'ਤੇ ਪਿਤਾ ਕਹਿੰਦਾ ਹੈ ਕਿ ਇਹ ਸਿਰਫ਼ ਖੰਘ ਹੈ ਪਰ ਕੁੜੀ ਵੱਲੋਂ ਦਵਾਈ ਲੈਣ 'ਤੇ ਵੀ ਜਦੋਂ ਖੰਘ ਨਹੀਂ ਜਾਂਦੀ। ਇਸ ਤੋਂ ਬਾਅਦ ਫ਼ਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਅਤੇ ਘਰ ਦੇ ਸਭ ਮੈਂਬਰ ਤਣਾਅ 'ਚ ਨਜ਼ਰ ਆਉਂਦੇ ਹਨ।


sunita

Content Editor

Related News