ਸੂਰਜ ਥਾਪਰ ਨੇ ਦਿੱਤੀ ਕੋਰੋਨਾ ਨੂੰ ਮਾਤ, ਆਕਸੀਜਨ ਲੈਵਲ ਘੱਟ ਹੋਣ ਤੋਂ ਬਾਅਦ ICU ’ਚ ਸਨ ਦਾਖ਼ਲ

Wednesday, May 19, 2021 - 10:08 AM (IST)

ਮੁੰਬਈ: ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਦੇ ਕਈ ਸਿਤਾਰੇ ਕੋਰੋਨਾ ਦੀ ਚਪੇਟ ’ਚ ਆਏ ਹਨ। ਜਿਥੇ ਕੁਝ ਸਿਤਾਰਿਆਂ ਦੀ ਅਜੇ ਵੀ ਇਸ ਵਾਇਰਸ ਨਾਲ ਜੰਗ ਜਾਰੀ ਹੈ। ਉੱਧਰ ਕੁਝ ਇਸ ਨੂੰ ਮਾਤ ਦੇ ਕੇ ਵਾਪਸ ਆਪਣੇ ਪਰਿਵਾਰ ’ਚ ਆ ਗਏ ਹਨ। ਹੁਣ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਲਿਸਟ ’ਚ ਅਦਾਕਾਰ ਸੂਜਰ ਥਾਪਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਸੂਰਜ ਥਾਪਰ ਨੇ 1 ਹਫ਼ਤੇ ਬਾਅਦ ਕੋਰੋਨਾ ਤੋਂ ਜੰਗ ਜਿੱਤ ਲਈ ਹੈ। 
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਮੁੰਬਈ ’ਚ ਸ਼ੂਟਿੰਗ ਬੰਦ ਹੈ ਅਤੇ ਅਜਿਹੇ ’ਚ ਸੂਰਜ ਥਾਪਰ ਗੋਆ ’ਚ ਸੀਰੀਅਲ ‘ਸ਼ੌਰਯ’ ਅਤੇ ‘ਅਨੋਖੀ’ ਦੀ ਸ਼ੂਟਿੰਗ ਕਰਨ ਲਈ ਪ੍ਰਤੀਦਿਨ ਮੁੰਬਈ ਤੋਂ ਗੋਆ ਜਾ ਰਹੇ ਸਨ। ਤੇਜ਼ ਬੁਖ਼ਾਰ ਹੋਣ ਤੋਂ ਬਾਅਦ ਉਹ ਮੁੰਬਈ ਵਾਪਸ ਆਏ ਸਨ ਅਤੇ ਸਾਹ ਲੈਣ ’ਚ ਤਕਲੀਫ਼ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ਤੁਰੰਤ ਆਈ.ਸੀ.ਯੂ ’ਚ ਦਾਖ਼ਲ ਕਰਵਾਇਆ ਗਿਆ ਸੀ।
ਕੰਮ ਦੀ ਗੱਲ ਕਰੀਏ ਤਾਂ ਤਾਂ ਸੂਰਜ ਥਾਪਰ ਨੇ ਹੁਣ ਤੱਕ ਕਈ ਟੀ.ਵੀ. ਸੀਰੀਅਲਾਂ ਅਤੇ ਫ਼ਿਲਮਾਂ ’ਚ ਕੰਮ ਕੀਤਾ ਹੈ। ਉਹ ‘ਸਸੁਰਾਲ ਗੇਂਦਾ ਫੂਲ’, ‘ਏਕ ਨਈ ਪਛਾਣ’ ਅਤੇ ‘ਛਲ-ਸ਼ਹਿ ਅਤੇ ਮਾਤ’ ਵਰਗੇ ਸੀਰੀਅਲਾਂ ’ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੇ ਹਨ। 


Aarti dhillon

Content Editor

Related News