ਕੋਰੋਨਾ ਆਫ਼ਤ: ਸਲਮਾਨ ਖ਼ਾਨ ਨੇ ਫਿਰ ਵਧਾਇਆ ਮਦਦ ਦਾ ਹੱਥ, ਹੁਣ ਸਟੰਟ ਕਲਾਕਾਰਾਂ ਲਈ ਆਏ ਅੱਗੇ

Friday, Jun 04, 2021 - 12:28 PM (IST)

ਕੋਰੋਨਾ ਆਫ਼ਤ: ਸਲਮਾਨ ਖ਼ਾਨ ਨੇ ਫਿਰ ਵਧਾਇਆ ਮਦਦ ਦਾ ਹੱਥ, ਹੁਣ ਸਟੰਟ ਕਲਾਕਾਰਾਂ ਲਈ ਆਏ ਅੱਗੇ

ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਫ਼ਿਲਮਾਂ ’ਚ ਦਮਦਾਰ ਐਕਟਿੰਗ ਤੋਂ ਇਲਾਵਾ ਆਪਣੀ ਨੇਕੀ ਲਈ ਵੀ ਜਾਣੇ ਜਾਂਦੇ ਹਨ। ਅਦਾਕਾਰ ਇਕ ਪਾਸੇ ਸੰਕਟ ’ਚ ਜੂਝ ਰਹੇ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉੱਧਰ ਕੋਰੋਨਾ ਕਾਲ ’ਚ ਵੀ ਭਾਈਜਾਨ ਹਰ ਸੰਭਵ ਤਰੀਕੇ ਨਾਲ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਇਕ ਵਾਰ ਫਿਰ ਸਲਮਾਨ ਨੇ ਫ਼ਿਲਮਾਂ ’ਚ ਸਟੰਟ ਕਰਨ ਵਾਲੇ ਕਲਾਕਾਰਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦੀ ਲੋਕ ਖ਼ੂਬ ਪ੍ਰਸ਼ੰਸਕਾਂ ਕਰ ਰਹੇ ਹਨ।

PunjabKesari
ਰਿਪੋਰਟਸ ਮੁਤਾਬਕ ਫ਼ਿਲਮ ਸਟੰਟ ਕਲਾਕਾਰ ਐਸੋਸੀਏਸ਼ਨ ਲਈ ਸਲਮਾਨ ਖ਼ਾਨ ਅਤੇ ਨੈੱਟਫਿਲਕਸ ਇੰਡੀਆ ਨੇ ਹੁਣ ਐਸੋਸੀਏਸ਼ਨ ਦੇ ਤਹਿਤ ਸਟੰਟ ਕਲਾਕਾਰਾਂ ਦੀ ਮਦਦ ਲਈ ਹੱਥ ਮਿਲਾਇਆ ਹੈ। ਐਸੋਸੀਏਸ਼ਨ ਦੇ ਮਹਾਸਕੱਤਰ ਰਹੇ ਐਕਸ਼ਨ ਡਾਇਕੈਰਟਰ ਏਜਾਜ਼ ਗੁਲਾਬ ਨੇ ਦੱਸਿਆ ਕਿ ਐਸੋਸੀਏਸ਼ਨ ਨੂੰ ਹੁਣ ਤੱਕ ਕੋਈ ਮਦਦ ਨਹੀਂ ਮਿਲੀ ਸੀ ਪਰ ਹੁਣ ਸਾਨੂੰ ਸਲਮਾਨ ਖ਼ਾਨ ਤੋਂ ਮਦਦ ਮਿਲ ਰਹੀ ਹੈ ਅਤੇ ਪੈਸਾ ਸਾਡੇ ਮੈਂਬਰਾਂ ਦੇ ਖਾਤਿਆਂ ’ਚ ਟਰਾਂਸਫਰ ਕਰ ਦਿੱਤਾ ਜਾਵੇਗਾ ਇਥੇ ਤੱਕ ਕਿ ਨੈੱਟਫਿਲਕਸ ਸਾਡੇ ਸੰਘ ਦੀ ਮਦਦ ਕਰੇਗਾ ਇਸ ਲਈ ਉਨ੍ਹਾਂ ਮੈਂਬਰਾਂ ਦੇ ਲਈ ਕੁਝ ਰਾਹਤ ਹੈ ਜੋ ਬਿਨਾਂ ਕੰਮ ਦੇ ਘਰ ਬੈਠੇ ਹਨ।

PunjabKesari
ਦੱਸ ਦੇਈਏ ਕਿ ਬੀਤੇ ਦਿਨੀਂ ਭਾਈਜਾਨ ਨੇ ਬਾਲੀਵੁੱਡ ’ਚ ਕੰਮ ਕਰਨ ਵਾਲੇ ਕੁੱਲ 25 ਹਜ਼ਾਰ ਕਰਮਚਾਰੀਆਂ ’ਚੋਂ ਹਰ ਇਕ ਨੂੰ 1500 ਰੁਪਏ ਦੀ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਸੀ। ਇਸ ਲਈ ਸਲਮਾਨ 3 ਕਰੋੜ 75 ਲੱਖ ਰੁਪਏ ਦਾ ਦਾਨ ਕਰਨਗੇ। ਇਸ ਤੋਂ ਪਹਿਲਾਂ ਵੀ ਦੇਸ਼ ’ਚ ਕੋਰੋਨਾ ਦੀ ਸ਼ੁਰੂਆਤੀ ਤਾਲਾਬੰਦੀ ਵਿਚਾਲੇ ਸਲਮਾਨ ਨੇ 2 ਲੱਖ ਜ਼ਰੂਰਤਮੰਦ ਲੋਕਾਂ ਤੱਕ ਅਨਾਜ਼ ਪਹੁੰਚਾਉਣ ਦਾ ਕੰਮ ਕੀਤਾ ਸੀ ਅਤੇ ਦਿਹਾੜੀ ਮਜ਼ਦੂਰਾਂ ਅਤੇ ਜੂਨੀਅਰ ਕਲਾਕਾਰਾਂ ਨੂੰ 3,000-3,000 ਰੁਪਏ ਦੀ ਆਰਥਿਕ ਮਦਦ ਵੀ ਕੀਤੀ ਸੀ।  


author

Aarti dhillon

Content Editor

Related News