ਕੋਰੋਨਾ ਕਾਲ ’ਚ ਅਦਾਕਾਰਾ ਭੂਮੀ ਪੇਡਨੇਕਰ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਮੈਸੇਜ

Tuesday, Apr 27, 2021 - 05:30 PM (IST)

ਕੋਰੋਨਾ ਕਾਲ ’ਚ ਅਦਾਕਾਰਾ ਭੂਮੀ ਪੇਡਨੇਕਰ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਮੈਸੇਜ

ਮੁੰਬਈ: ਦੇਸ਼ ’ਚ ਕੋਰੋਨਾ ਦੀ ਰਫਤਾਰ ਫਿਲਹਾਲ ਹੌਲੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਬਾਲੀਵੁੱਡ ਸਿਤਾਰੇ ਵੀ ਕੋਰੋਨਾ ਦੀ ਚਪੇਟ ’ਚ ਆ ਰਹੇ ਹਨ। ਹਾਲ ਹੀ ’ਚ ਅਦਾਕਾਰਾ ਆਲੀਆ ਭੱਟ, ਰਣਬੀਰ ਕਪੂਰ, ਭੂਮੀ ਪੇਡਨੇਕਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹੁਣ ਭੂਮੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ ਅਤੇ ਉਹ ਲਗਾਤਾਰ ਇਸ ਨੂੰ ਲੈ ਕੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੇ ਕਰ ਰਹੀ ਹੈ। ਭੂਮੀ ਨੇ ਇਕ ਪੋਸਟ ’ਚ ਦੱਸਿਆ ਸੀ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ।

 
 
 
 
 
 
 
 
 
 
 
 
 
 
 

A post shared by Bhumi 🌻 (@bhumipednekar)


ਹੁਣ ਭੂਮੀ ਨੇ ਇਕ ਹੋਰ ਵੀਡੀਓਜ਼ ਸਾਂਝੀ ਕੀਤੀ ਹੈ। ਇਸ ’ਚ ਉਹ ਲੋਕਾਂ ਨੂੰ ਘਰ ’ਚ ਰਹਿਣ ਦੀ ਅਪੀਲ ਕਰ ਰਹੀ ਹੈ। ਭੂਮੀ ਨੇ ਇਥੇ ਤੱਕ ਕਹਿ ਦਿੱਤਾ ਹੈ ਕਿ ਘਰ ’ਚ ਰਹੋ... ਅਸਲੀ ਦੇਸ਼ ਪ੍ਰੇਮ ਦਿਖਾਉਣ ਦਾ ਇਹੀਂ ਸਮਾਂ ਹੈ’। ਭੂਮੀ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਪ੍ਰਸ਼ੰਸਕਾਂ ਨੇ ਤਾਂ ਇਥੇ ਤੱਕ ਕਹਿ ਦਿੱਤਾ ਹੈ ਕਿ ਬਾਲੀਵੁੱਡ ਦੀ ਉਹ ਇਕੱਲੀ ਅਜਿਹੀ ਸਟਾਰ ਹੈ ਜਿਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਹ ਮੈਸੇਜ ਪਬਲਿਕ ’ਚ ਜਾਣਾ ਵੀ ਬਹੁਤ ਜ਼ਰੂਰੀ ਸੀ’।

PunjabKesari
ਪ੍ਰਸ਼ੰਸਕਾਂ ਨੇ ਤਾਂ ਅਦਾਕਾਰਾ ਨੂੰ ਵਾਰੀਅਰ ਤੱਕ ਘੋਸ਼ਿਤ ਕਰ ਦਿੱਤਾ ਹੈ ਅਤੇ ਕੁਮੈਂਟ ਸੈਕਸ਼ਨ ’ਚ ਉਨ੍ਹਾਂ ਦਾ ਹੌਂਸਲਾ ਵਧਾਇਆ। ਭੂਮੀ ਨੇ ਆਪਣੀ ਵੀਡੀਓ ’ਚ ਕਿਹਾ ਸੀ ਕਿ ਸਾਡਾ ਦੇਸ਼ ਕੋਰੋਨਾ ਦੇ ਖ਼ਿਲਾਫ਼ ਇਕ ਲੜਾਈ ਲੜ ਰਿਹਾ ਹੈ ਅਤੇ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਕਰਤੱਵ ਹੈ ਕਿ ਅਸੀਂ ਘਰ ’ਚ ਰਹੀਏ ਤਾਂ ਇਹ ਵੀ ਇਕ ਤਰੀਕੇ ਨਾਲ ਸਾਡੇ ਦੇਸ਼ ਦੀ ਮਦਦ ਕਰਨਾ ਹੀ ਹੋਵੇਗਾ। ਇਸ ਤੋਂ ਪਹਿਲਾਂ ਲੋਕਾਂ ਦੀ ਮਦਦ ਕਰਨ ਲਈ ਭੂਮੀ ਨੇ ਪਲਾਜ਼ਮਾ ਦਾਨ ਨੂੰ ਲੈ ਕੇ ਵੀ ਇਕ ਕੈਪੇਂਨ ਚਲਾਉਣ ਦਾ ਫ਼ੈਸਲਾ ਕੀਤਾ ਸੀ। 

PunjabKesari
ਭੂਮੀ ਨੇ ਕਿਹਾ ਸੀ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਲੋਕਾਂ ਦੀ ਮਦਦ ਕਰਨ ਲਈ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਨੇ ਸਹੀ ਜਾਣਕਾਰੀ ਦੇਣ ਲਈ ਕਿਹਾ ਸੀ। ਅਦਾਕਾਰਾ ਨੇ ਅਕਾਊਂਟ ਦੇ ਬਾਇਓ ’ਚ ਇਕ ਲਿੰਕ ਵੀ ਪੋਸਟ ਕਰਨ ਲਈ ਕਿਹਾ ਸੀ ਜਿਸ ’ਚ ਉਹ ਡੋਨੇਸ਼ਨ ਦੇ ਸਕਦੇ ਹਨ। ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਗਲੀ ਫ਼ਿਲਮ ‘ਮਿਸਟਰ ਲੇਲੇ’ ਹੋਵੇਗੀ। ਉਸ ’ਚ ਉਨ੍ਹਾਂ ਦੇ ਨਾਲ ਵਿੱਕੀ ਕੌਸ਼ਲ ਨਜ਼ਰ ਆਉਣਗੇ ਅਤੇ ‘ਵਧਾਈ ਦੋ’ ’ਚ ਰਾਜਕੁਮਾਰ ਰਾਓ ਭੂਮੀ ਨਾਲ ਨਜ਼ਰ ਆਉਣਗੇ। 


author

Aarti dhillon

Content Editor

Related News