ਜਦੋਂ ਇੰਟਰਨੈੱਟ ''ਤੇ ਅੱਗ ਦੀ ਤਰ੍ਹਾਂ ਫੈਲੀਆਂ ਅਦਾਕਾਰਾ ਰੀਆ ਚੱਕਰਵਰਤੀ ਦੀਆਂ ਵਿਵਾਦਿਤ ਤਸਵੀਰਾਂ

Thursday, Jul 01, 2021 - 11:52 AM (IST)

ਜਦੋਂ ਇੰਟਰਨੈੱਟ ''ਤੇ ਅੱਗ ਦੀ ਤਰ੍ਹਾਂ ਫੈਲੀਆਂ ਅਦਾਕਾਰਾ ਰੀਆ ਚੱਕਰਵਰਤੀ ਦੀਆਂ ਵਿਵਾਦਿਤ ਤਸਵੀਰਾਂ

ਮੁੰਬਈ- ਅਦਾਕਾਰਾ ਰੀਆ ਚੱਕਰਵਰਤੀ ਬਾਲੀਵੁੱਡ ਦਾ ਇਕ ਅਜਿਹਾ ਨਾਂ ਹੈ ਜਿਸ ਨੂੰ ਆਪਣੀਆਂ ਫ਼ਿਲਮਾਂ ਨਾਲ ਨਹੀਂ ਵਿਵਾਦਾਂ ਨਾਲ ਪਛਾਣ ਮਿਲੀ। ਰੀਆ ਨੇ ਬੀਤੇ ਇਕ ਸਾਲ 'ਚ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦਾ ਸਾਹਮਣਾ ਕੀਤਾ ਹੈ। ਅਦਾਕਾਰਾ ਦਾ ਨਾਂ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸਾਹਮਣੇ ਆਇਆ। ਰੀਆ ਅੱਜ ਆਪਣਾ 29ਵਾਂ ਜਨਮਦਿਨ ਮਨਾਏਗੀ ਆਓ ਅੱਜ ਅਸੀਂ ਗੱਲ ਹਾਂ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਵਿਵਾਦਿਤ ਤਸਵੀਰਾਂ ਬਾਰੇ...

PunjabKesari
ਸੁਸ਼ਾਂਤ ਦੀ ਮੌਤ ਤੋਂ ਬਾਅਦ ਜਦੋਂ ਰੀਆ ਚੱਕਰਵਰਤੀ ਉਸ ਦੇ ਅੰਤਮ ਦਰਸ਼ਨ ਲਈ ਪਹੁੰਚੀ ਸੀ ਤਾਂ ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਅੱਗ ਵਾਂਗ ਵਾਇਰਲ ਹੋਈਆਂ ਸਨ।

PunjabKesari
ਇਸ ਦੇ ਨਾਲ ਹੀ ਰੀਆ ਚੱਕਰਵਰਤੀ ਵੀ ਆਪਣੀ ਹੌਟਨੈੱਸ ਲਈ ਸੁਰਖੀਆਂ 'ਚ ਬਣੀ ਰਹਿੰਦੀ ਹੈ। ਰੀਆ ਨੇ ਆਪਣਾ ਫੋਟੋਸ਼ੂਟ ਆਪਣੇ ਸਾਈਡ ਕਰਵਸ ਨੂੰ ਫਲਾਂਟ ਕਰਦਿਆਂ ਕਰਵਾਇਆ ਜਿਸ ਕਾਰਨ ਉਸ ਦੀ ਕਾਫ਼ੀ ਆਲੋਚਨਾ ਹੋਈ ਸੀ ਅਤੇ ਨਾਲ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।

PunjabKesari
ਸੁਸ਼ਾਂਤ ਦੀ ਮੌਤ ਤੋਂ ਬਾਅਦ ਅਭਿਨੇਤਾ ਰਾਜੀਵ ਨੇ ਰੀਆ ਦੇ ਨਾਲ ਖ਼ੁਦ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਰਾਜੀਵ ਅਤੇ ਰੀਆ ਸਖ਼ਤ ਆਲੋਚਨਾ ਦਾ ਸ਼ਿਕਾਰ ਹੋਏ। ਅਜਿਹੀ ਸਥਿਤੀ ਵਿਚ ਰਾਜੀਵ ਨੇ ਇਨ੍ਹਾਂ ਤਸਵੀਰਾਂ ਨੂੰ ਤੁਰੰਤ ਹਟਾ ਦਿੱਤਾ ਸੀ।
ਇਸਦੇ ਨਾਲ ਹੀ ਰੀਆ ਆਪਣੇ ਆਨ-ਸਕ੍ਰੀਨ ਕੈਰੀਅਰ ਅਤੇ ਆਫ-ਸਕ੍ਰੀਨ ਜ਼ਿੰਦਗੀ ਵਿੱਚ ਫ਼ਿਲਮ ਨਿਰਮਾਤਾ ਮਹੇਸ਼ ਭੱਟ ਨਾਲ ਕਾਫ਼ੀ ਵਿਵਾਦਾਂ ਵਿੱਚ ਰਹੀ।

PunjabKesari
ਰੀਆ ਚੱਕਰਵਰਤੀ ਅਤੇ ਮਹੇਸ਼ ਭੱਟ ਦੀਆਂ ਅਜਿਹੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ 'ਤੇ ਅਕਸਰ ਹੀ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਦੋਵਾਂ ਨੇ ਇਸ ਬਾਰੇ ਕਈ ਵਾਰ ਸਪਸ਼ਟੀਕਰਨ ਵੀ ਦਿੱਤਾ ਹੈ।

PunjabKesari
ਇਸਦੇ ਨਾਲ ਹੀ ਰੀਆ ਨੇ ਆਪਣਾ ਜਨਮਦਿਨ ਸਾਲ 2019 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਮਨਾਇਆ ਸੀ। ਸੁਸ਼ਾਂਤ ਨੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਰੀਆ ਨੇ ਡਿਲੀਟ ਕਰ ਦਿੱਤਾ ਕਿਉਂਕਿ ਉਹ ਆਪਣੇ ਰਿਸ਼ਤੇ ਬਾਰੇ ਦੱਸਣਾ ਨਹੀਂ ਚਾਹੁੰਦੀ ਸੀ। ਅਜਿਹੀ ਸਥਿਤੀ ਵਿੱਚ ਰੀਆ ਅਤੇ ਸੁਸ਼ਾਂਤ ਦੀਆਂ ਇਹ ਤਸਵੀਰਾਂ ਵੀ ਚਰਚਾ ਦਾ ਕਾਰਨ ਬਣ ਗਈਆਂ ਸੀ।

PunjabKesari
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੌਰਾਨ ਸੀ.ਬੀ.ਆਈ ਅਤੇ ਐੱਨ.ਸੀ.ਬੀ ਤੋਂ ਕੀਤੀ ਪੁੱਛਗਿੱਛ ਦੌਰਾਨ ਰਿਆ ਦੀ ਇਹ ਕਾਲੀ ਕਮੀਜ਼ ਅਤੇ ਇਸ ਉੱਤੇ ਲਿਖਿਆ ਸੰਦੇਸ਼ ਇੱਕ ਮੂਵਮੈਂਟ ਬਣਕੇ ਸਾਹਮਣੇ ਆਇਆ ਸੀ। ਅਜਿਹੀ ਸਥਿਤੀ ਵਿਚ ਰੀਆ ਦੀਆਂ ਇਹ ਤਸਵੀਰਾਂ ਵੀ ਬਹੁਤ ਵਾਇਰਲ ਹੋਈਆਂ ਸੀ।

PunjabKesari
ਮਹੇਸ਼ ਭੱਟ ਨਾਲ ਮੀਡੀਆ ਗੱਲਬਾਤ ਦੌਰਾਨ ਰੀਆ ਮਹੇਸ਼ ਭੱਟ ਦੀਆਂ ਹਰਕਤਾਂ ਕਾਰਨ ਅਨਕੰਫਰਟੇਬਲ ਨਜ਼ਰ ਆਈ। ਉਸ ਦੀਆਂ ਇਹ ਤਸਵੀਰਾਂ ਵੀ ਬਹੁਤ ਵਾਇਰਲ ਹੋਈਆਂ। ਇਸਦੇ ਨਾਲ ਹੀ ਮਹੇਸ਼ ਭੱਟ ਅਤੇ ਰੀਆ ਦੀ ਚੈਟ ਦੇ ਸਕਰੀਨ ਸ਼ਾਟ ਵੀ ਸਾਹਮਣੇ ਆਏ ਸਨ।

PunjabKesari
ਸੁਸ਼ਾਂਤ ਕੇਸ ਤੋਂ ਬਾਅਦ ਜਿਵੇਂ ਹੀ ਰੀਆ ਪੁੱਛਗਿੱਛ ਲਈ ਘਰੋਂ ਬਾਹਰ ਆਈ ਮੀਡੀਆ ਨੇ ਉਸਨੂੰ ਬਹੁਤ ਬੁਰੀ ਤਰ੍ਹਾਂ ਘੇਰ ਲਿਆ। ਅਜਿਹੀ ਸਥਿਤੀ ਵਿੱਚ ਰੀਆ ਦੀ ਸਥਿਤੀ ਨੂੰ ਵੇਖਦਿਆਂ ਬਹੁਤ ਸਾਰੇ ਲੋਕ ਉਸ ਦੇ ਸਮਰਥਨ ਵਿੱਚ ਆ ਗਏ ਸੀ। ਰੀਆ ਦੀਆਂ ਇਹ ਉਦਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈਆਂ ਸਨ।

PunjabKesari


author

Aarti dhillon

Content Editor

Related News