ਕਾਂਗਰਸ ਨੇਤਾਵਾਂ ਨੇ ਕੰਗਨਾ ਨੂੰ ਦਿੱਤੀ ‘ਧਾਕੜ’ ਦੀ ਸ਼ੂਟਿੰਗ ਰੋਕਣ ਦੀ ਧਮਕੀ, ਅਦਾਕਾਰਾ ਨੇ ਟਵੀਟ ਕਰਕੇ ਆਖੀ ਇਹ ਗੱਲ

Friday, Feb 12, 2021 - 01:23 PM (IST)

ਕਾਂਗਰਸ ਨੇਤਾਵਾਂ ਨੇ ਕੰਗਨਾ ਨੂੰ ਦਿੱਤੀ ‘ਧਾਕੜ’ ਦੀ ਸ਼ੂਟਿੰਗ ਰੋਕਣ ਦੀ ਧਮਕੀ, ਅਦਾਕਾਰਾ ਨੇ ਟਵੀਟ ਕਰਕੇ ਆਖੀ ਇਹ ਗੱਲ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਮੱਧ ਪ੍ਰਦੇਸ਼ ’ਚ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਕਰ ਰਹੀ ਹੈ ਪਰ ਹੁਣ ਉਸ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਕਾਂਗਰਸ ਨੇਤਾਵਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਦਾ ਕਾਰਨ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਅਦਾਕਾਰਾ ਦੀਆਂ ਵਿਵਾਦਿਤ ਟਿੱਪਣੀਆਂ ਪਰ ਕੰਗਨਾ ਵੀ ਕਿਸੇ ਤੋਂ ਡਰਨ ਵਾਲਿਆਂ ’ਚੋਂ ਕਿਥੇ ਹੈ, ਉਸ ਨੇ ਵੀ ਕਾਂਗਰਸ ਨੇਤਾਵਾਂ ਦੀਆਂ ਧਮਕੀਆਂ ਦਾ ਜ਼ੋਰਦਾਰ ਜਵਾਬ ਦਿੱਤਾ ਹੈ। 

PunjabKesari
ਦਰਅਸਲ ਇਨੀਂ ਦਿਨੀਂ ਕੰਗਨਾ ਦੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਸਾਰਨੀ ਇਲਾਕੇ ’ਚ ਚੱਲ ਰਹੀ ਹੈ। ਪੀ.ਟੀ.ਆਈ. ਮੁਤਾਬਕ ਕਾਂਗਰਸ ਸੇਵਾ ਦਲ ਦੇ ਸਕੱਤਰ ਮਨੋਜ ਆਰਿਆ ਅਤੇ ਚਿਚੋਲੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਨੇਕਰਾਮ ਯਾਦਵ ਨੇ ਬੇਤੂਲ ਦੇ ਤਹਿਸੀਲਦਾਰ ਦੇ ਇਥੇ ਗਿਆਪਨ ਦੇ ਕੇ ਕਿਹਾ ਕਿ ਜੇਕਰ ਕੰਗਨਾ ਦਿੱਲੀ ਦੀਆਂ ਸਰੱਹਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਗਏ ਟਵਿਟਸ ਲਈ ਸ਼ੁੱਕਰਵਾਰ ਸ਼ਾਮ ਤੱਕ ਮਾਫ਼ੀ ਨਹੀਂ ਮੰਗੇਗੀ ਤਾਂ ਉਹ ਸਾਰਨੀ ’ਚ ਸ਼ੂਟਿੰਗ ਨਹੀਂ ਹੋਣ ਦੇਣਗੇ। ਨੇਤਾਵਾਂ ਦਾ ਕਹਿਣਾ ਹੈ ਕਿ ਕੰਗਨਾ ਨੇ ਕਿਸਾਨਾਂ ਦਾ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। 

PunjabKesari
ਉੱਧਰ ਕੰਗਨਾ ਨੇ ਵੀ ਟਵਿਟਰ ਰਾਹੀਂ ਧਮਕੀ ਦਿੰਦੇ ਹੋਏ ਲਿਖਿਆ ਕਿ ਮੈਨੂੰ ਨੇਤਾਗਿਰੀ ’ਚ ਕੋਈ ਦਿਲਚਸਪੀ ਨਹੀਂ... ਪਰ ਲੱਗਦਾ ਹੈ ਕਿ ਕਾਂਗਰਸ ਮੈਨੂੰ ਨੇਤਾ ਬਣਾ ਕੇ ਹੀ ਛੱਡੇਗੀ’। ਦੱਸ ਦੇਈਏ ਕਿ ‘ਧਾਕੜ’ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੰਗਨਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕੀਤੀ ਸੀ। 

PunjabKesari
ਫ਼ਿਲਮ ‘ਧਾਕੜ’ ਦੀ ਗੱਲ ਕਰੀਏ ਤਾਂ ਇਸ ਨੂੰ ਡਾਇਰੈਕਟਰ ਰਜਨੀਸ਼ ਰਾਜੀ ਘਈ ਨਿਰਦੇਸ਼ਿਤ ਕਰ ਰਹੇ ਹਨ। ਇਹ ਇਕ ਸਪਾਈ-ਐਕਸ਼ਨ ਥਿ੍ਰਲਰ ਫ਼ਿਲਮ ਹੈ, ਜਿਸ ’ਚ ਕੰਗਨਾ ਸਪਾਈ ਏਜੰਟ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਦਾਕਾਰਾ ਕੰਗਨਾ ਤੋਂ ਇਲਾਵਾ ਫ਼ਿਲਮ ’ਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਮੁੱਖ ਕਿਰਦਾਰਾਂ ’ਚ ਸ਼ਾਮਲ ਹਨ।


author

Aarti dhillon

Content Editor

Related News