ਨਹੀਂ ਰੁਕੀਆਂ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ, ਹੁਣ ਪਟਿਆਲਾ ’ਚ ਦਰਜ ਹੋਈ ਸ਼ਿਕਾਇਤ
Monday, Sep 11, 2023 - 04:29 PM (IST)
ਪਟਿਆਲਾ (ਕੰਵਲਜੀਤ)– ਪਿਛਲੇ ਦਿਨੀਂ ਹੋਏ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਪਟਿਆਲਾ ਸ਼੍ਰੀ ਕਾਲੀ ਦੇਵੀ ਮੰਦਰ ਵਿਖੇ ਭੁੱਲ ਬਖਸ਼ਾਉਣ ਲਈ ਪਹੁੰਚੇ ਸਨ, ਜਿਨ੍ਹਾਂ ਨੇ ਹਿੰਦੂ ਤਖ਼ਤ ਮੁਖੀ ਗੱਗੀ ਪੰਡਿਤ ਤੋਂ ਬੰਦ ਕਮਰੇ ’ਚ ਮੁਆਫ਼ੀ ਮੰਗੀ ਸੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਸੀ ਪਰ ਹੁਣ ਇਹ ਮਾਮਲਾ ਫਿਰ ਤੋਂ ਗਰਮਾਉਂਦਾ ਨਜ਼ਰ ਆ ਰਿਹਾ ਹੈ।
ਅੱਜ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਚਾਰਕ ਦੇਵ ਅਮਿਤ ਸ਼ਰਮਾ ਤੇ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦੇ ਮੁਖੀ ਹਿਤੇਸ਼ ਭਾਰਦਵਾਜ ਨੇ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੂੰ ਮਿਲ ਕੇ ਕਾਰਵਾਈ ਕਰਨ ਸਬੰਧੀ ਇਕ ਸ਼ਿਕਾਇਤ ਕੀਤੀ ਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਹਿਤੇਸ਼ ਭਾਰਦਵਾਜ ਤੇ ਦੇਵ ਅਮਿਤ ਸ਼ਰਮਾ ਨੇ ਕਿਹਾ ਕਿ ਚਾਰ ਬੰਦੇ ਇਕੱਠੇ ਕਰਨ ਨਾਲ ਕੋਈ ਹਿੰਦੂ ਤਖ਼ਤ ਦਾ ਮੁਖੀ ਨਹੀਂ ਬਣਦਾ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੇ ਤੋੜੇ ਸਾਰੇ ਰਿਕਾਰਡ, 4 ਦਿਨਾਂ ’ਚ ਕਮਾਈ 500 ਕਰੋੜ ਦੇ ਪਾਰ
ਗੱਗੀ ਪੰਡਿਤ ਇਕ ਵਿਕਾਊ ਬੰਦਾ ਹੈ, ਉਸ ਨੇ ਬੰਦ ਕਮਰੇ ’ਚ ਮਾਸਟਰ ਸਲੀਮ ਤੋਂ ਪੈਸੇ ਲੈ ਕੇ ਉਸ ਨੂੰ ਮੁਆਫ਼ੀ ਦਿੱਤੀ ਹੈ। ਅਸੀਂ ਮਾਸਟਰ ਸਲੀਮ ਨੂੰ ਮੁਆਫ਼ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜੋ ਉਸ ਨੇ ਕੀਤਾ ਹੈ, ਅਸੀਂ ਮੁਆਫ਼ ਨਹੀਂ ਕਰਾਂਗੇ ਤੇ ਅਸੀਂ ਉਸ ਦਾ ਦੱਬ ਕੇ ਵਿਰੋਧ ਕਰਾਂਗੇ। ਗੱਗੀ ਪੰਡਿਤ ’ਤੇ ਦਾਰੂ ਵੇਚਣ ਦੇ ਮਾਮਲੇ ਦਰਜ ਹਨ ਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ, ਇਹ ਲੋਕ ਧਰਮ ਦੇ ਠੇਕੇਦਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।